ਪਾਵਰਕਾਮ ਵਲੋਂ ਲਾਏ ਜਾ ਰਹੇ ਅਣ ਐਲਾਨੇ ਪਾਵਰ ਕੱਟਾਂ ਨੇ ਆਮ ਜਨਤਾ ਕਾਰੋਵਰ ਕੀਤਾ ਠੱਪ: ਠਾਕੁਰ ਓਂਕਾਰ/ਪਵਨ

ਹਾਜੀਪੁਰ (ਦ ਸਟੈਲਰ ਨਿਊਜ਼), ਰਿਪੋਰਟ- ਪ੍ਰਵੀਨ ਸੋਹਲ। ਪੰਜਾਬ ਸਰਕਾਰ ਦੇ ਜਨਤਾ ਨੂੰ 24 ਘੰਟੇ ਬਿਨਾਂ ਕੋਈ ਪਾਵਰ ਕੱਟ ਲਾਏ ਬਿਜਲੀ ਦੇਣ ਦੇ ਦਾਹਵਿਆਂ ਦੀ ਜੂਨ ਮਹੀਨੇ ਦੇ ਵਿਚ ਹੀ ਹਵਾ ਨਿਕਲ ਗਈ ਹੈ ਅਤੇ ਪਾਵਰਕੌਮ ਵਲੋਂ ਅਣ ਐਲਾਨੇ ਪਾਵਰ ਕੱਟਾਂ ਨੇ ਦੁਕਾਨਦਾਰ ਭਰਾਵਾਂ ਅਤੇ ਸਾਰੇ ਕਾਰੋਬਾਰੀਆਂ ਦਾ ਕੰਮਕਾਜ ਪੁਰੀ ਤਰਾਂ ਠੱਪ ਕਰ ਦਿਤਾ ਹੈ ਅਤੇ ਉਹਨਾ ਦੀ ਮਾਲੀ ਹਾਲਤ ਦੀਨੋ ਦਿਨੀ ਪਤਲੀ ਹੁੰਦੀ ਜਾ ਰਹੀ ਹੈ।ਇਹ ਵਿਚਾਰ ਬਹਿਚੂੜ ਦੇ ਵਸਨੀਕ ਅਤੇ ਪ੍ਰਸਿੱਧ ਸਮਾਜ ਸੇਵਕ ਠਾਕੁਰ ਓਂਕਾਰ ਸਿੰਘ ਅਤੇ ਉਹਨਾਂ ਦੇ ਮਿੱਤਰ ਠਾਕੁਰ ਪਵਨ ਕੁਮਾਰ ਨੇ ਪ੍ਰਗਟ ਕੀਤੇ। ਠਾਕੁਰ ਪਵਨ ਕੁਮਾਰ ਨੇ ਕਿਹਾ ਕਿ ਪਹਿਲਾਂ ਲੋਕ ਕਰੋਨਾ ਨਾਲ ਮਰ ਰਹੇ ਸਨ ਅਤੇ ਹੁਣ ਪਾਵਰਕਾਮ ਵਲੋਂ ਲਾਏ ਜਾ ਰਹੇ ਲੰਮੇ ਲੰਮੇ ਪਾਵਰ ਕੱਟਾਂ ਕਾਰਨ ਲੋਕ ਪਿਆਸੇ ਮਰਨ ਨੂੰ ਮਜਬੂਰ ਹੋ ਜਾਣਗੇ।

Advertisements

ਉਹਨਾਂ ਕਿਹਾ ਕਿ ਉਪਰ ਤੋਂ ਅੱਤ ਦੀ ਗਰਮੀ ਅਤੇ ਦੂਜੇ ਪਾਸੇ ਪਾਵਰਕੌਮ ਵਲੋਂ ਲਾਏ ਜਾ ਰਹੇ ਪਾਵਰ ਕੱਟ ਕਾਰਨ ਲੋਕ ਪ੍ਰੇਸ਼ਾਨ ਹਨ। ਇਕ ਪਾਸੇ ਲੋਕਾਂ ਦੇ ਬਿਜਲੀ ਤੇ ਨਿਰਭਰ ਕਾਰੋਬਾਰ ਪ੍ਰਭਾਵਿਤ ਹੋ ਰਹੇ ਹਨ। ਦੂਜੇ ਪਾਸੇ ਬਿਜਲੀ ਦੇ ਕੱਟਾਂ ਕਾਰਣ ਜਲ ਸਪਲਾਈ ਦੀਆਂ ਸਕੀਮਾਂ ਵੀ ਪ੍ਰਭਾਵਿਤ ਹੋ ਰਹੀਆਂ ਹਨ ਅਤੇ ਲੋਕਾਂ ਨੂੰ ਪੀਣ ਵਾਲਾ ਪਾਣੀ ਵੀ ਉਚਿਤ ਮਾਤਰਾ ਵਿੱਚ ਨਹੀਂ ਮਿਲ ਰਿਹਾ। ਉਹਨਾਂ ਪੰਜਾਬ ਸਰਕਾਰ ਨੂੰ ਮੰਗ ਕੀਤੀ ਕਿ ਉਹ ਆਪਣਾ ਵੋਟਾਂ ਵਿਚ ਕੀਤਾ ਵਾਅਦਾ ਪੁਰਾ ਕਰੇ ਅਤੇ ਪੰਜਾਬ ਦੀ ਜਨਤਾ ਨੂੰ 24 ਘੰਟੇ ਬਿਨਾਂ ਪਾਵਰ ਕੱਟ ਲਾਏ ਬਿਜਲੀ ਦੇਵੇ ਨਹੀਂ ਤਾਂ ਇਸ ਵਾਰ ਦੀਆ ਚੋਣਾਂ ਵਿਚ ਲੋਕ ਉਹਨਾਂ ਦੀ ਪਾਰਟੀ ਦੇ ਉਮੀਦਵਾਰਾਂ ਦਾ ਹੂੰਝਾ ਫੇਰ ਦੇਣਗੇ।

LEAVE A REPLY

Please enter your comment!
Please enter your name here