ਪੰਜਾਬ ਯੂ ਟੀ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਫਿਰੋਜ਼ਪੁਰ ਦੀ ਮੀਟਿੰਗ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਹੋਈ

ਫ਼ਿਰੋਜ਼ਪੁਰ (ਦ ਸਟੈਲਰ ਨਿਊਜ਼)। ਪੰਜਾਬ ਯੂ ਟੀ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਫਿਰੋਜ਼ਪੁਰ ਦੀ ਮੀਟਿੰਗ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕਨਵੀਨਰ ਅਜੀਤ ਸਿੰਘ ਸੋਢੀ  ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ  ਸਾਂਝਾ ਫਰੰਟ ਵਿੱਚ ਸ਼ਾਮਲ ਵੱਖ ਵੱਖ ਜਥੇਬੰਦੀਆਂ ਦੇ ਨੁਮਾਇੰਦੇ ਸ਼ਾਮਲ ਹੋਏ ਆਉਣ ਵਾਲੇ ਸੰਘਰਸ਼ ਤੇ ਵਿਚਾਰ ਚਰਚਾ ਕੀਤੀ ।ਮੀਟਿੰਗ ਵਿੱਚ 8 ਅਤੇ 9 ਜੁਲਾਈ ਨੂੰ ਹੋਣ ਵਾਲੀ ਹੜਤਾਲ ਸਬੰਧੀ ਅਤੇ 29 ਜੁਲਾਈ ਨੂੰ ਪਟਿਆਲਾ ਵਿਖੇ ਹੋਣ ਵਾਲੀ ਮਹਾ ਰੈਲੀ ਬਾਰੇ ਵਿਚਾਰ ਚਰਚਾ ਕੀਤੀ। ਇਸ ਮੌਕੇ ਕਨਵੀਨਰਜ਼ ਕ੍ਰਿਸ਼ਨ ਚੰਦ ਜਾਗੋਵਾਲੀਆ, ਮਨੋਹਰ ਲਾਲ, ਰਾਮ ਪ੍ਰਸ਼ਾਦ, ਰਾਕੇਸ ਕੁਮਾਰ ਸ਼ਰਮਾ, ਪ੍ਰਵੀਨ ਕੁਮਾਰ  ਪੰਜਾਬ ਸੁਬਾਰਡੀਨੇਟ ਦੇ ਜਨਰਲ ਸਕੱਤਰ, ਤਰਸੇਮ ਬੇਦੀ, ਨਛੱਤਰ ਸਿੰਘ, ਸਤਿੰਦਰ ਕੁਮਾਰ ਐਸਬੀਐਸ ਸਟੇਟ ਯੂਨੀਵਰਸਿਟੀ,  ਸ, ਮੁਖਤਿਆਰ ਸਿੰਘ ਪੀਐਸਪੀਸੀਐਲ ਮੰਡਲ ਜੀਰਾ, ਹਕੂਮਤ ਰਾਏ ਪ੍ਰਧਾਨ ਪੀਐਸਟੀਪੀਸੀਐਲ, ਰਛਪਾਲ ਸਿੰਘ, ਮਹਿੰਦਰ ਸਿੰਘ ਧਾਲੀਵਾਲ, ਜਗੀਰ ਸਿੰਘ ਜੀਰਾ, ਮਲਕੀਤ ਚੰਦ ਪਾਸੀ, ਓਮ ਪ੍ਰਕਾਸ਼ ਜਨਰਲ ਸਕੱਤਰ ਪੰਜਾਬ ਪੈਨਸ਼ਨਰ, ਓਕਾਰ ਸਿੰਘ (ਏਟਕ) ਜਨਰਲ ਸਕੱਤਰ ਪੰਜਾਬ ਰੋਡਵੇਜ ਅਤੇ ਹਰਭਗਵਾਨ ਕੰਬੋਜ ਆਦਿ ਬੁਲਾਰਿਆ ਨੇ ਦੱਸਿਆ ਕਿ ਕੈਪਟਨ ਸਰਕਾਰ ਦੀਆਂ ਮੁਲਾਜ਼ਮ ਅਤੇ ਪੈਨਸ਼ਨਰ ਮਾਰੂ ਨੀਤੀਆਂ ਅਤੇ 6ਵੇਂ ਤਨਖਾਹ ਕਮਿਸ਼ਨ ਦੀਆਂ ਅੱਤ ਦੋਖੀ ਸਿਫਾਰਸ਼ਾਂ/ਮੰਤਰੀ ਮੰਡਲ ਦੇ ਮਾਰੂ ਫੈਸਲਿਆਂ ਵਿਰੁੱਧ ਆਰ-ਪਾਰ ਸੰਘਰਸ਼ ਆਰੰਭ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸੰਘਰਸ਼ ਦੇ ਪਹਿਲੇ ਪੜਾਅ ਵਿਚ 8-9 ਜੁਲਾਈ ਨੂੰ ਦੋ ਰੋਜਾ ਮੁਕੰਮਲ ਤੌਰ ਤੇ ਹੜਤਾਲ ਕਰਕੇ ਪੰਜਾਬ ਨੂੰ ਜਾਮ ਕੀਤਾ ਜਾਵੇਗਾ ਜਿਸ ਵਿਚ ਹਜਾਰਾ ਦੀ ਸੰਖਿਆ ਵਿਚ ਮੁਲਾਜਮ ਤੇ ਪੈਨਸ਼ਨਰ ਸ਼ਾਮਲ ਹੋਣਗੇ ਅਤੇ 29 ਜੁਲਾਈ ਨੂੰ ਪੰਜਾਬ ਦੇ ਮੁਲਾਜਮ ਅਤੇ ਪੈਨਸ਼ਨਰ ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਵਿਖੇ ਮਹਾਂ ਰੈਲੀ ਕਰਨ ਲਈ ਵਹੀਰਾਂ ਘੱਤਣਗੇ। ਉਨ੍ਹਾਂ ਦੱਸਿਆ ਕਿ 8 ਅਤੇ 9 ਜੁਲਾਈ ਦੇ ਐਕਸ਼ਨਾਂ ਦੀ ਤਿਆਰੀ ਅਤੇ ਇਹਨਾਂ ਨੂੰ ਸਫਲ ਬਣਾਉਣ ਲਈ ਜਿਲ੍ਹੇ ਦੇ ਵੱਖ-ਵੱਖ ਦਫਤਰਾਂ ਵਿਚ ਗੇਟ ਮੀਟਿੰਗਾਂ ਕਰਕੇ ਮੁਲਾਜ਼ਮਾਂ ਨੂੰ ਜਾਗਰੂਕ ਕੀਤਾ ਜਾਵੇਗਾ। 

Advertisements

ਉਨ੍ਹਾਂ ਕਿਹਾ ਕਿ ਪੰਜਾਬ ਮੰਤਰੀ ਮੰਡਲ ਵੱਲੋਂ 18 ਜੂਨ ਨੂੰ 6ਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਦੀ ਪ੍ਰਵਾਨਗੀ ਨੇ ਮੁਲਾਜਮ ਤੇ ਪੈਨਸ਼ਨਰ ਵਿਚ ਗੁੱਸੇ ਦੀ ਲਹਿਰ ਪੈਦਾ ਕਰ ਦਿੱਤੀ ਹੈ। ਕੈਪਟਨ ਸਰਕਾਰ ਨੇ ਇਹ ਰਿਪੋਰਟ ਲਾਗੂ ਕਰਕੇ ਲੁਕਵੀ ਬੇਈਮਾਨੀ ਕੀਤੀ ਹੈ। ਇਸ ਰਿਪੋਰਟ ਨਾਲ ਮੁਲਾਜਮ ਤੇ ਪੈਨਸ਼ਨਰ ਦੀਆਂ ਜੇਬਾਂ ਵਿਚ ਪੱਲੇ ਘੱਟ ਪਾਇਆ ਹੈ ਤੇ ਜੇਬਾਂ ਵਿਚੋਂ ਵੱਧ ਕੱਢਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਪੰਜਾਬ ਸਰਕਾਰ ਵੱਲੋਂ ਤਨਖਾਹ ਕਮਿਸ਼ਨ ਦੀ ਰਿਪੋਰਟ ਦੀ ਜੋਰਦਾਰ ਨਿਖੇਦੀ ਕਰਦਿਆਂ ਇਸ ਰਿਪੋਰਟ ਨੂੰ ਰੱਦ ਕਰਦਿਆਂ ਕਿਹਾ ਕਿ ਮੁਲਾਜ਼ਮਾਂ ਦੇ ਹਿੱਤਾਂ ਨੂੰ ਧਿਆਨ ਵਿਚ ਰੱਖਦਿਆਂ ਇਸ ਰਿਪੋਰਟ ਨੂੰ ਤੁਰੰਤ ਰਵਾਈਜ ਕੀਤਾ ਜਾਵੇ ਅਤੇ ਮਿਤੀ 01-01-2004 ਤੋ ਬਾਅਦ ਭਰਤੀ ਹੋਏ ਮੁਲਾਜ਼ਮਾਂ ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ। ਉਕਤ ਆਗੂਆਂ ਨੇ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਪੇ ਸਕੇਲਾਂ ਨੂੰ ਰੀਵਾਈਜ ਕਰਨ ਸਮੇ ਮੁਲਾਜਮ ਵਰਗ ਨਾਲ ਧੱਕਾ ਕਰਦਿਆਂ ਪਹਿਲਾਂ ਮਿਲਦੇ ਭੱਤੇ ਵੀ ਖੋਹ ਲਏ ਹਨ ਜਿਸ ਕਾਰਨ ਪੰਜਾਬ ਦਾ ਸਮੁੱਚਾ ਮੁਲਾਜ਼ਮ ਵਰਗ ਸੜਕਾਂ ਤੇ ਆ ਗਿਆ ਹੈ। ਆਗੂਆ ਨੇ ਪੰਜਾਬ ਦੀ ਕੈਪਟਨ ਸਰਕਾਰ ਨੂੰ ਚਿਤਾਵਨੀ ਦਿੰਦਿਆ ਕਿਹਾ ਕਿ ਤਨਖਾਹ ਕਮਿਸ਼ਨ ਦੀ ਰਿਪੋਰਟ ਨੂੰ ਤੁਰੰਤ ਰੀਵਾਈਜ ਕਰਵਾਉਣ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਅਤੇ ਲੰਬੇ ਸਮੇਂ ਤੋ ਲਟਕ ਰਹੀਆਂ ਹੋਰ ਮੰਗਾਂ ਦੀ ਪੂਰਤੀ ਕਰਵਾਉਣ ਤੱਕ ਇਹ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ। ਜਿਸ ਦੀ ਸਾਰੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ ਵਿਲਸਨ ਕਲਾਸ ਫੋਰ ਯੂਨੀਅਨ ਡੀਸੀ ਦਫਤਰ ਦੇ ਪ੍ਰਧਾਨ, ਸ਼ਾਮ ਸਿੰਘ, ਕੇਵਲ ਕ੍ਰਿਸ਼ਨ ਡੀਸੀ ਦਫਤਰ, ਪੈਰਾ ਮੈਡੀਕਲ ਯੂਨੀਅਨ ਤੋਂ ਨਰਿੰਦਰ ਸ਼ਰਮਾ ਅਤੇ ਰੌਬਿਨ, ਬੂਟਾ ਸਿੰਘ ਸਮੇਤ ਵੱਖ-ਵੱਖ ਵਿਭਾਗਾ ਦੇ ਮੁਲਾਜ਼ਮ ਹਾਜ਼ਰ ਸਨ।

LEAVE A REPLY

Please enter your comment!
Please enter your name here