ਕਲਪਨਾ ਚਾਵਲਾ ਤੋਂ ਬਾਅਦ ਪੁਲਾੜ ਵਿੱਚ ਇਤਿਹਾਸ ਰਚੇਗੀ ਭਾਰਤ ਦੀ ਬੇਟੀ ਸਿਰੀਸ਼ਾ ਬਾਂਦਲਾ

ਦਿੱਲੀ:(ਦ ਸਟੈਲਰ ਨਿਊਜ਼)। ਭਾਰਤ ਵਿੱਚ ਪੈਦਾ ਹੋਈ ਸਿਰੀਸ਼ਾ ਬਾਂਦਲਾ ਭਾਰਤ ਦੀ ਦੂਜੀ ਮਹਿਲਾ ਹੈ ਜੋ ਕਿ ਪੁਲਾੜ ਦੀ ਯਾਤਰਾ ਤੇ ਜਾ ਰਹੀ ਹੈ। ਸ਼ਿਰੀਸ਼ਾ ਬਾਂਦਲਾ ਆਂਧਰਾ ਪ੍ਰਦੇਸ ਦੇ ਗੰਟੂਰ ਦੀ ਰਹਿਣ ਵਾਲੀ ਹੈ। ਅਮਰੀਕੀ ਪ੍ਰਸਿੱਧ ਉਦਯੋਗਪਤੀ ਰਿਚਰਡ ਬੈ੍ਰਨਸਨ ਪੁਲਾੜ ਦੀ ਯਾਤਰਾ ਲਈ 11 ਜੁਲਾਈ ਨੂੰ ਰਵਾਨਾ ਹੋਣਗੇ। ਇਸ ਦੌਰਾਨ ਉਨਾਂ ਨਾਲ ਭਾਰਤ ਦੀ ਸਿਰੀਸ਼ਾ ਬਾਂਦਲਾ ਜਾ ਰਹੀ ਹੈ। ਸਿਰੀਸ਼ਾ ਬਾਂਦਲਾ ਵਰਜਿਨ ਗੈਲੈਕਟਿਕ ਕੰਪਨੀ ਵਿੱਚ ਸਰਕਾਰੀ ਮਾਮਲਿਆ ਅਤੇ ਖੋਜ ਨਾਲ ਜੁੜੀ ਇੱਕ ਖੋਜ ਅਧਿਕਾਰੀ ਹੈ। ਜਾਣਕਾਰੀ ਅਨੁਸਾਰ ਸ਼ਿਰੀਸ਼ਾ ਬਾਂਦਲਾ 2015 ਵਿੱਚ ਵਰਜਿਨ ਵਿੱਚ ਸ਼ਾਮਿਲ ਹੋਈ ਸੀ। ਜਿਸ ਦੌਰਾਨ 5 ਹੋਰ ਯਾਤਰੀ ਉਨਾਂ ਨਾਲ ਜਾ ਰਹੇ ਹਨ ।

Advertisements

ਭਾਰਤ ਵਿੱਚ ਸ਼ਿਰੀਸ਼ਾ ਬਾਂਦਲਾ ਪੁਲਾੜ ਦੀ ਯਾਤਰਾ ਤੇ ਜਾਣ ਵਾਲੀ ਦੂਜੀ ਮਹਿਲਾ ਹੋਵੇਗੀ। ਇਸਤੋ ਪਹਿਲਾ ਭਾਰਤ ਦੀ ਪਹਿਲੀ ਪੁਲਾੜ ਯਾਤਰੀ ਮਹਿਲਾ ਕਲਪਨਾ ਚਾਵਲਾ ਪੁਲਾੜ ਦੀ ਯਾਤਰਾ ਲਈ ਗਈ ਸੀ। ਪਰੰਤੂ ਉਸਦੀ ਬਦਕਿਸਮਤੀ ਨਾਲ ਸਪੇਸ ਸ਼ਟਲ ਕੋਲੰਬਿਆ ਵਿੱਚ ਉਨਾਂ ਦਾ ਦੇਹਾਂਤ ਹੋ ਗਿਆ ਸੀ। ਇਸੀ ਦੌਰਾਨ ਹੁਣ ਭਾਰਤ ਦੀ ਸ਼ਿਰੀਸ਼ਾ ਬਾਂਦਲਾ 11 ਜੁਲਾਈ ਨੂੰ ਪੁਲਾੜ ਦੀ ਯਾਤਰਾ ਲਈ ਜਾਵੇਗੀ। ਇਹ ਪੁਲਾੜੀ ਜਹਾਜ਼ ਨਿਊ ਮੈਕਸੀਕੋ ਤੋਂ ਰਵਾਨਾ ਹੋਵੇਗਾ।

LEAVE A REPLY

Please enter your comment!
Please enter your name here