ਰੂਸ ਦਾ ਏਐਨ (AN-36) ਜਹਾਜ਼ ਸਮੁੰਦਰ ਵਿੱਚ ਹੋੋਇਆ ਕਰੈਸ਼, 28 ਯਾਤਰੀ ਹੋਏ ਲਾਪਤਾ

ਰੂਸ (ਦ ਸਟੈਲਰ ਨਿਊਜ਼)। ਰੂਸ ਦਾ ਏਐਨ (AN-36) ਜਹਾਜ਼ ਸਮੁੰਦਰ ਵਿੱਚ ਕਰੈਸ਼ ਹੋਣ ਦੀ ਸੂਚਨਾ ਮਿਲੀ ਹੈ। ਮਾਸਕੋ ਇੱਕ ਰੂਸੀ ਯਾਤਰੀ ਜਹਾਜ਼ ਦਾ ਸ਼ਿਕਾਰ ਹੋ ਗਿਆ ਹੈ। ਇਸ ਵਿੱਚ 28 ਯਾਤਰੀ ਸਨ। ਇਸ ਹਾਦਸੇ ਵਿੱਚ ਮਾਸਕੋ ਰੂਸੀ ਯਾਤਰੀ ਅਤੇ ਨਾਲ ਹੀ ਜਹਾਜ਼ ਵਿੱਚ ਬੈਠੇ 28 ਲੋਕਾਂ ਦੀ ਭਾਲ ਜਾਰੀ ਹੈ। ਨਿਊਜ਼ ਏਜੰਸੀ ਰਾਏਟਰਸ ਨੇ ਦੱਸਿਆ ਕਿ ਏਐਨ (AN-36) ਜਹਾਜ਼ ਦਾ ਸੰਪਰਕ ਏਅਰ ਟ੍ਰੈਫਿਕ ਕੰਟਰੋਲ ਨਾਲ ਟੁੱਟ ਗਿਆ ਸੀ। ਜਿਸਦੇ ਕਾਰਣ ਜਹਾਜ਼ ਸਮੁੰਦਰ ਵਿੱਚ ਕਰੈਸ਼ ਹੋ ਗਿਆ। ਪਰ ਵੱਖ – ਵੱਖ ਰਿਪੋਰਟਾਂ ਅਨੁਸਾਰ ਜਹਾਜ਼ ਕਰੈਸ਼ ਹੋਣ ਦੇ ਵੱਖ – ਵੱਖ ਦਾਅਵੇ ਕੀਤੇ ਜਾ ਰਹੇ ਹਨ।

Advertisements

ਇੱਕ ਹੋਰ ਨਿਊਜ਼ ਏਜੰਸੀ ਇੰਟਰਫੈਕਸ ਨੇ ਦੱਸਿਆ ਕਿ ਜਹਾਜ਼ ਦਾ ਮਲਬਾ ਪਲਾਣਾ ਸ਼ਹਿਰ ਦੇ ਕੋਲ ਇੱਕ ਕੋਲੇ ਦੀ ਖਾਨ ਨੇੜੇ ਡਿੱਗ ਗਿਆ। ਅਤੇ ਇੱਕ ਸੂਤਰ ਨੇ ਦੱਸਿਆ ਕਿ ਜਹਾਜ਼ ਸਮੁੰਦਰ ਵਿੱਚ ਟਕਰਾ ਗਿਆ। ਰਿਪੋਰਟ ਦੇ ਅਨੁਸਾਰ ਜਹਾਜ਼ ਕਰੈਸ਼ ਦੀ ਪੜਤਾਲ ਦੋ ਹੈਲੀਕਾਪਟਰਾਂ ਦੀ ਮੱਦਦ ਨਾਲ ਸ਼ੁਰੂ ਕਰ ਦਿੱਤੀ ਗਈ ਹੈ। ਇਸਦੇ ਨਾਲ ਹੀ ਯਾਤਰੀਆ ਨੂੰ ਬਚਾਉਣ ਲਈ ਰੂਸ ਦੀ ਸਰਕਾਰ ਵੱਲੋਂ ਇੱਕ ਬਚਾਅ ਟੀਮ ਵੀ ਤਿਆਰ ਕੀਤੀ ਗਈ ਹੈ।

LEAVE A REPLY

Please enter your comment!
Please enter your name here