ਪੰਜਾਬ ਸਟੇਟ ਮਨਿਸਟੀਰੀਅਲ ਸਰਿਵਸਜ਼ ਯੂਨੀਅਨ ਨੇ ਮੋਟਰਸਾਈਕਲ ਮਾਰਚ ਕਰਕੇ ਪੰਜਾਬ ਸਰਕਾਰ ਦੇ ਫੂਕੇ ਪੁਤਲੇ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪੰਜਾਬ  ਸਟੇਟ ਮਨਿਸਟਰੀਅਲ ਸਰਵਿਸਜ਼ ਯੂਨੀਅਨ ਵਲੋਂ ਸੂਬਾ ਕਮੇਟੀ ਦੀ ਕਾਲ ਤੇ ਪੰਜਾਬ ਭਰ ਵਿੱਚ ਮਨਿਸਟਰੀਅਲ ਕਰਮਚਾਰੀਆਂ ਵਲੋਂ  ਅੱਜ ਮਿਤੀ 07-07-2021 ਨੂੰ  ਵੱਖ-ਵੱਖ ਜਿਲ੍ਹਿਆਂ ਵਿੱਚ ਮੋਟਰਸਾਈਕ/ਸਕੂਟਰ ਮਾਰਚ ਕਰਕੇ ਪੰਜਾਬ ਸਰਕਾਰ ਦੇ ਪੁਤਲੇ ਫੂਕੇ ਗਏ। ਇਸ ਜਿਲ੍ਹੇ ਵਿੱਚ ਇੱਕ ਵਿਸ਼ਾਲ ਮੋਟਰਸਾਈਕਲ/ਸਕੂਟਰ ਮਾਰਚ ਜਿਲ੍ਹਾ ਪ੍ਰਧਾਨ ਅਨੀਰੁਧ ਮੋਦਗਿਲ ਅਤੇ ਜਨਰਲ ਸਕੱਤਰ ਜਸਵੀਰ ਸਿੰਘ ਧਾਮੀ ਦੀ ਅਗਵਾਈ ਵਿੱਚ ਸ਼ਹੀਦ ਉਧਮ ਸਿੰਘ ਪਾਰਕ ਤੋਂ ਸ਼ੁਰੂ ਕਰਕੇ ਮਿੰਨੀ ਸਕੱਤਰੇਤ ਤਕ ਖਤਮ ਕੀਤਾ ਗਿਆ। ਕਰਮਚਾਰੀਆਂ ਵਲੋਂ ਪੰਜਾਬ ਸਰਕਾਰ ਦਾ ਪੁਤਲਾ ਮਿਨੀ ਸਕੱਤਰੇਤ ਦੇ ਸਾਹਮਣੇ ਫੂਕਿਆ ਗਿਆ, ਪੀ.ਡਬਲਯੂ.ਡੀ. ਤੋਂ ਮੋਟਰਸਾਈਕਲ ਦਾ ਕਾਫਲਾ ਸੁਰਜੀਤ ਕੁਮਾਰ ਸੁਪਰਡੈਂਟ ਦੀ ਅਗਵਾਈ ਵਿੱਚ, ਰੋਡਵੇਜ ਤੋਂ ਕੀਮਤੀ ਲਾਲ ਦੀ ਅਗਵਾਈ ਵਿੱਚ,ਡੀ.ਸੀ. ਦਫਤਰ ਤੋਂ ਵਿਕਰਮ ਆਦੀਆ ਦੀ ਅਗਵਾਈ ਵਿੱਚ, ਸਿੱਖਿਆ ਵਿਭਾਗ ਤੋਂ ਸਤਵਿੰਦਰ ਸਿੰਘ ਦੀ ਅਗਵਾਈ ਵਿੱਚ, ਖੇਤੀਬਾੜੀ ਤੋਂ ਵਿਜੇ ਕੁਮਾਰ ਦੀ ਅਗਵਾਈ ਵਿੱਚ, ਇਰੀਗੇਸ਼ਨ ਵਿਭਾਗ ਤੋਂ ਜਸਵੀਰ ਸਿੰਘ ਧਾਮੀ ਦੀ ਅਗਵਾਈ ਵਿੱਚ, ਕਰ ਤੇ ਆਬਕਾਰੀ ਵਿਭਾਗ ਤੋਂ ਹਰਸਿਮਰਨ ਸਿੰਘ ਦੀ ਅਗਵਾਈ ਵਿੱਚ, ਆਈ.ਟੀ.ਆਈ. ਤੋਂ ਜਸਵਿੰਦਰ ਸਿੰਘ ਦੀ ਅਗਵਾਈ ਵਿੱਚ, ਰੁਜ਼ਗਾਰ ਦਫਤਰ ਤੋਂ ਗੁਰਜੀਤ ਲਾਲ ਦੀ ਅਗਵਾਈ ਵਿੱਚ, ਸਿਹਤ ਵਿਭਾਗ ਤੋਂ ਨਵਦੀਪ ਸਿੰਘ, ਦਵਿੰਦਰ ਭੱਟੀ ਅਤੇ ਗੁਰਮਿੰਦਰ ਸ਼ਾਨੇ ਦੀ ਅਗਵਾਈ ਵਿੱਚ,ਜੰਗਲਾਤ ਵਿਭਾਗ ਤੋਂ ਭੂਸ਼ਨ ਕੁਮਾਰ ਅਤੇ ਡਡਵਾਲ ਕਰਮਚਾਰੀ ਕਾਫਲੇ ਵਿੱਚ ਸ਼ਾਮਿਲ ਹੋਏ। ਕਰਮਚਾਰੀਆਂ ਵਲੋਂ ਮਿਨੀ ਸਕੱਤਰੇਤ ਦੇ ਬਾਹਰ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ ਤੇ ਕਾਫੀ ਨਾਰ੍ਹੇ ਬਾਜੀ ਕੀਤੀ ਗਈ।

Advertisements

ਯੂਨੀਅਨ ਦੇ ਜਿਲ੍ਹਾ ਪ੍ਰਧਾਨ ਮੋਦਗਿਲ ਨੇ ਕਿਹਾ ਕਿ ਇਕ ਪਾਸੇ ਤਾਂ ਸਰਕਾਰ ਜੱਥੇਬੰਦੀਆਂ ਨਾਲ ਗੱਲ ਕਰਨ ਲਈ ਕਮੇਟੀਆਂ ਬਣਾ ਰਹੀ ਹੈ ਅਤੇ ਨਾਲ ਹੀ ਅੱਧੀਆਂ ਅਧੂਰੀਆਂ ਪੇ-ਕਮਿਸ਼ਨ ਦੀਆਂ ਨੋਟੀਫਿਕੇਸ਼ਨਾਂ ਵੀ ਜਾਰੀ ਕਰ ਰਹੀ ਹੈ, ਜਿਸ ਨੂੰ ਮੁਲਾਜ਼ਮ ਨਕਾਰ ਚੁੱਕੇ ਹਨ। ਮੋਦਗਿਲ ਵਲੋ ਸਾਰੇ ਮੁਲਾਜਮਾ ਨੂੰ ਤਿੱਖੇ ਸੰਘਰਸ਼ ਲਈ ਤਿਆਰ ਰਹਿਣ ਲਈ ਕਿਹਾ ਗਿਆ। ਇਸ ਮੌਕੇ ਤੇ ਸ਼੍ਰੀ ਵਰਿਆਮ ਸਿੰਘ ਮਿਨਹਾਸ ਸਰਪਰਸਤ ਜਿਲ੍ਹਾ ਕਮੇਟੀ ਪੀ.ਐਸ.ਐਮ.ਐਸ.ਯੂ. ਵਲੋਂ ਵੀ ਸਰਕਾਰ  ਦੀਆਂ ਮੁਲਾਜਮ ਮਾਰੂ ਨੀਤੀਆਂ ਦੀ ਇਸ ਮੌਕੇ ਤੇ ਨਖੇਧੀ ਕੀਤੀ ਗਈ । ਮੋਦਗਿਲ ਵਲੋਂ ਇਹ ਵੀ ਕਿਹਾ ਗਿਆ ਕਿ ਸੂਬਾ ਕਮੇਟੀ ਦਾ ਜੋ ਵੀ ਅਗਲਾ ਅਦੇਸ਼ ਹੋਵੇਗਾ ਇਸ ਜਿਲ੍ਹੇ ਵਿੱਚ ਇਨ-ਬਿਨ ਲਾਗੂ ਕੀਤਾ ਜਾਵੇਗਾ।

                                                                           

                                                                        

LEAVE A REPLY

Please enter your comment!
Please enter your name here