ਮੌਸਮ ਵਿਭਾਗ ਵੱਲੋ ਪੰਜਾਬ ਅਤੇ ਹੋਰ ਰਾਜਾਂ ਵਿੱਚ ਬਾਰਿਸ਼ ਹੋਣ ਦੀ ਸੰਭਾਵਨਾ

ਦਿੱਲੀ: (ਦ ਸਟੈਲਰ ਨਿਊਜ਼)। ਮੌਸਮ ਵਿਭਾਗ ਦੇ ਅਨੁਸਾਰ 10 ਜੁਲਾਈ ਦੇ ਆਸ – ਪਾਸ ਪੱਛਮੀ ਉੱਤਰ ਪ੍ਰਦੇਸ਼ , ਪੰਜਾਬ , ਹਰਿਆਣਾ, ਰਾਜਸਥਾਨ ਅਤੇ ਦਿੱਲੀ ਦੇ ਕੁਝ ਹੋਰ ਹਿੱਸਿਆ ਵਿੱਚ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਜਿਸ ਦੋਰਾਨ ਪੰਜਾਬ ਨੂੰ ਗਰਮੀ ਤੋ ਰਾਹਤ ਮਿਲੇਗੀ। ਮੌਸਮ ਵਿਭਾਗ ਦੇ ਅਨੁਸਾਰ ਦੇ ਪੰਜਾਬ ਦੇ ਕੁੱਝ ਹਿੱਸਿਆ ਵਿੱਚ ਚੱਕਰਵਤੀ ਚੱਕਰ ਚੱਲ ਰਿਹਾ ਹੈ। ਜਿਸਦੇ ਕਾਰਣ ਉੱਤਰ-ਪੱਛਮ ਅਤੇ ਮੱਧ ਭਾਰਤ ਵਿੱਚ ਬਾਰਿਸ਼ ਹੋਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਜਿਸ ਦੋਰਾਨ ਪੰਜਾਬ, ਯੂਪੀ, ਹਰਿਆਣਾ, ਦਿੱਲੀ ਵਿੱਚ ਗਰਮੀ ਤੋ ਰਾਹਤ ਮਿਲੇਗੀ।

Advertisements

ਆਈ. ਐਮ.ਡੀ ਨੇ ਕਿਹਾ ਕਿ ਬੰਗਾਲ ਦੀ ਖਾੜੀ ਤੋ ਪੂਰਬ ਦੀਆ ਹਵਾਵਾਂ ਪੂਰਬੀ ਭਾਰਤ ਉਤੇ ਬਣ ਹੋਈਆ ਹਨ ਅਤੇ 10 ਜੁਲਾਈ ਦੇ ਆਸ-ਪਾਸ,ਦੱਖਣ-ਪੱਛਮੀ ਮੈਨਸੂਨ ਦੇ ਪੱਛਮੀ ਉਤਰ ਪ੍ਰਦੇਸ਼,ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਬਾਕੀ ਹਿੱਸਿਆ ਵਿੱਚ ਵੀ ਫੈਲਣ ਦੀ ਸੰਭਾਵਨਾ ਹੈ। ਅਗਲੇ ਪੰਜ ਦਿਨਾ ਵਿੱਚ ਮੱਧ-ਪ੍ਰਦੇਸ਼, ਛੱਤੀਸਗੜ ਅਤੇ ਉੜੀਸਾ ਵਿੱਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਦੱਸੀ ਜੀ ਰਹੀ ਹੈ। ਇਸਦੇ ਨਾਲ ਹੀ 11 ਜੁਲਾਈ ਤੋ ਬੰਗਾਲ ਦੀ ਖਾੜੀ ਅਤੇ ਦੱਖਣੀ ਉੜੀਸਾ ਵਿੱਚ ਹੋਣ ਦੀ ਸੰਭਾਵਨਾ ਹੈ। ਉਤਰਾਖੰਡ,ਹਿਮਾਚਲ ਪ੍ਰਦੇਸ਼ ਅਤੇ ਉਤਰ ਪ੍ਰਦੇਸ਼ ਵਿੱਚ 9 ਜੁਲਾਈ ਨੂੰ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ।

LEAVE A REPLY

Please enter your comment!
Please enter your name here