ਟੇਕ ਚੰਦ ਟਰੱਸਟ ਵਲੋਂ ਵਿਦਿਆਰਥਣਾਂ ਨੂੰ ਪੰਜ-ਪੰਜ ਹਜ਼ਾਰ ਰੁਪਏ ਦੇ ਦਿੱਤੇ ਗਏ ਚੈੱਕ

ਮਾਹਿਲਪੁਰ 10 ਜੁਲਾਈ: ਕਸਬਾ ਜੇਜੋਂ ਦੋਆਬਾ ਦੇ ਬਾਬਾ ਔਗੜ ਫਤਿਹ ਨਾਥ ਜੀ ਗਰਲਜ਼ ਕਾਲਜ ਦੇ ਚੇਅਰਮੈਨ ਸ਼੍ਰੀ ਅਵਿਨਾਸ਼ ਰਾਏ ਖੰਨਾ ਜੀ ਦੀ ਪ੍ਰੇਰਣਾ ਸਦਕਾ ਟੇਕ ਚੰਦ ਟਰੱਸਟ ਹੁਸ਼ਿਆਰਪੁਰ ਵਲੋਂ ਕਾਲਜ਼ ਦੀਆਂ  26 ਵਿਦਿਆਰਥਣਾਂ ਨੂੰ ਪੰਜ ਪੰਜ ਹਜ਼ਾਰ ਰੁਪਏ ਦੇ ਚੈੱਕ ਦਿੱਤੇ ਗਏ। ਇਸ ਮੌਕੇ ਇੱਕ ਵਿਸ਼ੇਸ਼ ਸਮਾਗਮ ਮੌਕੇ ਸ਼੍ਰੀ ਅਵਿਨਾਸ਼ ਰਾਏ ਖੰਨਾ ਰਾਸ਼ਟਰੀ ਮੀਤ ਪ੍ਰਧਾਨ ਭਾਜਪਾ, ਨਵਦੀਪ ਸੂਦ ਪ੍ਰਧਾਨ ਟੇਕ ਚੰਦ ਟਰੱਸਟ ਹੁਸ਼ਿਆਰਪੁਰ, ਅਰੁਣ ਸੂਦ, ਸੰਤੋਖ ਸਿੰਘ,ਅਰਜਨ ਸਿੰਘ, ਪ੍ਰਿੰਸੀਪਲ ਰਾਜ ਪਵਨ, ਮਹੇਸ਼ ਜੀ, ਅਨਿਲ ਸ਼ਰਮਾ ਵਿਸ਼ੇਸ਼ ਤੋਰ ਤੇ ਸ਼ਾਮਿਲ ਹੋਏ। ਤੇ 26 ਵਿਦਿਆਰਥਣਾਂ ਨੂੰ ਪੰਜ ਪੰਜ ਹਜ਼ਾਰ ਰੁਪਏ ਦੇ ਚੈੱਕ ਦਿੱਤੇ ਗਏ। ਇਸ ਮੌਕੇ ਅਸ਼ਵਨੀ ਖੰਨਾ ਨੇ ਟੇਕ ਚੰਦ ਟਰੱਸਟ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਟਰੱਸਟ ਨੇ ਕਾਲਜ਼ ਦੀਆਂ ਲੜਕੀਆਂ ਲਈ ਇਹ ਉਪਰਾਲਾ ਕੀਤਾ ਹੈ।

Advertisements

ਇਸੇ ਤਰਾਂ ਹੀ ਪ੍ਰਵਾਸੀ ਭਾਰਤੀ ਰਵੀ ਖੰਨਾ ਉਰਫ ਰੇ ਖੰਨਾ ਜੀ ਦੀ ਵੀ ਕਾਲਜ ਨੂੰ ਬਹੁਤ ਵੱਡੀ ਦੇਣ ਹੈ ਜਿਸ ਦਾ  ਦੇਣ ਇਲਾਕਾ ਵਾਸੀ ਕਦੀ ਵੀ ਨਹੀਂ ਦੇ ਸਕਦੇ। ਇਸ ਮੌਕੇ ਰਿਟਾਇਰਡ ਬੀ ਪੀ ਈਂ ਓ ਭਗਵੰਤ ਰਾਏ, ਨੰਬਰਦਾਰ ਪਰਵੀਨ ਸੋਨੀ ਜੇਜੋਂ, ਅਸ਼ਵਨੀ ਖੰਨਾ, ਨੰਬਰਦਾਰ ਪ੍ਰਵੀਨ ਲਸਾੜਾ, ਗਿਟੀ ਸੂਦ, ਰਮੇਸ਼ ਜੈਨ, ਪ੍ਰਸ਼ਾਂਤ ਜੈਨ, ਪੰਚ ਨਵਜੋਤ ਸਿੰਘ ਬੈਂਸ, ਪੰਚ ਓਮ ਪ੍ਰਕਾਸ਼, ਪੰਚ ਰੇਨੂੰ ਬਾਲਾ, ਪੰਚ ਗੀਤਾ ਰਾਣੀ, ਠੇਕੇਦਾਰ ਜਗਜੀਤ ਸਿੰਘ, ਪ੍ਰਿੰਸੀਪਲ ਸ਼ਿਲਪਾ ਜੈਨ, ਮੈਡਮ ਸੰਦੀਪ, ਰਜਨੀ, ਮੈਡਮ ਕਰਮਜੀਤ ਕੌਰ ਹਾਜਰ ਸਨ।

LEAVE A REPLY

Please enter your comment!
Please enter your name here