ਪੰਜਾਬ ਰਾਜ ਆਬਕਾਰੀ ਤੇ ਕਰ ਨਿਰੀਖਕ ਐਸੋਸਿਏਸ਼ਨ ਵੱਲੋਂ ਕਲਮ ਛੋੜ ਹੜਤਾਲ ਕਰਕੇ ਰੋਸ਼ ਪ੍ਰਦਰਸ਼ਨ ਕੀਤਾ ਗਿਆ

ਫਿਰੋਜ਼ਪੁਰ: ( ਦ ਸਟੈਲਰ ਨਿਊਜ਼)। ਆਪਣੀਆ ਹੱਕੀ ਮੰਗਾ ਮੰਨਵਾਉਣ ਲਈ ਪੰਜਾਬ ਰਾਜ ਆਬਕਾਰੀ ਤੇ ਕਰ ਨਿਰੀਖਕ ਐਸੋਸਿਏਸ਼ਨ ਵੱਲੋਂ ਮਿਤੀ 5-7-2021 ਤੋ ਕਲਮ ਛੋੜ ਹੜਤਾਲ ਕਰਕੇ ਪੰਜਾਬ ਸਰਕਾਰ ਵਿਰੁੱਧ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਐਸੋਸਿਏਸ਼ਨ ਦੇ ਫੈਸਲੇ ਅਨੁਸਾਰ ਪੰਜਾਬ ਰਾਜ ਦੇ ਸਮੂਹ ਆਬਕਾਰੀ ਤੇ ਕਰ ਨਿਰੀਖਕ ਵੱਲੋ ਸਮੂਹਿਕ ਛੁੱਟੀ ਲੈ ਕੇ ਸੰਬੰਧਿਤ ਜ਼ਿਲੇ ਦੇ ਡਿਪਟੀ ਕਮਿਸ਼ਨਰਾ ਰਾਹੀ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਨੂੰ ਆਪਣੀਆ ਮੰਗਾ ਮੈਮੋਰੈਡਮ ਦੇਣ ਦਾ ਫੈਸਲਾ ਕੀਤਾ ਗਿਆ ਸੀ। ਇਸੇ ਤਹਿਤ ਆਬਕਾਰੀ ਤੇ ਕਰ ਨਿਰੀਖਕ ਫਿਰੋਜ਼ਪੁਰ ਵੱਲੋਂ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਜੀ ਰਾਹੀ ਮਾਨਯੋਗ ਮੁੱਖ ਮੰਤਰੀ, ਪੰਜਾਬ ਜੀ ਨੂੰ ਮੈਮੋਰੈਡਮ ਭੇਜਿਆ ਗਿਆ। ਇਸ ਸਮੇ ਮਨੀਸ਼ ਕਪੂਰੀਆ (ਪ੍ਰਧਾਨ), ਗੁਰਬਖਸ਼ ਸਿੰਘ (ਮੀਤ ਪ੍ਰਧਾਨ), ਰਜਨੀਮ ਸ਼ਰਮਾ( ਜਨਰਲ ਸਕੱਤਰ), ਬਲਜੀਤ ਸਿੰਘ( ਪ੍ਰੈਸ ਸਕੱਤਰ),ਰਿਖੀਰਾਮ (ਕੋਸੀਘਰ) ਅਤੇ ਜ਼ਿਲੇ ਦੇ ਸਾਰੇ ਆਬਕਾਰੀ ਤੇ ਕਰ ਨਿਰੀਖਕ ਹਾਜ਼ਿਰ ਸਨ।

Advertisements

ਜਿਸ ਵਿੱਚ ਮੰਗ ਕੀਤੀ ਗਈ ਹੈ ਕਿ ਆਬਕਾਰੀ ਤੇ ਕਰ ਨਿਰੀਖਕ ਪੰਜਾਬ ਦੀ ਤਨਖਾਹ (ਪੇਅ ਸਕੇਲ) ਕੇਂਦਰ ਦੇ ਜੀ. ਐਸ. ਟੀ ਵਿਭਾਗ ਦੇ ਸੈਟਰਲ ਐਕਸਾਈਜ਼ ਵਿੱਚ ਕੰਮ ਕਰਦੇ ਇੰਸਪੈਕਟਰਾ ਦੇ ਬਰਾਬਰ ਕੀਤੀ ਜਾਵੇ ਕਿਉਕਿ ਦੋਨਾ ਦਾ ਕੰਮ ਹੁਣ ਜੀ.ਐਸ. ਟੀ.ਐਕਟ ਅਨੁਸਾਰ ਬਰਾਬਰ ਹੈ। ਇਸਤੋ ਇਲਾਵਾ ਆਬਕਾਰੀ ਤੇ ਕਰ ਨਿਰੀਖਕ ਨੂੰ ਗਰੁੱਪ-ਬੀ ਸਰਵਿਸਿਜ਼ ਵਿੱਚ ਕੀਤਾ ਜਾਵੇ । ਪੇਅ ਕਮਿਸ਼ਨ ਵੱਲੋਂ ਸਾਡੀਆ ਹੱਕੀ ਮੰਗਾ ਨੂੰ ਨਜ਼ਰ ਅੰਦਾਜ਼ ਕੀਤਾ ਗਿਆ ਹੈ। ਜੇਕਰ ਸਰਕਾਰ ਵੱਲੋ ਸਾਡੀਆ ਮੰਗਾਂ ਨਹੀ ਮੰਨੀਆ ਜਾਦੀਆ ਹਨ ਤਾ ਆਉਣ ਵਾਲੇ ਸਮੇ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।

LEAVE A REPLY

Please enter your comment!
Please enter your name here