Saturday, October 31, 2026
Home Latest ਡੈਮ ਵਿੱਚ ਡੁੱਬਣ ਕਾਰਨ 17 ਸਾਲਾਂ ਨੌਜ਼ਵਾਨ ਦੀ ਹੋਈ ਮੌਤ

ਡੈਮ ਵਿੱਚ ਡੁੱਬਣ ਕਾਰਨ 17 ਸਾਲਾਂ ਨੌਜ਼ਵਾਨ ਦੀ ਹੋਈ ਮੌਤ

ਪੰਚਕੂਲਾ (ਦ ਸਟੈਲਰ ਨਿਊਜ਼), ਰਿਪੋਰਟ-ਪੰਕਜ। ਪੰਚਕੂਲਾ ਤੋਂ ਇੱਕ ਦੁਖਦਾਇਕ ਖਬਰ ਸਾਹਮਣੇ ਆਈ ਹੈ। ਜਿੱਥੇ ਕਿ ਡੈਮ ਵਿੱਚ ਨਹਾਉਣ ਗਏ 17 ਸਾਲਾ ਨੌਜ਼ਵਾਨ ਦੀ ਡੈਮ ਵਿੱਚ ਡੁੱਬਣ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਦੀ ਪਹਿਚਾਣ ਸ਼ੋਇਬ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ੋਇਬ ਆਪਣੇ ਦੋਸਤਾਂ ਨਾਲ ਡੈਮ ਤੇ ਨਹਾਉਣ ਲਈ ਗਿਆ ਹੋਇਆ ਸੀ ਅਤੇ ਉਥੇ ਪਹੁੰਚ ਜਾਂਦਾ ਹੈ ਜਿਥੇ ਜਿਆਦਾ ਪਾਣੀ ਸੀ ਜਿਸ ਕਾਰਨ ਉਹ ਆਪਣਾ ਸਤੁੰਲਨ ਖੋ ਬੈਠਦਾ ਹੈ ਤੇ ਡੁੱਬ ਜਾਂਦਾ ਹੈ।

Advertisements

ਜਿਵੇਂ ਹੀ ਇਸ ਘਟਨਾ ਦਾ ਪਰਿਵਾਰ ਨੂੰ ਪਤਾ ਲੱਗਦਾ ਹੈ ਉਹ ਮੌਕੇ ਤੇ ਪਹੁੰਚ ਜਾਂਦਾ ਹੈ। ਪਰਿਵਾਰਕ ਮੈਬਰਾਂ ਨੇ ਐਨਡੀਆਰਐਫ ਦੀ ਟੀਮ ਨੂੰ ਸੂਚਿਤ ਕੀਤਾ। ਐਨਡੀਆਰਐਫ ਦੀ ਟੀਮ ਵੱਲੋ ਸਰਚ ਆਪ੍ਰੇਸ਼ਨ ਚਲਾਇਆ ਗਿਆ ਤੇ ਕਰੀਬ 4 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਨੌਜਵਾਨ ਦੀ ਲਾਸ਼ ਨੂੰ ਬਾਹਰ ਕੱਢਿਆ ਗਿਆ।

LEAVE A REPLY

Please enter your comment!
Please enter your name here