ਬੱਚੇ ਨੂੰ ਬਚਾਉਦੇ ਹੋਏ ਖੂਹ ਦੀ ਸਲੈਬ ਟੁੱਟਣ ਕਾਰਣ ਖੂਹ ਵਿੱਚ ਡਿੱਗੇ 40 ਲੋਕ ,4 ਦੀ ਮੌਤ

ਮੱਧ ਪ੍ਰਦੇਸ਼: (ਦ ਸਟੈਲਰ ਨਿਊਜ਼) ਮੱਧ ਪ੍ਰਦੇਸ਼ ਦੇ ਵਿਦਿਸ਼ਾ ਜਿਲੇ ਵਿੱਚ ਵੀਰਵਾਰ ਨੂੰ ਇੱਕ ਅਨੋਖੀ ਘਟਨਾ ਘਟੀ ਹੈ। ਜਾਣਕਾਰੀ ਅਨੁਸਾਰ 14 ਸਾਲ ਦਾ ਬੱਚਾ ਖੂਹ ਵਿੱਚ ਡਿੱਗ ਗਿਆ। ਪਰ ਜੱਦ ਉਸਨੂੰ ਪਿੰਡ ਦੇ ਵਾਸੀ ਬਚਾਊਣ ਲਈ ਗਏ ਤਾਂ ਸਾਰੇ ਵਿਅਕਤੀ ਖੂਹ ਦੇ ਆਲੇ -ਦੁਆਲੇ ਇਕੱਠੇ ਹੋ ਗਏ , ਖੂਹ ਸਲੈਬ ਨਾਲ ਢੱਕਿਆ ਹੋਇਆ ਸੀ । ਜਿਆਦਾ ਭਾਰ ਪੈਣ ਦੇ ਕਾਰਣ ਅਚਾਨਕ ਸਲੈਬ ਟੁੱਟ ਗਈ । ਜਿਸਦੇ ਕਾਰਣ 30 ਨਾਲੋਂ ਵੱਧ ਲੋਕ ਖੂਹ ਅੰਦਰ ਡਿੱਗ ਗਏ। ਇਸ ਹਾਦਸੇ ਦੀ ਖਬਰ ਮਿਲਦੇ ਹੀ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਐਨਡੀਆਰਐਫ ਦੀ ਟੀਮ ਨੂੰ ਬਚਾਅ ਕਾਰਜਾ ਲਈ ਮੌਕੇ ਤੇ ਭੇਜ ਦਿੱਤਾ। ਇਸ ਦੋਰਾਨ ਜ਼ਿਲੇ੍ਹ ਦੇ ਇੰਚਾਰਜ ਮੰਤਰੀ ਵਿਸ਼ਵਾਸ ਸਾਰੰਗ ਵੀ ਮੌਕੇ ਤੇ ਉੱਥੇ ਪਹੁੰਚੇ। ਮੀਡੀਆ ਰਿਪੋਰਟ ਦੇ ਅਨੁਸਾਰ ਹੁਣ ਤੱਕ 4 ਲੌਕਾਂ ਦੀ ਮੌਤ ਹੋ ਚੁੱਕੀ ਹੈ, 15-20 ਲੋਕ ਫਸੇ ਹੋਏ ਹਨ ਅਤੇ ਜਦਕਿ 19 ਦੇ ਕਰੀਬ ਲੋਕਾ ਨੂੰ ਐਨਡੀਆਰਐਫ ਦੀ ਟੀਮ ਵੱਲੋਂ ਬਾਹਰ ਕੱਢ ਲਿਆ ਗਿਆ ਹੈ। ਬਹੁਤ ਸਾਰੇ ਲੋਕ ਲਾਪਤਾ ਦੱਸੇ ਜਾ ਰਹੇ ਹਨ।

Advertisements

ਜਿਸ ਦੋਰਾਨ ਰਾਜ ਦੇ ਸਾਬਕਾ ਮੁੱਖ ਮੰਤਰੀ ਕਮਲਨਾਥ ਨੇ ਵੀ ਇਸ ਘਟਨਾ ਚਿੰਤਾ ਜ਼ਾਹਿਰ ਕੀਤੀ ਹੈ। ਕਾਂਗਰਸ ਦੇ ਪ੍ਰਧਾਨ ਕਮਲ ਨਾਥ ਨੇ ਟਵੀਟ ਕਰਕੇ ਕਿਹਾ ਕਿ ਮੈਂ ਇਸ ਘਟਨਾ ਤੋ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ ਹਾਂ। ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਹਾਦਸੇ ਦੌਰਾਨ ਪ੍ਰਭਾਵਿਤ ਸਾਰੇ ਲੋਕ ਸੁਰੱਖਿਅਤ ਰਹਿਣ ਅਤੇ ਪ੍ਰਸ਼ਾਸਨ ਉਨ੍ਹਾਂ ਨੂੰ ਜਲਦੀ ਹੀ ਇਲਾਜ ਮੁਹੱਇਆ ਕਰਵਾਏ। ਜਾਣਕਾਰੀ ਅਨੁਸਾਰ ਖੂਹ ਵਿੱਚ ਤਕਰੀਬਨ 15 ਤੋ 20 ਫੁੱਟ ਡੁੰਘਾ ਪਾਣੀ ਹੈ। ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਪ੍ਰਸ਼ਾਸਨ ਪੂਰੀ ਤਰਾਂ ਫਸੇ ਹੋਏ ਲੋਕਾ ਨੂੰ ਬਚਾਉਣ ਲਈ ਲੱਗਾ ਹੋਇਆ ਹੈ। ਮੈ ਲਗਾਤਾਰ ਬਚਾਅ ਕਾਰਜ ਦੇ ਨਾਲ ਸੰਪਰਕ ਵਿੱਚ ਰਹਾਂਗਾ ਅਤੇ ਉਨਾ ਕਿਹਾ ਕਿ ਮੈ ਲੋਕਾ ਨੂੰ ਬਚਾਉਣ ਲਈ ਪੂਰੀ ਕੋਸ਼ਿਸ ਕਰਾਗਾ।

LEAVE A REPLY

Please enter your comment!
Please enter your name here