ਜਨਮਭੂਮੀ ਕਦ ਬਣੀ ਕਰਮਭੂਮੀ ਪਤਾ ਹੀ ਨਹੀਂ ਚੱਲਿਆ: ਵਿਧਾਇਕ ਪਰਮਿੰਦਰ ਪਿੰਕੀ

ਫਿਰੋਜ਼ਪੁਰ (ਦ ਸਟੈਲਰ ਨਿਊਜ਼)। ਫਿਰੋਜ਼ਸ਼ਾਹ ਤੁਗਲਕ ਵੱਲੋਂ 1351 ਤੋਂ 1388 ਤੱਕ ਦਿੱਲੀ ਦੀ ਸਲਤਨਤ ਤੇ ਰਾਜ ਕਰਦੇ ਸਮੇਂ ਵਸਾਏ ਗਏ ਫਿਰੋਜ਼ਪੁਰ ਸਹਿਰ ਦੇ 10 ਗੇਟਾਂ ਦੀ ਹਾਲਤ ਨੂੰ ਜਦ ਸ਼ਹਿਰ ਵਾਸੀ ਵੇਖ ਕੇ ਲੰਘਦੇ ਸਨ ਤਾਂ ਹਰ ਕਿਸੇ ਦੇ ਮਨ ਵਿੱਚ ਇੱਕ ਵਾਰ ਜ਼ਰੂਰ ਆਉਂਦਾ ਸੀ ਕਿ ਫਿਰੋਜ਼ਸ਼ਾਹ ਤੁਗਲਕ ਵੱਲੋਂ ਬਣਾਏ ਗਏ ਇਨ੍ਹਾਂ ਗੇਟਾਂ ਦੀ ਅੱਜ ਤੱਕ ਕਿਸੇ ਨੇ ਸਾਰ ਕਿਊ਼ਂ ਨਹੀਂ ਲਈ। ਕਈ ਐੱਮ.ਐੱਲ.ਏ, ਕਈ ਮੰਤਰੀ ਆਏ ਤੇ ਗਏ ਕਿਸੇ ਨੇ ਵੀ ਫਿਰੋਜ਼ਪੁਰ ਦੇ ਗੇਟਾਂ ਦੀ ਹਾਲਤ ਨੂੰ ਦੇਖਦੇ ਹੋਏ ਵੀ ਸੁਧਾਰਨਾ ਤਾਂ ਦੂਰ ਇਨ੍ਹਾਂ ਨੂੰ ਨਜ਼ਰ ਅੰਦਾਜ਼ ਕਰੀ ਰੱਖਿਆ। ਵਿਧਾਨ ਸਭਾ ਹਲਕਾ ਫਿਰੋਜ਼ਪੁਰ ਸਹਿਰੀ ਦੇ ਮੌਜੂਦਾ ਐੱਮ.ਐੱਲ.ਏ. ਪਰਮਿੰਦਰ ਸਿੰਘ ਪਿੰਕੀ ਜਿਨ੍ਹਾਂ ਨੂੰ ਅੱਜ ਆਪਣੇ ਹਲਕੇ ਦੇ ਵਿਕਾਸ ਦਾ ਮਸੀਹਾ ਕਿਹਾ ਜਾਂਦਾ ਹੈ, ਉਨ੍ਹਾਂ ਨੇ ਕਰੀਬ 45 ਲੱਖ ਰੁਪਏ ਦੀ ਲਾਗਤ ਨਾਲ 10 ਗੇਟਾਂ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ ਜਿਨ੍ਹਾਂ ਵਿੱਚੋਂ 3 ਗੇਟਾਂ ਦਾ ਕੰਮ ਪੂਰਾ ਹੋ ਚੁੱਕਿਆ ਹੈ। ਹੁਣ ਜਦ ਹਲਕਾ ਨਿਵਾਸੀ ਬਣ ਚੁੱਕੇ 3 ਗੇਟਾਂ ਦੀ ਖੂਬਸੂਰਤੀ ਵੱਲ ਵੇਖਦੇ ਹਨ ਤਾਂ ਇੱਕ ਦੂਜੇ ਨੂੰ ਪੁੱਛਦੇ ਹਨ ਕਿ ਇਨ੍ਹਾਂ ਗੇਟਾਂ ਦੀ ਨੁਹਾਰ ਕਿਸ ਨੇ ਬਦਲੀ ਹੈ।

Advertisements

 ਜਦ ਇਸ ਸਬੰਧੀ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਇਹ ਮੇਰੀ ਜਨਮਭੂਮੀ ਹੈ ਜਿਸ ਦੀ ਸੇਵਾ ਕਰਦੇ ਹੋਏ ਇਹ ਕਦ ਮੇਰੀ ਕਰਮਭੂਮੀ ਬਣ ਗਈ ਇਸ ਦਾ ਅਹਿਸਾਸ ਮੈਨੂੰ ਹਲਕਾ ਨਿਵਾਸੀਆਂ ਨੇ ਵਿਕਾਸ ਕਾਰਜਾਂ ਨੂੰ ਦੇਖਦੇ ਹੋਏ ਕਰਵਾਇਆ। ਉਨ੍ਹਾਂ ਨੇ ਕਿਹਾ ਕਿ ਸਾਰੇ ਜਾਣਦੇ ਹਨ ਇਹ ਇੱਕ ਇਤਿਹਾਸਕ ਸਹਿਰ ਹੈ, ਜਿੱਥੇ ਸ਼ਹੀਦ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਦੀਆਂ ਸਮਾਧਾਂ ਹਨ, ਇਤਿਹਾਸਿਕ ਗੁਰਦੁਆਰਾ ਸਾਰਾਗੜ੍ਹੀ ਸਾਹਿਬ, 10 ਗੇਟ ਅ੍ਰਮਿਤਸਰੀ ਗੇਟ, ਬਾਂਸੀ ਗੇਟ, ਮਖੂ ਗੇਟ, ਜ਼ੀਰਾ ਗੇਟ, ਬਗਦਾਦੀ ਗੇਟ, ਮੋਰੀ ਗੇਟ, ਦਿੱਲੀ ਗੇਟ, ਮੈਗਜੀਨੀ ਗੇਟ, ਮੁਲਤਾਨੀ ਗੇਟ ਅਤੇ ਕਸੂਰੀ ਗੇਟ ਤੋਂ ਇਲਾਵਾ ਹੋਰ ਵੀ ਜਗਾਵਾਂ ਹਨ, ਜਿਨ੍ਹਾਂ ਨੂੰ ਦੇਖਣ ਲਈ ਭਾਰਤ ਤੋਂ ਹੀ ਨਹੀਂ ਵਿਦੇਸ਼ਾਂ ਤੋਂ ਵੀ ਲੋਕ ਆਉਂਦੇ ਹਨ। ਸ਼ਹਿਰ ਵਿੱਚ ਫਿਰੋਜ਼ਸਾਹ ਤੁਗਲਕ ਵੱਲੋਂ ਬਣਾਏ ਗਏ 10 ਗੇਟਾਂ ਦੀ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਜਦ ਵੀ ਉਹ ਸ਼ਹਿਰ ਵਿੱਚ ਸਹਿਰ ਵਾਸੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਜਾਂਦੇ ਸਨ ਤਾਂ ਉਨ੍ਹਾਂ ਦੀ ਨਜ਼ਰ ਇਨ੍ਹਾਂ ਦੀ ਨਜਰ 10 ਗੇਟਾਂ ਦੀ ਮਾੜੀ ਹਾਲਤ ਉੱਤੇ ਪੈਂਦੀ ਸੀ ਜਿਸ ਕਰਕੇ ਉਨ੍ਹਾਂ ਦੇ ਮਨ ਵਿੱਚ ਆਪਣੇ ਬਜ਼ੁਰਗਾਂ ਦੀ ਯਾਦ ਤਾਂ ਆਉਂਦੀ ਹੀ ਸੀ ਨਾਲ ਹੀ ਇਨ੍ਹਾਂ ਗੇਟਾਂ ਦੀ ਨੁਹਾਰ ਬਦਲਣ ਵਿਚਾਰ ਚੱਲਦਾ ਰਹਿੰਦਾ ਸੀ।

ਇਸ ਲਈ ਇਨ੍ਹਾਂ ਗੇਟਾਂ ਦੀ ਨੁਹਾਰ ਬਦਲੀ ਜਾ ਰਹੀ ਹੈ ਅਤੇ ਹਲਕਾ ਨਿਵਾਸੀ ਵੀ ਇਨ੍ਹਾ ਗੇਟਾਂ ਵੱਖ ਵੇਖਕੇ ਮਾਣ ਮਹਿਸੂਸ ਕਰਦੇ ਹਨ। ਉਨ੍ਹਾਂ ਕਿਹਾ ਕਿ  ਇਨ੍ਹਾਂ ਹੀ ਨਹੀਂ ਹੁਸੈਨੀਵਾਲਾ ਸ਼ਹੀਦੀ ਸਮਾਰਕ ਵਿਖੇ ਕਰੀਬ 12 ਕਰੋੜ ਰੁਪਏ ਦੀ ਲਾਗਤ ਨਾਲ ਲਾਈਟ ਐਂਡ ਸਾਊਂਡ ਸ਼ੋਅ ਲਗਾਇਆ ਜਾ ਰਿਹਾ ਹੈ, ਜਿਸਦਾ 70 ਪ੍ਰਤੀਸ਼ਤ ਕੰਮ ਪੂਰਾ ਹੋ ਚੁੱਕਿਆ ਹੈ। ਇਸ ਦੇ ਨਾਲ ਹੀ ਇਤਿਹਾਸਿਕ ਗੁਰੁਦੁਆਰਾ ਸਾਰਾਗੜੀ ਸਾਹਿਬ ਵਿਖੇ ਵੀ ਢਾਈ ਕਰੋੜ ਰੁਪਏ ਦੀ ਲਾਗਤ ਨਾਲ ਕੰਮ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਾਨੂੰ ਆਪਣੇ ਬਜ਼ੁਰਗਾਂ ਨੂੰ ਕਦੇ ਵੀ ਨਹੀਂ ਭੁੱਲਣਾ ਚਾਹੀਦਾ ਅਤੇ ਆਪਣੇ ਬਜ਼ੁਰਗਾਂ ਵੱਲੋਂ ਕੀਤੇ ਗਏ ਵਿਕਾਸ ਕਾਰਜਾਂ ਨੂੰ ਕਾਇਮ ਰੱਖਣ ਦੀ ਪਰੰਪਰਾ ਨੂੰ ਹੋਰ ਅੱਗੇ ਵਧਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਪਰੰਪਰਾ ਕਾਇਮ ਹੋ ਜਾਵੇ ਤਾਂ ਸਮੇਂ ਦੇ ਨਾਲ-ਨਾਲ ਸ਼ਹਿਰ, ਕਸਬੇ, ਰਾਜ ਅਤੇ ਦੇਸ਼ ਹੋਰ ਵੀ ਖੂਬਸੂਰਤ ਹੁੰਦੇ ਜਾਣਗੇ। ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਦੱਸਿਆ ਕਿ ਉਹ ਫਿਰੋਜ਼ਪੁਰ ਸ਼ਹਿਰ ਵਿੱਚ ਰਹਿੰਦੇ ਹਰ ਇਤਿਹਾਸਿਕ ਜਗ੍ਹਾਂ ਦੀ ਮਹੱਤਤਾ ਨੂੰ ਕਾਇਮ ਰੱਖਣ ਲਈ ਹਰ ਸੰਭਵ ਕੋਸ਼ਿਸ਼ ਕਰਦੇ ਰਹਿਣਗੇ ਅਤੇ ਸਮੇਂ ਦੇ ਨਾਲ ਨਾਲ ਸ਼ਹਿਰ ਦੀ ਵੱਧਦੀ ਖੂਬਸੂਰਤੀ ਲੋਕ ਆਪ ਖ਼ੁਦ ਵੇਖਣਗੇ।

ਉਨ੍ਹਾਂ ਨੇ ਦੱਸਿਆ ਕਿ ਫਿਰੋਜ਼ਪੁਰ ਸਹਿਰ ਵਿੱਚ ਇਤਿਹਾਸਿਕ ਜਗਾਵਾਂ ਨੂੰ ਤਾਂ ਰੈਨੋਵੇਟ ਕੀਤਾ ਜਾ ਹੀ ਰਿਹਾ ਹੈ ਇਸ ਤੋਂ ਇਲਾਵਾ ਸਹਿਰ ਵਾਸੀਆਂ ਦੀ ਸਿਹਤ ਸੰਭਾਲ ਨੂੰ ਦੇਖਦੇ ਹੋਏ ਫਿਰੋਜ਼ਪੁਰ ਸਹਿਰ ਵਿੱਚ ਪੀਜੀਆਈ ਵਰਗਾ ਵੱਡਾ ਪ੍ਰਾਜੈਕਟ ਲਿਆਂਦਾ ਗਿਆ ਹੈ ਤੇ ਹਲਕੇ ਦੇ ਪਿੰਡਾਂ ਅਤੇ ਕਸਬਿਆਂ ਵਿੱਚ 125 ਓਪਨ ਗਾਰਡਨ ਜਿੰਮ ਵੀ ਲਗਾਏ ਗਏ ਹਨ। ਸਹਿਰ ਦੇ ਪਾਰਕਾਂ ਵਿੱਚ ਲੱਗੀਆਂ ਐੱਲ.ਸੀ.ਡੀਜ਼ ਰਾਹੀਂ ਜਿੱਥੇ ਧਾਰਮਿਕ ਸਮਾਗਮਾਂ ਦਾ ਪ੍ਰਸਾਰਣ ਹੁੰਦਾ ਹੈ ਇੱਥੇ ਲੋਕ ਧਾਰਮਿਕ ਸਮਾਗਮਾਂ ਦਾ ਆਨੰਦ ਤਾ ਮਾਣਦੇ ਹੀ ਹਨ ਨਾਲ ਹੀ ਸਾਫ ਸੁੱਥਰੀ ਤਾਜ਼ਾ ਹਵਾ ਤੇ ਕਸਰਤ ਵੀ ਕਰਦੇ ਹਨ। ਉਨ੍ਹਾਂ ਕਿਹਾ ਕਿ ਸਿੱਖਿਆ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਲਈ ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਵਿਖੇ ਯੂਨੀਵਰਸਿਟੀ ਵੀ ਲਿਆਂਦੀ ਗਈ ਹੈ। ਸੀਨੀਅਰ ਐਡਵੋਕੇਟ ਗੁਲਸ਼ਨ ਮੋਂਗਾ ਨੇ ਕਿਹਾ ਕਿ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਇਸ਼ ਵੱਨ ਮੈਨ ਆਰਮੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵਰਗੀ ਸਖਸੀਅਤ ਸਦੀਆਂ ਵਿੱਚ ਇੱਕ ਵਾਰ ਹੀ ਪੈਦਾ ਹੁੰਦੀ ਹੈ ਇਸ ਕਰਕੇ ਉਨ੍ਹਾਂ ਨੂੰ ਵਿਕਾਸ ਪੁਰਸ ਦੇ ਨਾਮ ਨਾਲ ਜਾਣਿਆ ਜਾਂਦਾ ਹੈ।  

LEAVE A REPLY

Please enter your comment!
Please enter your name here