Sunday, October 25, 2026
Home Chandigarh ਸਚਿਨ ਸ਼ਰਮਾ ਵੱਲੋਂ ਗਊ ਮਾਤਾ ਸਮਾਰਕ ਬਣਾਉਣ ਦੀ ਮੰਗ

ਸਚਿਨ ਸ਼ਰਮਾ ਵੱਲੋਂ ਗਊ ਮਾਤਾ ਸਮਾਰਕ ਬਣਾਉਣ ਦੀ ਮੰਗ

ਚੰਡੀਗੜ੍ਹ: ( ਦ ਸਟੈਲਰ ਨਿਊਜ਼)। ਪੰਜਾਬ ਰਾਜ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸਚਿਨ ਸ਼ਰਮਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਗਊ ਮਾਤਾ ਸਮਾਰਕ ਬਣਾਉਣ ਦੀ ਮੰਗ ਕੀਤੀ ਹੈ।  ਮੁੱਖ ਮੰਤਰੀ ਨੂੰ ਭੇਜੇ ਗਏ ਮੰਗ ਪੱਤਰ ਵਿੱਚ ਸ੍ਰੀ ਸ਼ਰਮਾ ਨੇ ਕਿਹਾ ਕਿ ਲੁਧਿਆਣਾ ਵਿੱਚ 1515 ਈ. ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਚਰਨ ਪਾਏ ਸਨ। ਇਸ ਫੇਰੀ ਦੌਰਾਨ ਲੁਧਿਆਣਾ ਦੇ ਹਾਕਮ ਜਲਾਲ ਖਾਨ ਲੋਧੀ ਨੇ ਗੁਰੂ ਨਾਨਕ ਸਾਹਿਬ ਨੂੰ ਦੱਸਿਆ ਕਿ ਸਤਲੁਜ ਦਰਿਆ ਸ਼ਹਿਰ ਵੱਲ ਵੱਧ ਰਿਹਾ ਹੈ ਅਤੇ ਇਸ ਨੂੰ ਰੋਕਣ ਦੀ ਬੇਨਤੀ ਕੀਤੀ ਸੀ।  ਜਿਸ ‘ਤੇ ਗੁਰੂ ਨਾਨਕ ਦੇਵ ਜੀ ਨੇ ਜਲਾਲ ਖਾਨ ਲੋਧੀ ਨੂੰ ਆਪਣੇ ਇਲਾਕੇ ਵਿੱਚ ਗਊ ਹੱਤਿਆ ਰੋਕਣ ਦੇ ਹੁਕਮ ਦਿੱਤੇ ਸਨ ਅਤੇ ਸਤਲੁਜ ਦਰਿਆ ਨੂੰ ਲੁਧਿਆਣਾ ਸ਼ਹਿਰ ਤੋਂ 7 ਮੀਲ ਦੂਰ ਵੱਗਣ ਦੇ ਵਚਨ ਕੀਤੇ ਸਨ।

Advertisements

LEAVE A REPLY

Please enter your comment!
Please enter your name here