ਮਗਨਰੇਗਾ ਵਰਕਰਜ ਯੂਨੀਅਨ ਹਾਜੀਪੁਰ ਦੀ ਹੋਈ ਮੀਟਿੰਗ

ਮੁਕੇਰੀਆਂ (ਦ ਸਟੈਲਰ ਨਿਊਜ਼), ਰਿਪੋਰਟ- ਪ੍ਰਵੀਨ ਸੋਹਲ। ਮਗਨਰੇਗਾ ਵਰਕਰਜ ਯੂਨੀਅਨ ਬਲਾਕ ਹਾਜੀਪੁਰ ਦੀ ਮੀਟਿੰਗ ਪ੍ਰਧਾਨ ਬਲਵਿੰਦਰ ਕੌਰ ਦੀ ਅਗਵਾਈ ਹੇਠ ਹੋਈ। ਮੀਟਿੰਗ ‘ਚ ਮਗਨਰੇਗਾ ਕਾਮਿਆਂ ਨੂੰ ਦਰਪੇਸ਼ ਸਮੱਸਿਆਵਾਂ ‘ ਤੇ ਵਿਚਾਰ ਵਟਾਂਦਰਾ ਕੀਤਾ ਗਿਆ । ਪੰਚਾਇਤ ਵਿਭਾਗ ਦੇ ਮੁਲਾਜ਼ਮਾਂ ਦੇ ਅਣਮਿੱਥੇ ਸਮੇਂ ਲਈ ਹੜਤਾਲ ਤੇ ਜਾਣ ਕਾਰਨ ਪਿੰਡਾਂ ਵਿਚ ਵਿਕਾਸ ਕੰਮ ਠੱਪ ਹਨ , ਮਗਨਰੇਗਾ ਕਾਮੇ ਰੁਜਗਾਰ ਨਾ ਮਿਲਣ ਕਾਰਨ ਫ਼ਾਕੇ ਕੱਟਣ ਲਈ ਮਜਬੂਰ ਹੋ ਗਏ ਹਨ ।

Advertisements

ਇਸ ਮੌਕੇ ਪਰਮਜੀਤ ਕੌਰ, ਸੁਰਜੀਤ ਕੌਰ , ਨੀਨਾ ਕੁਮਾਰੀ , ਵਿਜੇ ਕੁਮਾਰ ਸਿਪਰੀਆਂ ਆਦਿ ਮਗਨਰੇਗਾ ਵਰਕਰਾਂ ਨੇ ਦਿਹਾੜੀ ਦੇ ਦਿਨਾਂ ਵਿੱਚ ਵਾਧਾ ਕਰ ਪੂਰਾ ਸਾਲ ਰੁਜਗਾਰ ਦੇਣ ,ਦਿਹਾੜੀ 600 ਰੁਪਏ , ਮਗਨਰੇਗਾ ਕਾਮਿਆਂ ਨੂੰ ਨਿਰਮਾਣ ਮਜਦੂਰਾਂ ਦੇ ਲਾਭ ਦੇਣ ਆਦਿ ਦੀ ਮੰਗ ਕੀਤੀ। ਇਸ ਮੌਕੇ ਜਿਲ੍ਹਾ ਕਮੇਟੀ ਮੈਬਰ ਸੋਹਣ ਲਾਲ ਹਲੇੜ੍ਹ ਨੇ ਦਸਿਆ ਕਿ ਉਕਤ ਮੰਗਾਂ ਦੀ ਪ੍ਰਾਪਤੀ ਲਈ ਭਲਕ ਹੁਸ਼ਿਆਰਪੁਰ ਵਿਖੇ ਜਿਲ੍ਹਾ ਕਮੇਟੀ ਦੀ ਮੀਟਿੰਗ ਸੱਦੀ ਗਈ ਹੈ, ਜਿਸ ਵਿਚ ਬਲਾਕ ਤਲਵਾੜਾ, ਹਾਜੀਪੁਰ ਅਤੇ ਮੁਕੇਰੀਆਂ ਸਮੇਤ ਵੱਖ ਵੱਖ ਬਲਾਕਾਂ ਤੋਂ ਵਰਕਰਜ ਤੇ ਆਹੁਦੇਦਾਰ ਸ਼ਾਮਲ ਹੋਣਗੇ ।

LEAVE A REPLY

Please enter your comment!
Please enter your name here