ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਪ੍ਰਧਾਨ ਦਾ ਅਹੁਦਾ ਸਾਂਭਲਿਆ, ਕੈਪਟਨ ਅਮਰਿੰਦਰ ਸਿੰਘ ਵੀ ਰਹੇ ਮੌਜੂਦ

ਚੰਡੀਗੜ੍ਹ: (ਦ ਸਟੈਲਰ ਨਿਊਜ਼)। ਪੰਜਾਬ ਵਿੱਚ ਨਵੇ ਬਣੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਅੱਜ ਚੰਡੀਗੜ੍ਹ ਕਾਂਗਰਸ ਭਵਨ ਵਿਖੇ ਕਾਗਰਸ ਪ੍ਰਧਾਨ ਬਣਨ ਦੀ ਤਾਜ਼ਪੋਸ਼ੀ ਦਿੱਤੀ ਜਾਵੇਗੀ। ਪੰਜਾਬ ਵਿੱਚ ਲੰਬੇ ਸਮੇ ਤੋ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਵਿਰੁੱਧ ਬਹਿਸ ਚੱਲ ਰਹੀ ਸੀ। ਜਿਸਦੇ ਕਾਰਣ ਕਾਂਗਰਸ ਪਾਰਟੀ ਦੇ ਆਗੂ ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਵਿੱਚ ਚੱਲ੍ਹ ਰਹੇ ਵਿਵਾਦ ਨੂੰ ਖਤਮ ਕਰਨ ਲਈ ਕਾਂਗਰਸ ਪਾਰਟੀ ਪੂਰੀ ਕੋਸਿਸ਼ ਕਰ ਰਹੀ ਹੈ। ਜਿਸ ਦੌਰਾਨ ਕਾਂਗਰਸ ਆਗੂਆ ਵੱਲੋ ਕੈਪਟਨ ਅਮਰਿੰਦਰ ਸਿੰਘ ਨੂੰ ਸਿੱਧੂ ਦੀ ਤਾਜਪੋਸ਼ੀ ਵਿੱਚ ਹਾਜ਼ਿਰ ਹੋਣ ਲਈ ਸੱਦਾ ਦਿੱਤਾ ਗਿਆ। ਜਾਣਕਾਰੀ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਨੇ ਇਸ ਪ੍ਰਵਾਨਗੀ ਨੂੰ ਮੰਨਦੇ ਹੋਏ ਕੈਪਟਨ ਅੱਜ ਕਾਂਗਰਸ ਭਵਨ ਚੰਡੀਗੜ੍ਹ ਵਿਖੇ ਮੌਜੂਦ ਹੋਏ।

Advertisements

ਜਿਸ ਦੋਰਾਨ ਦੋਵੇ ਪਾਰਟੀ ਦੇ ਆਗੂਆ ਨੇ ਹੱਥ ਜੋੜ ਕੇ ਇੱਕ ਦੂਜੇ ਦਾ ਨਿੱਘਾ ਸਵਾਗਤ ਕਿੱਤਾ, ਅਤੇ ਦੋਵੇ ਪ੍ਰਧਾਨ ਇਕੱਠੇ ਬੈਠੇ ਹੋਏ ਦਿਖਾਈ ਦਿੱਤੇ। ਇਸਤੋ ਇਲਾਵਾ ਹਰੀਸ਼ ਰਾਵਤ ਤੇ ਦੂਜੇ ਪਾਸੇ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਹੰਸਪਾਲ ਬੈਠੇ ਹੋਏ ਸਨ। ਅਤੇ ਜਾਣਕਾਰੀ ਅਨੁਸਾਰ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ, ਮਨੀਸ਼ ਤਿਵਾੜੀ,ਅਤੇ ਜਸਵਾਰ ਸਿੰਘ ਡਿੰਪਾ ਵੀ ਇਸ ਮੌਕੇ ਤੇ ਹਾਜ਼ਿਰ ਸਨ। ਜਿਸ ਦੌਰਾਨ ਦੋਵੇ ਪਾਰਟੀ ਦੇ ਆਗੂਆ ਨੇ ਇੱਕ -ਦੂਜੇ ਨਾਲ ਗੱਲਬਾਤ ਕਿੱਤੀ ਅਤੇ ਤਸਵੀਰਾ ਖਿਚਵਾਈਆ। ਇਸ ਮੌਕੇ ਸਿੱਧੂ ਦੇ ਨਾਲ ਚੁਣੇ ਗਏ ਚਾਰ ਵਰਕਿੰਗ ਪ੍ਰਧਾਨ ਕੁਲਜੀਤ ਸਿੰਘ ਨਾਗਰਾ, ਸੰਗਤ ਸਿੰਘ ਗਿਲਜੀਆ, ਸੁਖਵਿੰਦਰ ਸਿੰਘ ਡੈਨੀ ਅਤੇ ਪਵਨ ਗੋਇਲ ਨੇ ਵੀ ਆਪਣੇ ਅਹੁਦੇ ਸੰਭਾਲੇ।

LEAVE A REPLY

Please enter your comment!
Please enter your name here