10ਵਾਂ ਗਦਰੀ ਬਾਬਾ ਹਰਨਾਮ ਸਿੰਘ ਟੁੰਡੀਲਾਟ ਕ੍ਰਿਕਟ ਟੂਰਨਾਮੈਂਟ ਕੋਟਲਾ ਨੌਧ ਸਿੰਘ ਨੇ ਜਿੱਤਿਆ


ਹੁਸ਼ਿਆਰਪੁਰ। ਪਿੰਡ ਕੋਟਲਾ ਨੌਧ ਸਿੰਘ ਵਿਖੇ ਨੌਜਵਾਨ ਸਭਾ ਅਤੇ ਪਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ 10ਵਾਂ ਗਦਰੀ ਬਾਬਾ ਹਰਨਾਮ ਸਿੰਘ ਟੁੰਡੀਲਾਟ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ। ਜਿਸ ਵਿੱਚ ਜਿਲੇ ਭਰ ਤੋਂ ਆਈਆਂ 30 ਟੀਮਾਂ ਨੇ ਹਿੱਸਾ। ਤਿੰਨ ਰੋਜਾ ਚੱਲਣ ਵਾਲੇ ਇਸ ਟੂਰਨਾਮੈਂਟ ਵਿੱਚ ਆਖਰੀ ਦਿਨ ਪਿੰਡ ਕੋਟਲਾ ਨੌਧ ਸਿੰਘ ਦੀ ਟੀਮ ਨੇ ਹੁਸ਼ਿਆਰਪੁਰ ਦੀ ਵਾਰਡ ਨੰ.10 ਨੂੰ ਹਰਾ ਕੇ ਕੱਪ ਆਪਣੇ ਨਾਮ ਕੀਤਾ। ਇਸ ਮੌਕੇ ਜੇਤੂ ਖਿਡਾਰੀਆਂ ਨੂੰ ਇਨਾਮ ਦੇਣ ਅਤੇ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਮੁੱਖ ਮਹਿਮਾਨ ਦੇ ਤੌਰ ਤੇ ਇਲਾਕੇ ਦੇ ਡੀ.ਐਸ.ਪੀ. ਗੁਰਪ੍ਰੀਤ ਸਿੰਘ ਸ਼ਾਮਿਲ ਹੋਏ।

Advertisements

ਉਹਨਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਸਮਾਜ ਵਿੱਚ ਅਜਿਹੇ ਕਦਮ ਸਮੇਂ ਸਮੇਂ ਉਠਦੇ ਰਹਿਣੇ ਚਾਹੀਦੇ ਹਨ ਤਾਂ ਜੋ ਨਵੀਂ ਪੀੜੀ ਨੂੰ ਚੰਗੀ ਸੇਧ ਮਿਲਦੀ ਰਹੇ ਅਤੇ ਨਸ਼ੇ ਵਰਗੀਆਂ ਕੁਰਿਹਤਾਂ ਤੋਂ ਬਚ ਸਕਣ। ਨਾਲ ਹੀ ਉਹਨਾਂ ਨੇ ਨੌਜਵਾਨਾਂ ਨੂੰ ਪੰਜਾਬ ਪੁਲਿਸ ਵਿੱਚ ਨਿਕਲੀਆਂ ਭਰਤੀਆਂ ਬਾਰੇ ਦੱਸਦੇ ਹੋਏ ਕਿਹਾ ਕਿ ਚੰਗੇ ਮੁੰਡੇ ਅਤੇ ਕੁੜੀਆਂ ਦੀ ਪੁਲਿਸ ਵਿਭਾਗ ਨੂੰ ਜ਼ਰੂਰਤ ਹੈ ਤੇ ਪੁਲਿਸ ਡਿਪਾਰਟਮੈਂਟ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਉਹਨਾਂ ਜੇਤੂ ਟੀਮ ਨੂੰ ₹8100 ਤੇ ਰਨਰ-ਅੱਪ ਨੂੰ ₹5100 ਨਗਦ ਇਨਾਮ ਤੇ ਟ੍ਰਾਫੀਆ ਇਨਾਮ ਵਜੋਂ ਦਿੱਤੀਆਂ। ਇਸ ਦੇ ਨਾਲ ਹੀ ਮੈਨ ਆਫ ਦਾ ਸੀਰੀਜ਼ ਦੀ ਟ੍ਰਾਫੀ ਵੀ ਦਿੱਤੀ ਗਈ। ਇਸ ਸਮਾਰੋਹ ਦੋਰਾਨ ਸੁਖਵਿੰਦਰ ਸਿੰਘ ਲੰਬੜਦਾਰ, ਸੁਖਦੇਵ ਸਿੰਘ ਲੰਬੜਦਾਰ, ਕੁਲਬੀਰ ਸਿੰਘ, ਜਸਬੀਰ ਸਿੰਘ, ਪਲਵਿੰਦਰ ਸਿੰਘ, ਨਿਰਮਲ ਸਿੰਘ ਆਦਿ ਤੋਂ ਇਲਾਵਾ ਸਮੂਹ ਨੌਜਵਾਨ ਸਭਾ ਹਾਜਰ ਸੀ।

LEAVE A REPLY

Please enter your comment!
Please enter your name here