ਅੱਤੋਵਾਲ ਸੁਸਾਇਟੀ ਵਲੋਂ ਮਰਨਾਈਆਂ ਕਲਾਂ ਨੂੰ ਜਿਮ ਮਸ਼ੀਨ ਭੇਂਟ

ਹੁਸ਼ਿਆਰਪੁਰ। ਸ਼੍ਰੀ ਗੁਰੂ ਨਾਨਕ ਦੇਵ ਜੀ ਪਬਲਿਕ ਵੈਲਫੇਅਰ ਸੁਸਾਇਟੀ ਅੱਤੋਵਾਲ ਵੱਲੋਂ ਪਿੰਡ ਮਰਨਾਈਆ ਕਲਾਂ ਦੇ ਨੌਜਵਾਨਾਂ ਨੂੰ ਜਿੰਮ ਮਸ਼ੀਨ ਭੇੰਟ ਕੀਤੀ ਗਈ ਹੈ। ਸੁਸਾਇਟੀ ਦੇ ਪ੍ਰਧਾਨ ਚੰਦਨ ਕਮਲ ਅੱਤੋਵਾਲ ਨੇ ਕਿਹਾ ਕਿ ਨੌਜਵਾਨਾਂ ਵਿੱਚ ਵਧ ਰਹੇ ਨਸ਼ਿਆਂ ਦੇ ਰੁਝਾਨ ਨੂੰ ਵੇਖਦੇ ਹੋਏ ਸਾਰੇ ਸਮਾਜ ਨੂੰ ਅੱਗੇ ਆ ਕੇ ਨੋਜਵਾਨਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਸਬੰਧੀ ਕਾਰਜ ਕਰਨੇ ਚਾਹੀਦੇ ਹਨ।

Advertisements

ਇਸ ਮੌਕੇ ਪਿੰਡ ਮਰਨਾਈਆਂ ਕਲਾਂ ਦੇ ਸਰਪੰਚ ਜਗਜੀਤ ਰੱਤੂ ਨੇ ਕਿਹਾ ਕਿ ਪਿੰਡ ਵਿੱਚ ਜਿੰਮ ਮਸ਼ੀਨ ਨਾ ਹੋਣ ਕਾਰਨ ਨੋਜਵਾਨਾ ਨੂੰ ਦੂਰ ਦੁਰਾਡੇ ਜਾਣਾ ਪੈਂਦਾ ਸੀ। ਅੱਤੋਵਾਲ ਸੁਸਾਇਟੀ ਵੱਲੋਂ ਬੀਤੇ ਸਮੇਂ ਵਿੱਚ ਪਿੰਡ ਮਰਨਾਈਆਂ ਕਲਾਂ ਵਿਖੇ ਵੱਖ ਵੱਖ ਖੇਤਰਾਂ ਵਿੱਚ ਦਿੱਤੀਆਂ ਬੇਹਤਰੀਨ ਸੇਵਾਵਾਂ ਨੂੰ ਵੇਖਦੇ ਹੋਏ ਪਿੰਡ ਦੇ ਨੋਜਵਾਨਾ ਨੇ ਸੁਸਾਇਟੀ ਮੈਂਬਰਾਂ ਨੂੰ ਮਿਲਕੇ ਮਸ਼ੀਨ ਦੀ ਜਰੂਰਤ ਬਾਰੇ ਦੱਸਿਆ ਸੀ। ਜਿਸ ਤੋਂ ਬਾਅਦ ਅੱਤੋਵਾਲ ਸੁਸਾਇਟੀ ਵੱਲੋਂ ਚਾਰ ਸੇਕਸ਼ਨ ਜਿਮ ਮਸ਼ੀਨ ਪਿੰਡ ਦੇ ਜਿਮ ਵਾਸਤੇ ਭੇਂਟ ਦਿੱਤੀ ਗਈ। ਜਿਸ ਤੋੰ ਬਾਅਦ ਪਿੰਡ ਦੇ ਨੌਜਵਾਨਾ ਵਲੌੰ ਅੱਤੋਵਾਲ ਸੁਸਾੲਿਟੀ ਦਾ ਬਹੁਤ ਧੰਨਵਾਦ ਕਿਤਾ ਗਿਅਾ । ਇਸ ਮੌਕੇ ਤੇ ਸੁਸਾਇਟੀ ਪ੍ਰਧਾਨ ਚੰਦਨ ਕਮਲ ਅੱਤੋਵਾਲ, ਜਗਜੀਤ ਰੱਤੂ, ਜਸਵੀਰ ਸਿੰਘ, ਸਤਵਿੰਦਰ ਸਿੰਘ,ਹਰਜੋਤ ਸਿੰਘ, ਵਰਿੰਦਰਜੀਤ ਸਿੰਘ, ਤਰਲੋਚਨ ਬਿੱਲਾ, ਲਖਵਿੰਦਰ ਸਿੰਘ, ਸੰਦੀਪ ਸਿੰਘ, ਲਵੀ, ਪਵਨ ਕੁਮਾਰ, ਅਮਿਤ, ਪਿੰਦਰ, ਸੁੱਖੀ, ਵਿਵੇਕ, ਅਤੇ ਭਾਰੀ ਗਿਣਤੀ ਵਿੱਚ ਪਿੰਡ ਦੇ ਨੋਜਵਾਨ ਹਾਜ਼ਿਰ ਸਨ।

LEAVE A REPLY

Please enter your comment!
Please enter your name here