ਪੋਕਸੋ ਐਕਟ ਦੇ ਮਾਮਲਿਆਂ ਵਿੱਚ ਕਨਵਿਕਸ਼ਨ ਦਰ ਵਿੱਚ ਸੁਧਾਰ ਕੀਤਾ ਜਾਵੇ : ਡਾਇਰੈਕਟਰ ਪ੍ਰੌਸੀਕਿਊਸ਼ਨ ਅਤੇ ਲਿਟੀਗੇਸ਼ਨ

ਜਲੰਧਰ(ਦ ਸਟੈਲਰ ਨਿਊਜ਼)। ਪੰਜਾਬ ਦੇ ਜ਼ਿਲ੍ਹਾ ਅਟਾਰਨੀਜ਼ ਦੀ ਸੂਬਾ ਪੱਧਰੀ ਮੀਟਿੰਗ ਅੱਜ ਡਾਇਰੈਕਟਰ ਪ੍ਰੌਸੀਕਿਊਸ਼ਨ ਅਤੇ ਲਿਟੀਗੇਸ਼ਨ, ਪੰਜਾਬ ਸ਼੍ਰੀ ਨਿਰਮਲਜੀਤ ਸਿੰਘ ਦੀ ਪ੍ਰਧਾਨਗੀ ਹੇਠ ਜਲੰਧਰ ਵਿਖੇ ਹੋਈ, ਜਿਸ ਵਿੱਚ ਪੋਕਸੋ ਐਕਟ ਸਮੇਤ ਹੋਰ ਕਈ ਕਾਨੂੰਨੀ ਮਾਮਲਿਆਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਡਾਇਰੈਕਟਰ ਪ੍ਰੌਸੀਕਿਊਸ਼ਨ ਅਤੇ ਲਿਟੀਗੇਸ਼ਨ ਨੇ ਜ਼ਿਲ੍ਹਾ ਅਟਾਰਨੀਜ਼ ਨੂੰ ਹੋਰ ਹਦਾਇਤਾਂ ਦੇਣ ਤੋਂ ਇਲਾਵਾ ਪੋਕਸੋ (ਪ੍ਰੋਟੈਕਸ਼ਨ ਆਫ ਚਾਈਲਡ ਫਰਾਮ ਸੈਕਸ਼ੁਅਲ ਆਫੈਂਸਿਸ) ਐਕਟ ਦੇ ਮਾਮਲਿਆਂ ਵਿੱਚ ਕਨਵਿਕਸ਼ਨ ਦਰ ਵਿੱਚ ਸੁਧਾਰ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ ਹਰੇਕ ਪੀੜਤ ਨੂੰ ਨਿਆਂ ਮਿਲਣਾ ਯਕੀਨੀ ਬਣਾਇਆ ਜਾ ਸਕੇ ।

Advertisements

ਨਾਲ ਹੀ ਇਹ ਵੀ ਹਦਾਇਤ ਕੀਤੀ ਕਿ ਜ਼ਿਲ੍ਹਾ ਅਟਾਰਨੀਜ਼ ਦੇ ਦਫ਼ਤਰਾਂ ਵਿੱਚ ਪੋਕਸੋ (ਪੀ.ਓ.ਸੀ.ਐਸ.ਓ.) ਐਕਟ ਦੇ ਕੇਸਾਂ ਦੇ ਪੀੜਤਾਂ ਦਾ ਕੰਪਿਊਟਰਾਈਜ਼ਡ ਡਾਟਾ ਤਿਆਰ ਕੀਤਾ ਜਾਵੇ। ਉਨ੍ਹਾਂ ਅੱਗੇ ਕਿਹਾ ਕਿ ਅਜਿਹੇ ਕੇਸਾਂ ਦੇ ਸਾਰੇ ਗਵਾਹਾਂ ਦੀ ਪੜਤਾਲ ਕੀਤੀ ਜਾਣੀ ਚਾਹੀਦੀ ਹੈ । ਇਸ ਮੌਕੇ ਜੁਆਇੰਟ ਡਾਇਰੈਕਟਰ ਗੁਰਦੀਪ ਸਿੰਘ ਨੇ ਵੀ ਮੀਟਿੰਗ ਵਿੱਚ ਹਿੱਸਾ ਲਿਆ। ਇਸ ਤੋਂ ਪਹਿਲਾਂ ਜ਼ਿਲ੍ਹਾ ਅਟਾਰਨੀ, ਜਲੰਧਰ ਸ਼੍ਰੀ ਸਤ ਪਾਲ ਵੱਲੋਂ ਡਾਇਰੈਕਟਰ ਪ੍ਰੌਸੀਕਿਊਸ਼ਨ ਐਂਡ ਲਿਟੀਗੇਸ਼ਨ, ਪੰਜਾਬ ਨਿਰਮਲਜੀਤ ਸਿੰਘ ਦਾ ਸਵਾਗਤ ਕੀਤਾ ਗਿਆ

LEAVE A REPLY

Please enter your comment!
Please enter your name here