ਕਮਾਹੀ ਦੇਵੀ ਵਿਖੇ ਭਾਜਪਾ ਮੰਡਲ ਦੀ ਵਿਸ਼ੇਸ਼ ਬੈਠਕ ਹੋਈ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਅੱਜ ਹਲਕਾ ਦਸੂਹਾ ਦੇ ਮੰਡਲ ਕਮਾਹੀ ਦੇਵੀ ਦੇ ਕਸਬਾ ਕਮਾਹੀਦੇਵੀ ਵਿਖੇ ਭਾਜਪਾ ਮੰਡਲ ਪ੍ਰਧਾਨ ਵਿਪਨ ਕੁਮਾਰ ਜੀ ਦੀ ਅਗੁਵਾਈ ‘ਚ ਭਾਜਪਾ ਵਰਕਰਾਂ ਦੀ ਇੱਕ ਵਿਸ਼ੇਸ਼ ਬੈਠਕ ਹੋਈ । ਜਿਸ ਵਿੱਚ ਸੁਰਿੰਦਰ ਜਾਜਾ ਜਿਲ੍ਹਾ ਪ੍ਰਧਾਨ ਐਸਸੀ ਮੋਰਚਾ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਅਤੇ ਮੋਰਚੇ ਦਾ ਵਿਸਥਾਰ ਕਰਦੇ ਹੋਏ ਸਰਵਸੰਮਤੀ ਨਾਲ ਰਜਿੰਦਰ ਲੱਕੀ ਜੀ ਨੂੰ ਕਮਾਹੀਦੇਵੀ ਮੰਡਲ ਦਾ ਐਸੀ ਮੋਰਚੇ ਦਾ ਮੰਡਲ ਪ੍ਰਧਾਨ ਨਿਯੁਕਤ ਕੀਤਾ ਗਿਆ ।

Advertisements

ਸੁਰਿੰਦਰ ਜਾਜਾ ਨੇ ਕਿਹਾ ਕਿ ਜਿੱਥੇ ਮੈਂ ਓਹਨਾਂ ਨੂੰ ਇਸ ਨਵੀਂ ਮਿਲੀ ਜ਼ੁਮੇਵਾਰੀ ਲਈ ਬਹੁਤ ਵਧਾਈ ਦਿੰਦਾ ਹਾਂ ਨਾਲ ਹੀ ਇਹ ਆਸ ਵੀ ਕਰਦਾ ਹਾਂ ਕਿ ਉਹ ਇਸ ਜ਼ੁਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਾਲ ਨਿਭਾਉਂਦੇ ਹੋਏ ਪਾਰਟੀ ਦੀਆਂ ਅਗਾਂਹ ਵਧੂ ਨੀਤੀਆਂ ਨੂੰ ਘਰ-ਘਰ ਪਹੁੰਚਉਣਗੇ ਅਤੇ ਹਮੇਸ਼ਾ ਪਾਰਟੀ ਦੀ ਚੜ੍ਹਦੀ ਕਲਾ ਲਈ ਕੰਮ ਕਰਨਗੇ।

LEAVE A REPLY

Please enter your comment!
Please enter your name here