ਸਰਬਜੀਤ ਸਿੰਘ ਅਤੇ ਅਮਰਜੀਤ ਕੌਰ ਨੇ ਅੱਖਾਂ ਦਾਨ ਕਰਨ ਦਾ ਲਿਆ ਪ੍ਰਣ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਮੁਹੱਲਾ ਦਸ਼ਮੇਸ਼ ਨਗਰ, ਡਗਾਣਾ ਰੋਡ ਹੁਸ਼ਿਆਰਪੁਰ ਦੇ ਵਸਨੀਕ ਸਰਬਜੀਤ ਸਿੰਘ ਅਤੇ ਉਹਨਾਂ ਦੀ ਧਰਮਪਤਨੀ ਅਮਰਜੀਤ ਕੌਰ ਨੇ ਅੱਜ ਨੇਤਰਦਾਨ ਸੰਸਥਾ ਹੁਸ਼ਿਆਰਪੁਰ ਦੇ ਦਫਤਰ ਮਾਨਵਤਾ ਮੰਦਰ ਕੰਪਲੈਕਸ, ਸ਼ੁਤੈਹਰੀ ਰੋਡ ਹੁਸ਼ਿਆਰਪੁਰ ਵਿਖੇ ਪਹੁੰਚ ਕੇ ਆਪਣੇ ਨੇਤਰਦਾਨ ਕਰਨ ਦਾ ਪ੍ਰਣ ਲਿਆ ।

Advertisements

ਸਰਬਜੀਤ ਸਿੰਘ ਪ੍ਰਧਾਨ ਮਹਾਂਰਿਸ਼ੀ ਚਰਕ ਵੈਲਫੇਅਰ ਸੁਸਾਇਟੀ, ਸਟੇਟ ਉੱਪ ਪ੍ਰਧਾਨ ਇੰਟਰਨੈਸ਼ਨਲ ਨਿਊਰੋਪੈਥੀ ਆਰਗੇਨਾਈਜੇਸ਼ਨ ਅਤੇ ਸੀਨੀਅਰ ਉੱਪ ਪ੍ਰਧਾਨ ਜਿਲ਼ਾ ਵੈਦ ਮੰਡਲ ਹੁਸ਼ਿਆਰਪੁਰ ਨੇ ਕਿਹਾ ਕਿ ਉਹ ਹੋਰਨਾਂ ਲੋਕਾਂ ਨੂੰ ਵੀ ਨੇਤਰਦਾਨ ਕਰਨ ਲਈ ਉਤਸ਼ਾਹਿਤ ਕਰਣਗੇ ਤਾਂ ਜੋ ਭਾਰਤ ਵਿੱਚ ਨੇਤਰਹੀਣ ਲੋਕਾਂ ਦੀ ਗਿਣਤੀ ਘਟਾਈ ਜਾ ਸਕੇ। ਸੰਸਥਾ ਦੇ ਪ੍ਰਧਾਨ ਰਕੇਸ਼ ਮੋਹਣ, ਪ੍ਰੋ. ਬਹਾਦਰ ਸਿੰਘ ਸੁਨੇਤ, ਕਰਮਜੀਤ ਸਿੰਘ ਅਤੇ ਹਰਭਜਨ ਸਿੰਘ ਨੇ ਦੋਵੇ ਪਤੀ-ਪਤਨੀ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ।

LEAVE A REPLY

Please enter your comment!
Please enter your name here