ਬਹੁਜਨ ਸਮਾਜ ਪਾਰਟੀ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਕੱਢਿਆ ਗਿਆ ਰੋਸ ਮਾਰਚ

ਹੁਸ਼ਿਆਪੁਰ (ਦ ਸਟੈਲਰ ਨਿਊਜ਼)। ਬਹੁਜਨ ਸਮਾਜ ਪਾਰਟੀ ਜ਼ਿਲ੍ਹਾ ਹੁਸ਼ਿਆਰਪੁਰ ਵੱਲੋਂ ਇੰਜ. ਮਹਿੰਦਰ ਸਿੰਘ ਸੰਧਰਾਂ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਵਿੱਚ ਕਿਸਾਨਾਂ ਦੇ ਹੱਕ ਵਿਚ ਤਿੰਨੋਂ ਕਾਲੇ ਕਾਨੂੰਨ ਰੱਦ ਕਰਵਾਉਣ ਵਾਸਤੇ ਰੋਸ ਮਾਰਚ ਕੱਢਿਆ ਗਿਆ ਜਿਸ ਵਿਚ ਭਗਵਾਨ ਸਿੰਘ ਚੌਹਾਨ, ਗੁਰਲਾਲ ਸੈਲਾ, ਐਡਵੋਕੇਟ ਰਣਜੀਤ ਕੁਮਾਰ ਜਨਰਲ ਸਕੱਤਰ ਪੰਜਾਬ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਭਾਰਤ ਦੀ ਕੇਂਦਰ ਸਰਕਾਰ ਵੱਲੋਂ 3 ਖੇਤੀ ਕਾਨੂੰਨ ਲਿਆਂਦੇ ਗਏ ਜਿਸ ਵਿਚ ਵੱਡੇ ਕਾਰਪੋਰੇਟ ਘਰਾਨਿਆਂ ਨੂੰ ਬੰਦਸ਼ਾਂ ਮੁਕਤ ਖੇਤੀ ਉਤਪਾਦਾਂ ਦਾ ਵਪਾਰ, ਵੱਡੇ ਬੇਥਾਹ ਭੰਡਾਰਨ ਤੇ ਬਿਨਾਂ ਜਵਾਬਦੇਹੀ ਠੇਕੇ ਤੇ ਖੇਤੀ ਨਾਲ ਸਬੰਧਿਤ ਸਨ। ਇਨ੍ਹਾਂ ਖੇਤੀ ਕਾਨੂੰਨਾਂ ਦੇ ਵਿਰੁੱਧ ਕਿਸਾਨਾਂ ਨੇ ਵਿਰੋਧ ਪ੍ਰਦਰਸ਼ਨ ਸ਼ੁਰੂ ਕੀਤਾ ਜਿਸ ਵਿਚ ਕਿਸਾਨਾਂ ਦੀਆਂ ਮੰਗਾਂ ਸਨ ਇਹ ਕਾਰਪੋਰੇਟ ਘਰਾਣੇ ਇਨ੍ਹਾਂ ਤਿੰਨ ਖੇਤੀ ਕਾਨੂੰਨਾਂ ਦੀ ਸਹਾਇਤਾ ਨਾਲ ਖੇਤੀ ਨੂੰ ਤਬਾਹ ਕਰ ਦੇਣਗੇ। ਕਾਰਪੋਰੇਟ ਖੇਤੀ ਵਸਤਾਂ ਦੀ ਕਿਸਾਨਾਂ ਦੀ ਆਪਣੇ ਉਤਪਾਦ ਦੀ ਸੌਦੇਬਾਜ਼ੀ ਕਰਨ ਦੀ ਸ਼ਕਤੀ ਖ਼ਤਮ ਕਰ ਦੇਣਗੇ ਅਤੇ ਸ਼ਫ ਖ਼ਤਮ ਹੋ ਜਾਵੇਗੀ, ਜਿਸ ਨਾਲ ਖੇਤੀ ਸੈਕਟਰ ਨਾਲ ਜੁੜੇ ਭਾਰਤ ਦੀ ਅੱਧੀ ਆਬਾਦੀ ਦਾ ਭਵਿੱਖ ਖ਼ਤਮ ਹੋ ਜਾਵੇਗਾ।

Advertisements

ਇਨ੍ਹਾਂ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਲੱਖਾਂ ਕਿਸਾਨਾਂ ਨੇ ਪਿਛਲੇ ਸੱਤ ਮਹੀਨਿਆਂ ਦਿਲੀ ਦੇ ਬਾਡਰ ਤੇ ਮੋਰਚਾ ਲਾਇਆ ਹੋਇਆ ਹੈ। ਇਨ੍ਹਾਂ ਮੋਰਚਿਆਂ ਉੱਪਰ ਟਰੈਕਟਰ ਟਰਾਲੀਆਂ ਹੀ ਕਿਸਾਨਾਂ ਦੇ ਜੀਵਨ ਜਿਊਣ, ਰੋਜ਼ਮਰ੍ਹਾ ਦੀਆਂ ਲੋੜਾਂ ਤੇ ਗਤੀਵਿਧੀਆਂ ਕਰਨ, ਸਖ਼ਤ ਮੌਸਮ ਦੀਆਂ ਮਾਰਾਂ ਹੇਠ ਭੈੜੇ ਹਾਲਤਾਂ ਵਿਚ ਨੀਲੇ ਅੰਬਰਾਂ ਹੇਠ ਰਹਿਣ ਲਈ ਮਜਬੂਰ ਹਨ। ਇਸ ਸੰਘਰਸ਼ ਵਿਚ 500 ਦੇ ਕਰੀਬ ਕਿਸਾਨਾਂ ਦੀ ਜਾਨ ਕੇਂਦਰ ਸਰਕਾਰ ਦੀ ਅਣਗਹਿਲੀ ਨਾਲ ਜਾ ਚੁੱਕੀ ਹੈ। ਦੇਸ਼ ਦੇ ਅਰਥਚਾਰੇ ਨੂੰ ਲੱਖਾਂ ਕਰੋੜਾਂ ਰੁਪਏ ਦਾ ਨੁਕਸਾਨ ਹੋ ਚੱਕਾ ਹੈ ਜਿਸ ਦਾ ਜਾਇਜ਼ਾ ਆਉਣਾ ਅਜੇ ਬਾਕੀ ਹੈ। ਬਹੁਜਨ ਸਮਾਜ ਪਾਰਟੀ ਵੱਲੋਂ ਇਨ੍ਹਾਂ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ ਜਾਂਦਾ ਹੈ ਅਤੇ ਇਹ ਕਾਨੂੰਨਾਂ ਰੱਦ ਕਰਕੇ ਕਿਸਾਨਾਂ ਦੀਆਂ ਮੰਗਾਂ ਮੰਨਣ ਦੀ ਮੰਗ ਕਰਦਾ ਹੈ। ਇਸ ਮੌਕੇ ਤੇ ਦਲਜੀਤ ਰਾਏ, ਲਖਵਿੰਦਰ ਸਿੰਘ ਲੱਖੀ, ਮਨਿੰਦਰ ਸ਼ੇਰਪੁਰੀ, ਗੋਬਿੰਦ ਸਿੰਘ ਕਾਨੂੰਗੋ, ਉਂਕਾਰ ਸਿੰਘ ਝਮਟ, ਸੁਮਿੱਤਰ ਸਿੰਘ ਸੀਕਰੀ, ਨਿਸ਼ਾਨ ਚੌਧਰੀ, ਪੁੰਨੂ ਲਾਲ, ਸੋਮਨਾਥ ਬੈਂਸ, ਯਸ਼ ਭੱਟੀ, ਸੋਹਣ ਸਿੰਘ ਸੋਨੀ, ਧਰਮ ਸਿੰਘ, ਦਲਵਿੰਦਰ ਬੋਦਲ, ਮਦਨ ਸਿੰਘ ਬੈਂਸ, ਕਰਮਜੀਤ ਸੰਧੂ,ਹੈਪੀ ਫੰਬੀਆਂ, ਡਾ. ਜਸਪਾਲ, ਪਲਵਿੰਦਰ ਲਾਡੀ, ਰਣਬੀਰ ਬੱਬਰ, ਐਡਵੋਕੇਟ ਲਖਬੀਰ ਸਿੰਘ, ਪਵਨ ਕੁਮਾਰ, ਦਿਨੇਸ਼ ਪੱਪੂ, ਵਿਜੈ ਖ਼ਾਨਪੁਰੀ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here