ਆਪ ਵਲੰਟੀਅਰਾਂ ਨੇ ਮੀਟਿੰਗ ਕਰਕੇ ਸਚਦੇਵਾ ਨੂੰ ਪਾਰਟੀ ਵਿੱਚ ਵਾਪਸੀ ਕਰਨ ਦੀ ਕੀਤੀ ਅਪੀਲ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸੁਖੀਆਬਾਦ ਵਿਚ ਆਮ ਆਦਮੀ ਪਾਰਟੀ ਦੇ ਵਲੰਟੀਅਰ ਨੇ ਇਕ ਮੀਟਿੰਗ ਕੀਤੀ। ਇਸ ਮੀਟਿੰਗ ਵਿਚ ਆਮ ਆਦਮੀ ਪਾਰਟੀ ਦੇ ਮਿਸ਼ਨ 2022 ਦੇ ਸਿਲਸਿਲੇ ਵਿਚ ਚਰਚਾ ਹੋਈ ਇਸ ਸੰਬੰਧ ਵਿਚ ਪਾਰਟੀ ਵਲੰਟੀਅਰ ਨੇ ਸਰਬਸੰਮਤੀ ਨਾਲ ਇਹ ਫੈਸਲਾ ਲਿਆ ਕਿ ਪਾਰਟੀ ਦੀ ਜਿੱਤ ਨੂੰ ਸੁਨਿਸ਼ਚਿਤ ਕਰਨ ਲਈ ਸਭ ਨੂੰ ਇੱਕ ਜੁੱਟ ਹੋਣਾ ਹੈ। ਇਸ ਅਵਸਰ ਵਿੱਚ ਸਾਰੇ ਵਲੰਟੀਅਰ ਦੇ ਦਿਲ ਦੀ ਅਵਾਜ ਸੀ ਕੀ ਪਾਰਟੀ ਦੇ ਮੇਹਨਤੀ ਇਮਾਨਦਾਰ ਤੇ ਉੱਘੇ ਸਮਾਜਸੇਵੀ ਪਰਮਜੀਤ ਸਿੰਘ ਸਚਦੇਵਾ ਆਪਣੇ ਆਮ ਆਦਮੀ ਪਾਰਟੀ ਦੇ ਪਰਿਵਾਰ ਵਿਚ ਵਾਪਸੀ ਕਰਕੇ ਪਾਰਟੀ ਨੂੰ ਮਜ਼ਬੂਤ ਬਨਾਉਣ।

Advertisements

ਆਮ ਆਦਮੀ ਪਾਰਟੀ ਦੇ ਵਲੰਟੀਅਰ ਦੇ ਨਾਲ-ਨਾਲ ਜਨਤਾ ਵੀ ਇਹ ਚਾਹੁੰਦੀ ਹੈ ਕਿ ਇਮਾਨਦਾਰ ਚੇਹਰਾ ਮਿਲੇ ਤਾਂ ਜੋ ਹੁਸ਼ਿਆਰਪੁਰ ਦਾ ਇਮਾਨਦਾਰੀ ਨਾਲ ਵਿਕਾਸ ਹੋ ਸਕੇ। ਆਮ ਆਦਮੀ ਪਾਰਟੀ ਦੇ ਵਲੰਟੀਅਰ ਨੇ ਮਿੱਲ ਕੇ ਅਪੀਲ ਕੀਤੀ ਪਰਮਜੀਤ ਸਚਦੇਵਾ ਆਮ ਆਦਮੀ ਪਾਰਟੀ ਦੇ ਪਰਿਵਾਰ ਵਿੱਚ ਵਾਪਸੀ ਕਰਨ।

LEAVE A REPLY

Please enter your comment!
Please enter your name here