ਮਾਨਸੀ ਨੇ 98.8 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਕੀਤਾ ਪਹਿਲਾ ਸਥਾਨ ਹਾਸਿਲ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਰਕਾਰੀ ਕੰਨਿਆ ਸੈਕੰਡਰੀ ਸਮਾਰਟ ਸਕੂਲ ਰੇਲਵੇ ਮੰਡੀ ਹੁਸ਼ਿਆਰਪੁਰ ਦਾ ਨਤੀਜਾ 100 ਪ੍ਰਤੀਸ਼ਤ ਰਿਹਾ। 469 ਵਿਚੋਂ 83 ਕੁੜੀਆਂ ਨੇ ਪ੍ਰਾਪਤ ਕੀਤੇ 90% ਤੋਂ ਵੱਧ ਅੰਕ ਮਿਤੀ 31/7/2021 ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰ੍ਹਵੀਂ ਸ਼੍ਰੇਣੀ ਦਾ ਨਤੀਜਾ ਘੋਸ਼ਿਤ ਕੀਤੇ ਜਾਣ ਉਪਰੰਤ ਸਰਕਾਰੀ ਕੰਨਿਆ ਸੈਕੰਡਰੀ ਸਮਾਰਟ ਸਕੂਲ ਰੇਲਵੇ ਮੰਡੀ ਹੁਸ਼ਿਆਰਪੁਰ ਵਿਖੇ ਗਰਮਜੋਸ਼ੀ ਦਾ ਮਾਹੌਲ ਬਣ ਗਿਆ ਇਸ ਵਿਹੜੇ ਦੇ ਪ੍ਰਿੰਸੀਪਲ ਮੈਡਮ ਸ੍ਰੀਮਤੀ ਲਲਿਤਾ ਰਾਣੀ ਜੀ ਦੀ ਯੋਗ ਅਗਵਾਈ ਅਧੀਨ ਸਕੂਲ ਦੀਆਂ ਕੁੜੀਆਂ ਨੇ ਮੱਲਾਂ ਮਾਰੀਆਂ। ਸਕੂਲ ਦੀਆਂ ਕੁੱਲ 83 ਵਿਦਿਆਰਥਣਾਂ ਨੇ 90% ਤੋਂ ਉੱਪਰ ਅੰਕ ਪ੍ਰਾਪਤ ਕੀਤੇ ਅਤੇ ਇਸ ਤੋਂ ਵੀ ਵੱਧ ਮਾਣ ਵਾਲੀ ਗੱਲ ਇਹ ਹੈ ਕਿ ਸਕੂਲ ਦੀਆਂ ਵਿਦਿਆਰਥਣਾਂ ਨੇ 1st ਡਵੀਜ਼ਨ ਪ੍ਰਾਪਤ ਕਰਕੇ ਜ਼ਿਲ੍ਹੇ ਦਾ ਨਾਂ ਰੌਸ਼ਨ ਕੀਤਾ ਹੈ।

Advertisements

ਮਾਨਸੀ ਪੁੱਤਰੀ ਸ੍ਰੀ ਸੁਰਿੰਦਰਪਾਲ ਨੇ 98.8% ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਜਿਸ ਨੇ ਬਿਨਾਂ ਕਿਸੇ ਟਿਊਸ਼ਨ ਦੀ ਮਦਦ ਇਹ ਅੰਕ ਪ੍ਰਾਪਤ ਕੀਤੇ ਹਨ।  ਸਕੂਲ ਦੀਆਂ ਚਾਰ ਵਿਦਿਆਰਥਣਾਂ ਨੇ 491/500 (98.2%) ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਪ੍ਰਾਪਤ ਕੀਤਾ ਜਿਨ੍ਹਾਂ ਵਿਚ ਮੈਡੀਕਲ ਦੀ ਪਾਰੁਲ ਪੁੱਤਰੀ ਸ਼੍ਰੀ ਨਰੇਸ਼ ਕੁਮਾਰ, ਵੋਕੇਸ਼ਨਲ ਇੰਪੋਰਟ ਐਕਸਪੋਰਟ ਦੀ ਰੁਪਿੰਦਰ ਕੌਰ ਪੁੱਤਰੀ ਸ੍ਰੀ ਮਹਿੰਦਰ ਸਿੰਘ, ਰਾਜਵਿੰਦਰ ਕੌਰ ਪੁੱਤਰੀ ਸ੍ਰੀ ਰਾਜ ਰਾਣਾ ਸਿੰਘ ਅਤੇ ਜੈਸਮੀਨ ਪੁੱਤਰੀ ਸ੍ਰੀ ਧਨੀ ਰਾਮ ਨੇ ਆਰਟਸ ਵਿਚੋਂ ਇਹ ਅੰਕ ਪ੍ਰਾਪਤ ਕੀਤੇ। ਇਸ ਮੌਕੇ ਪ੍ਰਿੰਸੀਪਲ ਮੈਡਮ  ਨੇ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਅਤੇ ਵਿਦਿਆਰਥਣਾਂ ਨੂੰ ਸਨਮਾਨਿਤ ਵੀ ਕੀਤਾ। ਪ੍ਰਿੰਸੀਪਲ ਮੈਡਮ ਨੇ ਆਪਣੇ ਮਿਹਨਤੀ ਸਟਾਫ ਨੂੰ ਵਧਾਈ ਦਿੱਤੀ । ਇਸ ਮੌਕੇ ਤੇ ਸ਼੍ਰੀਮਤੀ ਪੁਨੀਤ,ਸ਼੍ਰੀਮਤੀ ਮੀਨਾ, ਸ੍ਰੀਮਤੀ ਵੰਦਨਾ , ਸ੍ਰੀਮਤੀ ਸਰੋਜ, ਸ੍ਰੀਮਤੀ ਮੱਧੂ,ਸ੍ਰੀ ਗੁਰਨਾਮ ਸਿੰਘ, ਸ੍ਰੀ ਬੀਰਬਲ, ਸ੍ਰੀ ਯਸ਼ਪਾਲ ਜੀ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ। ਜ਼ਿਲ੍ਹਾ ਸਿੱਖਿਆ ਅਫਸਰ ਸ੍ਰੀ ਗੁਰਸ਼ਰਨ ਸਿੰਘ ਜੀ, ਉਪ ਜ਼ਿਲ੍ਹਾ ਸਿੱਖਿਆ ਅਫਸਰ ਸ਼੍ਰੀ ਰਕੇਸ਼ ਕੁਮਾਰ ਅਤੇ ਜਿਲਾ ਸਿੱਖਿਆ ਸੁਧਾਰ ਟੀਮ ਦੇ ਆਗੂ ਸ਼੍ਰੀ ਸ਼ਲਿੰਦਰ ਠਾਕੁਰ ਨੇ ਪ੍ਰਿੰਸੀਪਲ ਮੈਡਮ ਨੂੰ ਵਿਸ਼ੇਸ਼ ਵਧਾਈ ਦਿੱਤੀ।

LEAVE A REPLY

Please enter your comment!
Please enter your name here