ਪਿੰਡ ਵਾਂ ਵਿਖੇ ਸਥਿਤ ਅਡਾਨੀ ਵਿਲਮਾਰ ਲਿਮਟਡ ਦੇ ਵਰਕਰਾਂ ਅਤੇ ਲੇਬਰ ਨੇ ਡੀਸੀ ਅਤੇ ਐਸਐਸਪੀ ਨੂੰ ਸੌਂਪਿਆ ਮੰਗ ਪੱਤਰ

ਫਿਰੋਜ਼ਪੁਰ (ਦ ਸਟੈਲਰ ਨਿਊਜ਼) : ਪਿੰਡ ਵਾਂ ਵਿਖੇ ਸਥਿਤ ਅਡਾਨੀ ਵਿਲਮਾਰ ਲਿਮਟਡ ਦੇ ਵਰਕਰਾਂ ਅਤੇ ਲੇਬਰ ਵੱਲੋਂ ਡਿਪਟੀ ਕਮਿਸ਼ਨਰ ਸ੍ਰ: ਗੁਰਪਾਲ ਸਿੰਘ ਚਾਹਲ ਅਤੇ ਐਸਐਸਪੀ ਭਾਗੀਰਥ ਮੀਨਾ ਨੂੰ ਮੰਗ ਪੱਤਰ ਸੌਂਪਿਆ ਗਿਆ ਅਤੇ ਵਰਕਰਾਂ ਵੱਲੋਂ ਡਿਪਟੀ ਕਮਿਸ਼ਨਰ ਅਤੇ ਐਸਐਸ ਪੀ ਨੂੰ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ ਬੇਨਤੀ ਕੀਤੀ। ਵਿਲਮਾਰ ਦੇ ਵਰਕਰਾਂ ਨੇ ਦੱਸਿਆ ਕਿ ਪਿਛਲੇ ਕਈ ਮਹੀਨਿਆਂ ਤੋਂ ਅਡਾਨੀ ਵਿਲਮਾਰ ਅੱਗੇ ਕਿਸਾਨਾਂ ਵੱਲੋਂ ਧਰਨਾ ਲਗਾਇਆ ਹੋਇਆ ਹੈ ਜਿਸ ਕਾਰਨ ਵਿਲਮਾਰ ਦਾ ਕੰਮ ਵੀ ਬੰਦ ਪਿਆ ਹੈ। ਉਨ੍ਹਾਂ ਕਿਹਾ ਕਿ ਕਾਫੀ ਸਮੇਂ ਤੋਂ ਅਡਾਨੀ ਵਿਲਮਾਰ ਦਾ ਕੰਮ ਬੰਦ ਹੋਣ ਕਾਰਨ ਵਿਲਮਾਰ ਦੇ ਉੱਚ ਅਧਿਕਾਰੀਆਂ ਵੱਲੋਂ ਇਸ ਪਲਾਂਟ ਨੂੰ ਬੰਦ ਕਰਨ ਦਾ ਫੈਂਸਲਾ ਲਿਆ ਗਿਆ ਹੈ। ਜਿਸ ਕਾਰਨ ਉਸ ਅੰਦਰ ਕੰਮ ਕਰ ਰਹੇ ਵਰਕਰ ਅਤੇ ਲੇਬਰ ਨੂੰ ਆਪਣੀ ਨੌਕਰੀ ਜਾਣ ਦਾ ਖਦਸ਼ਾ ਪੈਦਾ ਹੋ ਗਿਆ ਹੈ।

Advertisements

ਉਨ੍ਹਾਂ ਕਿਹਾ ਕਿ ਜੇਕਰ ਇਹ ਪਲਾਂਟ ਬੰਦ ਹੁੰਦਾ ਹੈ ਤਾਂ ਤਕਰੀਬਨ 400 ਦੇ ਕਰੀਬ ਵਰਕਰ ਅਤੇ ਲੇਬਰ ਬੇਰੁਜ਼ਗਾਰ ਹੋ ਸਕਦੀ ਹੈ। ਜਿਸ ਕਰ ਕੇ ਅੱਜ ਉਨ੍ਹਾਂ ਵੱਲੋਂ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਨੂੰ ਆਪਣੀਆਂ ਮੁਸ਼ਕਲਾ ਦੱਸਦੇ ਹੋਏ ਇਸ ਦਾ ਹੱਲ ਕਰਨ ਲਈ ਮੰਗ ਪੱਤਰ ਦਿੱਤਾ ਗਿਆ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਗੁਰਪਾਲ ਸਿੰਘ ਚਾਹਲ ਅਤੇ ਐਸਐਸਪੀ ਭਾਗੀਰਥ ਮੀਨਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਪਹਿਲਾਂ ਤੋਂ ਹੀ ਇਸ ਸਬੰਧੀ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਫਿਰ ਤੋਂ ਕਿਸਾਨਾਂ ਦੇ ਅਹੁੱਦੇਦਾਰਾ ਅਤੇ ਅਡਾਨੀ ਵਿਲਮਾਰ ਦੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਜਾਵੇਗੀ। ਇਸ ਤੋਂ ਇਲਾਵਾ ਲੋੜ ਪੈਣ ਤੇ ਮੌਕੇ ਤੇ ਜਾ ਕੇ ਵੀ ਜਾਇਜਾ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਪੂਰੀ ਕੋਸ਼ਿਸ਼ ਰਹੇਗੀ ਕਿ ਜਲਦ ਤੋਂ ਜਲਦ ਇਸ ਦਾ ਹੱਲ ਕਰ ਕੇ ਵਿਲਮਾਰ ਨੂੰ ਬੰਦ ਹੋਣ ਤੋਂ ਰੋਕਿਆ ਜਾਵੇ ਤਾਂ ਜੋ ਅੰਦਰ ਕੰਮ ਰਹੇ ਵਰਕਰ ਅਤੇ ਲੇਬਰ ਨੂੰ ਕੋਈ ਮੁਸ਼ਕਲ ਨਾ ਆਵੇ । 

LEAVE A REPLY

Please enter your comment!
Please enter your name here