ਸਿਵਲ ਮੋਟਰ ਡਰਾਈਵਰ ਦੀ ਇਕ ਅਤੇ ਮਲਟੀ ਟਾਸਕਿੰਗ ਸਟਾਫ਼ ਦੀਆਂ ਤਿੰਨ ਅਸਾਮੀਆਂ ਲਈ ਅਰਜ਼ੀਆਂ ਦੀ ਮੰਗ

ਜਲੰਧਰ (ਦ ਸਟੈਲਰ ਨਿਊਜ਼): ਹੈਡ ਕੁਆਰਟਰ ਰਿਕਰੂਟਿੰਗ ਜ਼ੋਨ (ਪੰਜਾਬ ਅਤੇ ਜੰਮੂ ਤੇ ਕਸ਼ਮੀਰ), ਜਲੰਧਰ ਕੈਂਟ ਵੱਲੋਂ  ਗਰੁੱਪ ‘ਸੀ’ (ਸਿਵਲ ਮੋਟਰ ਡਰਾਈਵਰ ਅਤੇ ਮਲਟੀ ਟਾਸਕਿੰਗ ਸਟਾਫ਼) ਦੀਆਂ ਅਸਾਮੀਆਂ ‘ਤੇ ਸਿੱਧੀ ਭਰਤੀ ਰਾਹੀਂ ਭਰਨ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਇਸ ਸਬੰਧੀ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਲਟੀ ਟਾਸਕਿੰਗ ਸਟਾਫ਼ (ਐਮ.ਟੀ.ਐਸ) ਦੀਆਂ ਤਿੰਨ ਅਤੇ ਸਿਵਲ ਮੋਟਰ ਡਰਾਈਵਰ (ਸੀ.ਐਮ.ਡੀ.) ਦੀ ਇਕ ਅਸਾਮੀ ‘ਤੇ  ਭਰਤੀ ਕੀਤੀ ਜਾਣੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਐਮ.ਟੀ.ਐਸ ਦੀ ਇਕ ਅਸਾਮੀ ਏ.ਆਰ.ਓ. ਪਟਿਆਲਾ ਵਿਖੇ ਐਸ. ਟੀ. ਸ਼੍ਰੇਣੀ ਲਈ ਰਾਖਵੀਂ ਰੱਖੀ ਹੈ ਜਦਕਿ ਐਮ.ਟੀ.ਐਸ ਦੀ ਇਕ ਅਸਾਮੀ ਏ.ਆਰ.ਓ. ਸ਼੍ਰੀਨਗਰ ਵਿਖੇ ਐਸ.ਸੀ. ਸ਼੍ਰੇਣੀ ਲਈ ਰਾਖਵੀਂ ਹੈ ਅਤੇ ਏ.ਆਰ.ਓ. ਅੰਮ੍ਰਿਤਸਰ ਵਿਖੇ ਐਮ.ਟੀ.ਐਸ ਦੀ ਇਕ ਅਸਾਮੀ ਜਨਰਲ ਕੈਟਾਗਰੀ ਨਾਲ ਸਬੰਧਤ ਹੈ।

Advertisements

ਇਸ ਤੋਂ ਇਲਾਵਾ ਹੈਡਕੁਆਰਟਰ ਰਿਕਰੂਟਿੰਗ ਜ਼ੋਨ ਜਲੰਧਰ ਵਿਖੇ ਸੀ.ਐਮ.ਡੀ. ਦੀ ਇਕ ਅਸਾਮੀ ਓ.ਬੀ.ਸੀ. ਸ਼੍ਰੇਣੀ ਲਈ ਰਾਖਵੀਂ ਰੱਖੀ ਗਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਅਸਾਮੀਆਂ ਲਈ ਹੈਡ ਕੁਆਰਟਰ ਰਿਕਰੂਟਿੰਗ ਜ਼ੋਨ (ਪੰਜਾਬ ਅਤੇ ਜੰਮੂ ਤੇ ਕਸ਼ਮੀਰ), ਜਲੰਧਰ ਕੈਂਟ ਦੇ ਦਫ਼ਤਰ ਵਿਖੇ 30 ਅਗਸਤ, 2021 ਤੱਕ ਅਪਲਾਈ ਕੀਤਾ ਜਾ ਸਕਦਾ ਹੈ।

LEAVE A REPLY

Please enter your comment!
Please enter your name here