95 ਪ੍ਰਤੀਸ਼ਤ ਨੰਬਰ ਲੈਣ ਵਾਲੀਆਂ ਰੇਲਵੇ ਮੰਡੀ ਸਕੂਲ ਦੀਆਂ 26 ਵਿਦਿਆਰਥਣਾਂ ਸਨਮਾਨਿਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਰੇਲਵੇ ਮੰਡੀ ਵਿਚ ਕੋਵਿਡ ਦੀਅਾਂ ਸਾਰੀਅਾਂ ਸਾਵਧਾਨੀਆਂ  ਵਰਤਦੇ ਹੋਏ ਇੱਕ ਬਹੁਤ ਹੀ ਸਾਦਾ ਇਨਾਮ ਵੰਡ ਸਮਾਰੋਹ ਹੋਇਆ ਜਿਸ ਵਿੱਚ ਰੋਟਰੀ ਕਲੱਬ ਤੇ ਸੁਰਿੰਦਰ ਵਿਜ ਸਾਬਕਾ ਜ਼ਿਲ੍ਹਾ ਗਵਰਨਰ, ਰੋਟੇਰੀਅਨ ਜੀ .ਐਸ .ਬਾਵਾ ਸਾਬਕਾ ਜ਼ਿਲ੍ਹਾ ਗਵਰਨਰ, ਰੋਟੇਰੀਅਨ ਰਜਿੰਦਰ ਕੁਮਾਰ ਮੋਦਗਿਲ ਪ੍ਰਧਾਨ, ਰੋਟੇਰੀਅਨ ਯੋਗੇਸ਼ ਚੰਦਰ ਸੱਚਿਵ ,ਰੋਟੇਰੀਅਨ ਰਵੀ ਜੈਨ ਸਾਬਕਾ ਪ੍ਰੈਜ਼ੀਡੈਂਟ, ਰੋਟੇਰੀਅਨ ਅਸ਼ੋਕ ਜੈਨ ਸਾਬਕਾ ਸਹਾਇਕ  ਗਵਰਨਰ ,ਰੋਟੇਰੀਅਨ ਤਰੁਨਦੀਪ ਕੌਰ ਜੀ ਨੇ ਸਮਾਰੋਹ ਦੀ ਪ੍ਰਧਾਨਗੀ ਕੀਤੀ । ਇਸ ਪ੍ਰੋਗਰਾਮ ਵਿੱਚ ਇਸ ਸਕੂਲ ਦੀਆਂ ਬਹੁਤ ਹੀ ਹੋਣਹਾਰ ਵਿਦਿਆਰਥਣਾਂ ਜਿਨ੍ਹਾਂ ਨੇ 10+2 ਵਿੱਚ 95% ਅਤੇ ਉਸ ਤੋਂ ਉੱਪਰ ਨੰਬਰ ਪ੍ਰਾਪਤ ਕੀਤੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ ਬੱਚਿਆਂ ਨੂੰ ਸਕੂਲ ਵੱਲੋਂ ਇਕ ਟਰਾਫੀ ਅਤੇ ਸਟੇਸ਼ਨਰੀ ਦਾ ਸਾਮਾਨ ਰੋਟਰੀ ਕਲੱਬ ਵੱਲੋਂ ਦਿੱਤਾ ਗਿਆ। ਜੀ .ਐਸ .ਬਾਵਾ ਨੇ ਕਿਹਾ ਕਿ ਰੇਲਵੇ ਮੰਡੀ  ਸਕੂਲ ਦੀਆਂ  ਵਿਦਿਆਰਥਣਾਂ ਨੇ ਪ੍ਰਿੰਸੀਪਲ ਲਲਿਤਾ ਅਰੋੜਾ ਦੀ ਅਗਵਾਈ ਹੇਠ ਹਰ ਖੇਤਰ ਵਿੱਚ ਮੱਲਾਂ ਮਾਰ ਰਹੀਆਂ ਹਨ ਅਤੇ ਇਸ ਵਾਰ ਵੀ ਉਨ੍ਹਾਂ ਨੇ ਨਾ ਕੇਵਲ ਸਕੂਲ ਦਾ ਬਲਕਿ ਜ਼ਿਲ੍ਹੇ  ਦਾ ਨਾਮ ਵੀ ਰੌਸ਼ਨ ਕੀਤਾ ਹੈ।

Advertisements

ਪ੍ਰਧਾਨ ਰਜਿੰਦਰ ਮੋਦਗਿਲ ਨੇ ਕਿਹਾ ਕਿ ਰੇਲਵੇ ਮੰਡੀ ਸਕੂਲ ਲਈ ਕੁਛ ਵੀ ਕਰਕੇ ਸਾਨੂੰ ਬਹੁਤ ਖੁਸ਼ੀ ਪ੍ਰਾਪਤ ਹੁੰਦੀ ਹੈ ਕਿਉਂਕਿ ਇਹ ਸਕੂਲ ਨਾ ਕੇਵਲ ਹੁਸ਼ਿਆਰਪੁਰ ਦਾ  ਬਲਕਿ ਪੰਜਾਬ ਦੇ ਮੰਨੇ ਹੋਏ ਸਕੂਲਾਂ ਵਿੱਚੋਂ ਇੱਕ ਹੈ ਅਤੇ ਇਸ ਦੀਆਂ ਵਿਦਿਆਰਥਣਾਂ ਬਹੁਤ ਹੋਣਹਾਰ ਹਨ। ਪ੍ਰਿੰਸੀਪਲ ਲਲਿਤਾ ਅਰੋੜਾ ਨੇ ਬੱਚਿਆਂ ਨੂੰ ਉਨ੍ਹਾਂ ਦੇ ਸੁਖਦ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਰੋਟਰੀ ਕਲੱਬ ਦਾ ਬਹੁਤ ਬਹੁਤ ਧੰਨਵਾਦ ਕੀਤਾ ਅਤੇ ਕਿਹਾ ਕਿ ਰੋਟਰੀ ਕਲੱਬ ਨੇ ਸਮੇਂ ਸਮੇਂ ਤੇ ਸਕੂਲ ਨੂੰ ਸਹਾਇਤਾ ਪ੍ਰਦਾਨ ਕੀਤੀ ਹੈ ਜਿਸ ਲਈ ਸਮੂਹ ਸਟਾਫ ਅਤੇ ਬੱਚਿਆਂ ਸਮੇਤ ਮੈਂ ਪ੍ਰਿੰਸੀਪਲ  ਲਲਿਤਾ ਅਰੋੜਾ ਹਮੇਸ਼ਾ ਧੰਨਵਾਦੀ ਹੋਵਾਂਗੀ । ਸਨਮਾਨਿਤ ਹੋਣ ਵਾਲੀਆਂ ਵਿਦਿਆਰਥਣਾਂ ਮਾਨਸੀ 98.4, ਪਾਰੁਲ  98.2, ਰੁਪਿੰਦਰ 98.2, ਜੈਸਮੀਨ 98.2, ਰਾਜਵਿੰਦਰ 98.2, ਹਰਮਿੰਦਰ 98% ਮੀਨਾਕਸ਼ੀ 98% ਆਦਿ   ਸ਼ਾਮਿਲ ਸਨ । ਇਸ ਮੌਕੇ ਤੇ ਸਰੋਜ, ਪੁਨੀਤ, ਮਧੂ , ਵੰਦਨਾ, ਅਰੀਨਾ, ਸੀਮਾ ਸ਼ਰਮਾ, ਹਰਭਜਨ ਕੌਰ, ਯਸ਼ਪਾਲ ਜੀ, ਬਲਦੇਵ ਸਿੰਘ, ਸੰਜੀਵ  ਸੰਜੀਵ ਅਰੋਡ਼ਾ ਆਦਿ ਅਧਿਆਪਕ ਸ਼ਾਮਲ ਸਨ  ।

LEAVE A REPLY

Please enter your comment!
Please enter your name here