6ਵੇਂ ਪੇ-ਕਮਿਸ਼ਨ ਦੀ ਰਿਪੋਰਟ ਸਬੰਧੀ ਆਫ ਡਿਪਲੋਮਾ ਇੰਜੀਨੀਅਰਾਂ ਜੋਨ ਵਲੋਂ ਕੀਤਾ ਗਿਆ ਰੋਸ ਪ੍ਰਦਰਸ਼ਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਰਿਪੋਰਟ- ਸਮੀਰ ਸੈਣੀ। ਲੜੀਵਾਰ ਸਿਲਸਿਲੇ ਵਿੱਚ ਤੀਜੇ ਦਿਨ ਹੜਤਾਲ ਦੀ ਲਗਾਤਾਰਤਾ ਵਿੱਚ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਹਲਕਾ ਹੁਸ਼ਿਆਰਪੁਰ ਦੇ ਦਫ਼ਤਰ ਵਿਖੇ ਧਰਨਾ ਦਿੱਤਾ ਗਿਆ। ਇਸ ਵਿੱਚ ਵੱਖ-ਵੱਖ ਵਿਭਾਗਾ/ਬੋਰਡਾ/ਕਾਰਪੋਰੇਸ਼ਨਾਂ ਅਤੇ ਹੋਰ ਅਦਾਰਿਆ ਦੇ ਇੰਜੀਨੀਅਰ ਸਾਥੀਆ ਦੇ ਨਾਲ-ਨਾਲ ਮਨਿਸਟਰੀਅਲ ਸਟਾਫ ਹੁਸ਼ਿਆਰਪੁਰ ਯੂਨੀਟ ਦੇ ਸਮੂਹ ਮੈਂਬਰਾਂ ਸਹਿਬਾਨ ਅਤੇ ਪੰਜਾਬ ਪੀਡਬਲਿਯੂਡੀ ਫੀਲਡ ਅਤੇ ਵਰਕਸ਼ਾਪ ਵਰਕਰ ਯੂਨੀਅਨ ਹੁਸ਼ਿਆਰਪੁਰ ਦੇ ਆਹੁਦੇਦਾਰ ਵੀ ਇਸ ਧਰਨੇ ਵਿੱਚ ਸ਼ਾਮਿਲ ਹੋਏ। ਇਸ ਧਰਨੇ ਵਿੱਚ ਵੱਖ-ਵੱਖ ਬੁਲਾਰਿਆ ਵਲੋਂ ਆਪਣਾ ਪੱਖ ਪੇਸ਼ ਕੀਤਾ ਗਿਆ। ਇਸ ਫੈਸਲੇ ਅਨੁਸਾਰ ਪੈਨ ਡਾਊਨ, ਟੂਲ ਡਾਊਨ ਅਤੇ ਮੋਬਾਇਲ ਡਾਊਨ ਹੜਤਾਲ ਨੂੰ ਜਾਰੀ ਰੱਖਿਆ ਜਾਵੇਗਾ। 6 ਵੇ ਪੇ-ਕਮਿਸ਼ਨ ਵਿੱਚ ਖੋਹ ਲਏ ਗਏ ਹਨ। ਉਨ੍ਹਾਂ ਕਿਹਾ ਕਿ 4800 ਗ੍ਰੇਡ ਪੇ, 10-20-25 ਸਾਲਾ ਏ.ਸੀ.ਪੀ. ਸਕੀਮ ਅਤੇ ਫੀਲਡ ਵਿੱਚ ਜਾਣ ਲਈ ਜੇ.ਈ/ ਏ.ਈ ਨੂੰ 30 ਲੀਟਰ ਪੈਟਰੋਲ ਦੀ ਸਹੂਲਤ ਵਾਪਿਸ ਲੈ ਲਈ ਗਈ ਹੈ। ਉਨ੍ਹਾਂ ਨੇ ਕਿਹਾ ਕਿ ਇੰਜੀਨੀਅਰ ਵਰਗ ਨੂੰ 3.01 ਫੈਕਟਰ ਨਾਲ ਗੁਣਾ ਕਰਕੇ ਤਨਖਾਹ ਫਿਕਸ ਕਰਨੀ ਬਣਦੀ ਹੈ।

Advertisements

ਫਿਲਡ ਵਿੱਚ ਜਾਣ ਲਈ ਜੇ.ਈ. / ਏ.ਈ ਲਈ 80 ਲੀਟਰ ਅਤੇ ਉਪ ਮੰਡਲ ਇੰਜੀਨੀਅਰ ਲਈ 160 ਲੀਟਰ ਪੈਟਰੋਲ ਪ੍ਰਤੀ ਮਹੀਨਾ ਦਿੱਤਾ ਜਾਵੇ ਕਿਉਂਕਿ ਇਸ ਸਮੇਂ ਸਰਕਾਰੀ ਵਿਭਾਗਾਂ ਕੋਲ ਉਪ ਮੰਡਲ ਇੰਜੀਨੀਅਰ ਅਤੇ ਜੇ.ਈ/ਏ.ਈ ਵੱਲੋਂ ਫਿਲਡ ਵਿੱਚ ਜਾਣ ਲਈ ਸਰਕਾਰੀ ਵਾਹਨ ਮੌਜੂਦ ਨਹੀ ਹਨ। ਉਨ੍ਹਾਂ ਨੂੰ ਇਹ ਵੀ ਮੰਗ ਕੀਤੀ ਕਿ ਜੂਨੀਅਰ ਇੰਜੀਨੀਅਰ ਦੀ ਭਰਤੀ ਡਾਕਟਰਾ ਦੀ ਤਰਜ ਤੇ ਪੂਰੇ ਤਨਖਾਹ ਸਕੇਲ ਵਿੱਚ ਕੀਤੀ ਜਾਵੇ। ਜੂਨੀਅਰ ਇੰਜੀਨੀਅਰ ਤੋਂ ਉਪ ਮੰਡਲ ਇੰਜੀਨੀਅਰ ਦਾ ਪ੍ਰਮੋਸ਼ਨ ਕੋਟਾ 50 ਪ੍ਰਤੀਸ਼ਤ ਤੋਂ ਵੱਧਾ ਕੇ 75 ਪ੍ਰਤੀਸ਼ਤ ਕੀਤਾ ਜਾਵੇ। ਧਰਨੇ ਮਗਰੋਂ ਕੋਂਸਲ ਆਫ ਡਿਪਲੋਮਾ ਇੰਜੀਨੀਅਰ ਜ਼ੋਨ ਹੁਸ਼ਿਆਰਪੁਰ ਦੇ ਆਹੁਦੇਦਾਰ ਸਹਿਬਾਨ ਅਤੇ ਮਨਿਸਟਰੀਅਲ ਸਟਾਫ ਅਤੇ ਹੋਰ ਮਹਿਕਮਿਆ ਦੇ ਲੀਡਰ ਸਹਿਬਾਨ ਵਲੋਂ ਪੈਦਲ ਮਾਰਚ ਕਰਕੇ ਸੁੰਦਰ ਸ਼ਾਮ ਅਰੋੜਾ ਕੈਬਿਨੇਟ ਮੰਤਰੀ ਪੰਜਾਬ ਸਰਕਾਰ ਨੂੰ ਮੁਲਾਕਾਤ ਕਰਕੇ ਮੈਮਰੰਡਮ ਦਿੱਤਾ ਗਿਆ।

ਇਸ ਮੌਕੇ ਤੇ ਇੰਜੀ. ਅਮਨਿੰਦਰ ਸਿੰਘ, ਇੰਜੀ, ਅਰਵਿੰਦ ਸੈਣੀ, ਇੰਜੀ. ਵਿਕਾਸ ਸੈਣੀ, ਇੰਜੀ, ਪ੍ਰਦੀਪ ਸ਼ਰਮਾ, ਇੰਜੀ, ਸੁਨੀਲ ਠਾਕੁਰ, ਇੰਜੀ. ਰਵਿੰਦਰ ਸਿੰਘ, ਮੁਨੀਸ਼ ਚੱਡਾ, ਪ੍ਰਧਾਨ ਮਨੀਸਰੀਅਲ ਸਟਾਫ ਯੂਨੀਅਨ ਹੁਸ਼ਿਆਰਪੁਰ ਜਸਪਾਲ ਸਿੰਘ, ਰਜਿੰਦਰ ਕੁਮਾਰ, ਸੂਬਾ ਪ੍ਰਧਾਨ ਮੱਖਣ ਸਿੰਘ ਵਾਹਿਦਪੁਰੀ ਪੰਜਾਬ ਪੀਡਬਲਿਯੁਡੀ ਫੀਲਡ ਐਡ ਵਰਕਸ਼ਾਪ ਵਰਕਰ ਯੂਨੀਅਰ, ਅਮਰਜੀਤ ਸਿੰਘ, ਇੰਜੀ. ਅਮਰਜੀਤ ਸਿੰਘ ਅਤੇ ਹੋਰ ਮੈਂਬਰ ਸਹਿਬਾਨ ਸ਼ਾਮਿਲ ਹੋਏ।

LEAVE A REPLY

Please enter your comment!
Please enter your name here