ਪੱਤਰਕਾਰ ਨਰਿੰਦਰ ਡਾਂਨਸੀਵਾਲ ਦੀ ਯਾਦ ਵਿਚ ਪਹਿਲਾ ਯਾਦਗਾਰੀ ਸਮਾਗਮ, ਪੱਤਰਕਾਰ ਬਾਵਾ ਡਾਂਨਸੀਵਾਲ ਨਾਲ ਦਾ ਹੋਇਆ ਸਨਮਾਨ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਪੰਜਾਬੀ ਦੇ ਉੱਘੇ ਲੇਖਕ ਅਤੇ ਪੱਤਰਕਾਰ ਨਰਿੰਦਰ ਸਿੰਘ ਡਾਂਨਸੀਵਾਲ ਦੀ ਪਹਿਲੀ ਬਰਸੀ ਉਹਨਾਂ ਦੇ ਪਰਿਵਾਰ ਵਲੋਂ ਮਨਾਈ ਗਈ। ਇਸ ਮੌਕੇ ਇਲਾਕੇ ਦੇ ਬੜੀ ਗਿਣਤੀ ਵਿਚ ਲੇਖਕ ਅਤੇ ਪੱਤਰਕਾਰ ਸ਼ਾਮਿਲ ਹੋਏ। ਇਸ ਮੌਕੇ ਮਰਹੂਮ ਪੱਤਰਕਾਰ ਨਰਿੰਦਰ ਡਾਂਨਸੀਵਾਲ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਪਹੁੰਚੇ ਬੁਲਾਰਿਆਂ ਨੇ ਕਿਹਾ ਕਿ ਨਰਿੰਦਰ ਡਾਂਨਸੀਵਾਲ ਪੰਜਾਬੀ ਦੇ ਨਿੱਧੜਕ ਅਤੇ ਨਿਰਪੱਖ ਪੱਤਰਕਾਰ ਸਨ । ਜਿਨ੍ਹਾਂ ਨੇ ਆਪਣੀ ਕਲਮ ਨਾਲ ਅਜਿਹੇ ਅਖੌਤੀ ਰਾਜਨੀਤਕ ਆਗੂਆਂ ਸਮੇਤ ਭ੍ਰਿਸ਼ਟਾਚਾਰੀ ਨਿਜ਼ਾਮ ਨੂੰ ਨੰਗਾ ਕੀਤਾ ਜਿਨ੍ਹਾਂ ਨੇ ਆਪਣੀ ਮਾਰੂ ਸੋਚ ਨਾਲ ਉਸ ਸਮੇਂ ਪੂਰੇ ਸਿਸਟਮ ਨੂੰ ਹੀ ਗੰਧਲਾ ਕੀਤਾ ਹੋਇਆ ਸੀ। ਨਰਿੰਦਰ ਡਾਂਨਸੀਵਾਲ ਇਕ ਸੁਲਝੇ ਹੋਏ ਲੇਖਕ ਅਤੇ ਪੱਤਰਕਾਰ ਸਨ ਜਿਨ੍ਹਾਂ ਨੇ ਪੰਜਾਬੀ ਸਾਹਿਤ ਅਤੇ ਪੱਤਰਕਾਰੀ ਕਿੱਤੇ ਨਾਲ ਸੰਬੰਧਤ ਦਰਜਨ ਦੇ ਕਰੀਬ ਪ੍ਰਸਿੱਧ ਪੰਜਾਬੀ ਭਾਸ਼ਾ ਵਿਚ ਪੁਸਤਕਾਂ ਵੀ ਲਿਖੀਆਂ।

Advertisements

ਇਸ ਮੌਕੇ ਉਹਨਾਂ ਦੇ ਪਰਿਵਾਰ ਵਲੋਂ ਪੱਤਰਕਾਰ ਸ਼ਿਵ ਕੁਮਾਰ ਬਾਵਾ ਨੂੰ ਪਹਿਲਾ ਨਰਿੰਦਰ ਸਿੰਘ ਡਾਂਨਸੀਵਾਲ ਯਾਦਗਾਰੀ ਪੁਰਸਕਾਰ ਦੇ ਕੇ ਸਨਮਾਨਿਤ ਕੀਆ ਗਿਆ। ਇਸ ਮੌਕੇ ਪਰਿਵਾਰ ਦੇ ਮੇਂਬਰ ਅਤੇ ਪਿੰਡ ਦੇ ਪੰਚਾਇਤ ਮੇਂਬਰ ਜੱਥੇਦਾਰ ਜੋਗਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੂਏ ਦਸਿਆ ਕਿ ਪਰਿਵਾਰ ਵਲੋਂ ਹਰ ਸਾਲ ਨਰਿੰਦਰ ਦੀ ਯਾਦ ਵਿਚ ਸਮਾਗਮ ਕਰਵਾਇਆ ਜਾਏਗਾ। ਸਮਾਗਮ ਵਿਚ ਪੰਜਾਬੀ ਭਾਸ਼ਾ ਅਤੇ ਪੱਤਰਕਾਰੀ ਖਿਤੇ ਵਿਚ ਵਧੀਆ ਕਮ ਕਰਨੇ ਵਾਲੇ ਲੇਖਕ ਅਤੇ ਪੱਤਰਕਾਰ ਨੂੰ ਉਹਨਾਂ ਦੀ ਯਾਦ ਵਿਚ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਨੰਬਰਦਾਰ ਪਾਖਰ ਸਿੰਘ,ਜੋਗਿੰਦਰ ਸਿੰਘ ਪੰਚ,ਕਰਨੈਲ ਸਿੰਘ,ਅਮਿਜੀਤ ਕੌਰ ਡਾਂਨਸੀਵਾਲ (ਪਤਨੀ),ਜਗਤਾਰ ਸਿੰਘ ਸਲੋਹ,ਨੱਛਤਰ ਸਿੰਘ ਬਹਿਰਾਮ,ਜਗਮੋਹਨ ਸਿੰਘ ਸਮੇਤ ਪਿੰਡ ਦੇ ਬੜੀ ਗਿਣਤੀ ਵਿਚ ਲੋਕ ਹਾਜਿਰ ਸਨ।

LEAVE A REPLY

Please enter your comment!
Please enter your name here