ਗ੍ਰਨੇਡੀਅਰ ਸੰਜੀਵ ਦੇ ਪਰਿਵਾਰ ਨੂੰ ਉਸਦੀ ਯੂਨਿਟ ਨੇ ਭੇਂਟ ਕੀਤੀ ਮਦਦ ਰਾਸ਼ੀ, ਸੜਕ ਹਾਦਸੇ ਵਿੱਚ ਹੋਇਆ ਸੀ ਦੇਹਾਂਤ

ਤਲਵਾੜਾ (ਦ ਸਟੈਲਰ ਨਿਊਜ਼), ਰਿਪੋਰਟ- ਪ੍ਰਵੀਨ ਸੋਹਲ। ਪਿੰਡ ਸਿਪਰੀਆਂ ਦੇ ਜਵਾਨ ਸੰਜੀਵ ਕੁਮਾਰ ਜੋ ਫੋਜ ਦੀ 23- ਗ੍ਰਨੇਡੀਅਰ ਯੁਨਿਟ ਵਿੱਚ ਅੰਬਾਲਾ ਵਿਖੇ ਤੈਨਾਤ ਸਨ । ਉਨਾਂ ਦਾ ਦਿਹਾਂਤ ਵਿਤੀ 17 ਅਗਸਤ ਨੂੰ ਇਕ ਸੜਕ ਹਾਦਸੇ ਵਿਚ ਹੋ ਗਿਆ ਸੀ।ਸ਼ਹੀਦ ਸੰਜੀਵ ਕੁਮਾਰ ਦੇ ਘਰ ਸੋਮਵਾਰ ਨੂੰ ਉਨਾਂ ਦੀ ਯੁਨਿਟ ਤੋਂ ਸੂਬੇਦਾਰ ਮੇਜਰ ਅਸ਼ੋਕ ਕੁਮਾਰ, ਸੂਬੇਦਾਰ ਚੰਦ ਮੁਹੰਮਦ ਅਤੇ ਹੌਲਦਾਰ ਲਖਵਿੰਦਰ ਨੇ ਪਰਿਵਾਰ ਨਾਲ ਮਿਲ ਕੇ ਦੁੱਖ ਸਾਂਝਾ ਕੀਤਾ ਅਤੇ ਗ੍ਰਨੇਡੀਅਰ ਸ਼ਹੀਦ ਸੰਜੀਵ ਕੁਮਾਰ ਦੇ ਪਿਤਾ ਪੁਰਸ਼ੋਤਮ ਲਾਲ ਅਤੇ ਮਾਂ ਸੁਰਿੰਦਰ ਕੌਰ ਨੂੰ ਯੁਨਿਟ ਵਲੋਂ ਇਕੱਠਾ ਕੀਤੀ ਗਈ ਦੋ ਲੱਖ ਰੁਪਏ ਦੀ ਮਦਦ ਰਾਸ਼ੀ ਭੇਟ ਕੀਤੀ।

Advertisements

ਇਸ ਮੌਕੇ ਸੂਬੇਦਾਰ ਚੰਦ ਮੁਹੰਮਦ ਅਤੇ ਸੂਬੇਦਾਰ ਅਸ਼ੋਕ ਕੁਮਾਰ ਨੇ ਸਾਂਝੇ ਤੌਰ ‘ਤੇ ਸ਼ਹੀਦ ਸੰਜੀਵ ਕੁਮਾਰ ਵਲੋਂ ਯੁਨਿਟ ਲਈ ਕੀਤੇ ਗਏ ਕਾਰਜਾਂ ਨੂੰ ਯਾਦ ਕੀਤਾ ਅਤੇ ਕਿਹਾ ਕਿ ਗ੍ਰਨੇਡੀਅਰ ਸੰਜੀਵ ਕੁਮਾਰ ਨੇ ਆਪਣੀ ਛੁੱਟੀ 18 ਅਗਸਤ ਤੋਂ ਸ਼ੁਰੂ ਕਰਨੀ ਸੀ ਪਰ ਦੁੱਖ ਦੀ ਗੱਲ ਹੈ ਕਿ ਉਹ 17 ਅਗਸਤ ਨੂੰ ਸੜਕ ਹਾਦਸੇ ਵਿੱਚ ਸਭ ਨੂੰ ਵਿਛੋੜਾ ਦੇ ਗਏ ਹਨ। ਇਸ ਮੌਕੇ ਉਨ੍ਹਾਂ ਦੱਸਿਆ ਕਿ ਪਰਿਵਾਰ ਨੂੰ ਫੌਜ ਅਤੇ ਸਰਕਾਰ ਵਲੋਂ ਮਿਲਣ ਵਾਲੇ ਸਬ ਸਨਮਾਨ ਦਿੱਤੇ ਜਾਣਗੇ। ਅੰਤ ਵਿੱਚ ਉਨ੍ਹਾਂ ਨੇ ਪਿੰਡ ਦੀ ਸਰਪੰਚ ਜਸਵਿੰਦਰ ਕੌਰ ਦੇ ਕੰਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਪਰਿਵਾਰ ਦੇ ਨਾਲ ਇਸ ਮੁਸ਼ਕਲ ਘੜੀ ਵਿੱਚ ਖੜ੍ਹੇ ਰਹੇ। ਇਸ ਮੌਕੇ ਤੇ ਜੀਊਜੀ ਮੁਖਤਿਆਰ ਸਿੰਘ, ਬ੍ਰਹਮ ਦਾਸ, ਜੀਵਾ ਸਿੰਘ, ਧਰਮਪਾਲ, ਕੈਪਟਨ ਸਰਦਾਰੀ, ਕੈਪਟਨ ਮੋਤੀ ਲਾਲ ਅਤੇ ਕਾਲਾ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here