ਰਿਟਰਨਿੰਗ ਅਫ਼ਸਰ ਨੇ ਰਾਜਨੀਤਿਕ ਪਾਰਟੀਆਂ ਦੇ ਪ੍ਰਤੀਨਿੱਧੀਆਂ ਨੂੰ ਚੋਣ ਕਮਿਸ਼ਨ ਦੇ ਪ੍ਰੋਗਰਾਮ ਤੇ ਹਦਾਇਤਾਂ ਤੋਂ ਕਰਵਾਇਆ ਜਾਣੂ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪੋਲਿੰਗ ਸਟੇਸ਼ਨਾਂ ਦੀ ਰੈਸ਼ਨੇਲਾਈਜੇਸ਼ਨ ਅਤੇ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਸਬੰਧੀ ਅੱਜ ਵਿਧਾਨ ਹਲਕਾ 041-ਉੜਮੁੜ ਦੇ ਰਾਜਨੀਤਿਕ ਪਾਰਟੀਆਂ ਨਾਲ ਸਕੱਤਰ ਰਿਜਨਲ ਟਰਾਂਸਪੋਰਟ ਅਥਾਰਟੀ-ਕਮ-ਰਿਟਰਿਨੰਗ ਅਫ਼ਸਰ 041-ਉੜਮੁੜ ਪ੍ਰਦੀਪ ਸਿੰਘ ਨੇ ਮੀਟਿੰਗ ਕੀਤੀ। ਮੀਟਿੰਗ ਦੌਰਾਨ ਉਨ੍ਹਾਂ ਸਮੂਹ ਰਾਜਨੀਤਿਕ ਪਾਰਟੀਆਂ ਦੇ ਪ੍ਰਤੀਨਿੱਧੀਆਂ ਨੂੰ ਭਾਰਤੀ ਚੋਣ ਕਮਿਸ਼ਨ ਦੇ ਵੋਟਰ ਸੂਚੀਆਂ ਦੀ ਸੁਧਾਈ ਸਬੰਧੀ ਅਤੇ ਪੋਲਿੰਗ ਸਟੇਸ਼ਨਾਂ ਦੀ ਰੈਸ਼ਨੇਲਾਈਜੇਸ਼ਨ ਸਬੰਧੀ ਪ੍ਰੋਗਰਾਮ ਤੋਂ ਜਾਣੂ ਕਰਵਾਉਂਦੇ ਹੋਏ ਦੱਸਿਆ ਕਿ ਪੋਲਿੰਗ ਸਟੇਸ਼ਨ ’ਤੇ ਵੋਟਰਾਂ ਦੀ ਗਿਣਤੀ 1200 ਤੈਅ ਕੀਤੀ ਗਈ ਹੈ ਅਤੇ ਹਦਾਇਤ ਅਨੁਸਾਰ ਜਿਨ੍ਹਾਂ ਪੋਲਿੰਗ ਸਟੇਸ਼ਨਾਂ ’ਤੇ ਵੋਟਰਾਂ ਦੀ ਗਿਣਤੀ 1200 ਤੋਂ ਵੱਧ ਸੀ, ਉਨ੍ਹਾਂ ਪੋÇਲੰਗ ਸਟੇਸ਼ਨਾਂ ਦੀ ਅਡਜਸਟਮੈਂਟ ਕਰਕੇ ਨਵੇਂ ਪੋਲਿੰਗ ਬੂਥ ਬਣਾਏ ਗਏ ਹਨ, ਜਿਸ ਦੀ ਸੂਚੀ ਉਨ੍ਹਾਂ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਪ੍ਰਤੀਨਿੱਧੀਆਂ ਨੂੰ ਮੁਹੱਈਆ ਕਰਵਾ ਦਿੱਤੀ ਗਈ ਹੈ।

Advertisements


ਰਿਟਰਨਿੰਗ ਅਫ਼ਸਰ ਨੇ ਕਿਹਾ ਕਿ 8 ਸਤੰਬਰ ਤੱਕ ਬੀ.ਐਲ.ਓਜ਼ ਵਲੋਂ ਘਰ-ਘਰ ਜਾ ਕੇ ਵੋਟਰਾਂ ਦੀ ਵੈਰੀਫਿਕੇਸ਼ਨ ਦਾ ਕੰਮ ਮੁਕੰਮਲ ਕੀਤਾ ਜਾਵੇਗਾ, ਜਿਸ ਵਿਚ ਸਾਰੇ ਰਾਜਨੀਤਿਕ ਪਾਰਟੀਆਂ ਦੇ ਸਹਿਯੋਗ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਯੋਗਤਾ ਮਿਤੀ 1 ਜਨਵਰੀ 2022 ਦੇ ਅਧਾਰ ’ਤੇ ਵੋਟਰ ਸੂਚੀਆਂ ਵਿਚ ਵਿਸ਼ੇਸ਼ ਸੁਧਾਈ ਦਾ ਕੰਮ 1 ਨਵੰਬਰ 2021 ਤੋਂ 30 ਨਵੰਬਰ 2021 ਤੱਕ ਦੇ ਸਮੇਂ ਦੌਰਾਨ ਕੀਤਾ ਜਾਣਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਵਿਅਕਤੀਆਂ ਦੀ ਉਮਰ ਇਕ ਜਨਵਰੀ 2022 ਨੂੰ 18 ਸਾਲ ਜਾਂ ਇਸ ਤੋਂ ਵੱਧ ਹੋਵੇ, ਉਹ ਆਪਣਾ ਨਾਮ ਵੋਟਰ ਸੂਚੀ ਵਿੱਚ ਸ਼ਾਮਲ ਕਰਵਾਉਣ ਲਈ ਫਾਰਮ ਨੰਬਰ 6 ਵਿਚ ਅਰਜੀ ਦੇ ਸਕਦਾ ਹੈ। ਵੋਟਰ ਸੂਚੀ ਵਿਚ ਸ਼ਾਮਲ ਨਾਮ ’ਤੇ ਇਤਰਾਜ ਕਰਨ ਜਾਂ ਵੋਟ ਕਟਵਾਉਣ ਲਈ ਫਾਰਮ ਨੰਬਰ 7, ਵੋਟਰ ਸੂਚੀ ਵਿਚ ਪਹਿਲਾਂ ਦਰਜ ਤੱਥਾਂ ਦੀ ਦਰੁਸਤੀ ਕਰਵਾਉਣ ਲਈ ਫਾਰਮ ਨੰਬਰ 8, ਵੋਟਰ ਵਲੋਂ ਉਸ ਚੋਣ ਹਲਕੇ (ਜਿਸ ਚੋਣ ਹਲਕੇ ਵਿਚ ਪਹਿਲਾਂ ਵੋਟਰ ਦੇ ਤੌਰ ’ਤੇ ਰਜਿਸਟਰਡ ਹੈ) ਵਿਚ ਆਪਣੀ ਰਿਹਾਇਸ਼ ਬਦਲਣ ਦੀ ਸੂਰਤ ਵਿਚ ਵੋਟ ਬਦਲਣ ਲਈ ਫਾਰਮ ਨੰਬਰ 8-ਏ ਭਰ ਕੇ ਬੂਥ ਲੈਵਲ ਅਫ਼ਸਰ, ਸਹਾਇਕ ਚੋਣ ਰਜਿਸਟਰੇਸ਼ਨ ਅਫ਼ਸਰ ਦੇ ਦਫ਼ਤਰ ਜਾਂ ਚੋਣ ਰਜਿਸਟਰੇਸ਼ਨ ਅਫ਼ਸਰ ਦੇ ਦਫ਼ਤਰ ਵਿਚ ਦੇ ਸਕਦੇ ਹਨ।


ਪ੍ਰਦੀਪ ਸਿੰਘ ਢਿਲੋਂ ਨੇ ਦੱਸਿਆ ਕਿ ਨਿਰਧਾਰਤ ਪ੍ਰੋਗਰਾਮ ਅਨੁਸਾਰ 6,7,20 ਅਤੇ 21 ਨਵੰਬਰ ਨੂੰ ਆਪਣੇ-ਆਪਣੇ ਪੋÇਲੰਗ ਸਟੇਸ਼ਨਾਂ ’ਤੇ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਯੋਗ ਵਿਅਕਤੀਆਂ ਤੋਂ ਦਾਅਵੇ, ਇਤਰਾਜ ਪ੍ਰਾਪਤ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਮੁੱਖ ਚੋਣ ਅਫ਼ਸਰ ਪੰਜਾਬ ਦੀ ਵੈਬਸਾਈਟ www.ceopunjab.nic.in ’ਤੇ ਦੇਖਿਆ ਜਾ ਸਕਦਾ ਹੈ ਕਿ ਉਸ ਦਾ ਨਾਮ ਵੋਟਰ ਸੂਚੀ ਵਿਚ ਦਰਜ ਹੈ ਕਿ ਨਹੀਂ। ਉਨ੍ਹਾਂ ਕਿਹਾ ਕਿ ਵੋਟ ਬਨਾਉਣ, ਕਟਵਾਉਣ ਅਤੇ ਸੋਧ ਆਦਿ ਲਈ www.nvsp.in ’ਤੇ ਆਨਲਾਈਨ ਫਾਰਮ ਵੀ ਭਰੇ ਜਾ ਸਕਦੇ ਹਨ। ਉਨ੍ਹਾਂ ਆਮ ਜਨਤਾ ਨੂੰ ਆਨਲਾਈਨ ਫਾਰਮ ਭਰਨ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਸਾਰੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ 1 ਜਨਵਰੀ 2022 ਦੇ ਆਧਾਰ ’ਤੇ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਸਬੰਧੀ ਭਾਰਤੀ ਚੋਣ ਕਮਿਸ਼ਨ ਦੇ ਉਪਰੋਕਤ ਨਿਰਧਾਰਤ ਪ੍ਰੋਗਰਾਮ ਦਾ ਵੱਧ ਤੋਂ ਵੱਧ ਪ੍ਰਚਾਰ ਕੀਤਾ ਜਾਵੇ। ਉਨ੍ਹਾਂ ਰਾਜਨੀਤਿਕ ਪਾਰਟੀਆਂ ਦੇ ਪ੍ਰਧਾਨਾਂ ਅਤੇ ਸਕੱਤਰਾਂ ਨੂੰ ਅਪੀਲ ਕੀਤੀ ਕਿ ਪੋਲਿੰਗ ਬੂਥਾਂ ’ਤੇ ਬੂਥ ਲੈਵਲ ਅਫ਼ਸਰਾਂ ਦੀ ਸਹਾਇਤਾ ਲਈ ਬੂਥ ਲੈਵਲ ਏਜੰਟਾਂ ਦੀ ਨਿਯੁਕਤੀ ਕੀਤੀ ਜਾਵੇ।


ਉਪਰੋਕਤ ਕਾਰਵਾਈ ਤੋਂ ਬਾਅਦ ਇੰਡੀਅਨ ਨੈਸ਼ਨਲ ਕਾਂਗਰਸ ਦੇ ਪ੍ਰਤੀਨਿੱਧੀ ਵਲੋਂ ਬੂਥ ਨੰਬਰ 25 ਪਿੰਡ ਸਹਿਜੋਵਾਲ ਵਿਚ ਸੈਕਸ਼ਨ ਚੱਕ ਨੂਰ ਅਲੀ ਦਾ ਵੱਖਰਾ ਬੂਥ ਬਨਾਉਣ, ਬੂਥ ਨੰਬਰ 26 ਪਿੰਡ ਖੁਰਦਾ ਵਿਚ ਸੈਕਸ਼ਨ ਪੱਖੋਵਾਲ ਦਾ ਵੱਖਰਾ ਬੂਥ ਬਨਾਉਣ, ਬੂਥ ਨੰਬਰ 116 ਪਿੰਡ ਜਾਜਾ ਵਿਚ ਸੈਕਸ਼ਨ ਰਸੂਲਪੁਰ ਦਾ ਵੱਖਰਾ ਬੂਥ ਬਨਾਉਣ, ਬੂਥ ਨੰਬਰ 189 ਮਿਆਣੀ ਵਿਚ ਪਿੰਡ ਅਬਦੁਲਾਪੁਰ ਦਾ ਸੈਕਸ਼ਨ ਦਾ ਵੱਖਰਾ ਬੂਥ ਬਨਾਉਣ, ਬੂਥ ਨੰਬਰ 196 ਰੜਾ ਵਿਚ ਸ਼ਾਮਲ ਪਿੰਡ ਗੰਧੋਵਾਲ ਲਈ ਵੱਖਰਾ ਬੂਥ ਬਨਾਉਣ, ਬੂਥ ਨੰਬਰ 206 ਜਲਾਲਪੁਰ ਵਿਚ ਸ਼ਾਮਲ ਪਤੀ ਨੰਗਲੀ ਜਲਾਲਪੁਰ ਦਾ ਵੱਖਰਾ ਬੂਥ ਬਨਾਉਣ, ਬੂਥ ਨੰਬਰ 173 ਪਿੰਡ ਜਹੂਰਾ ਵਿਚ ਦਰਜ ਸੈਕਸ਼ਨ ਪਿੰਡ ਗਿੱਦੜ ਪਿੰਡੀ ਦਾ ਵੱਖਰਾ ਬੂਥ ਬਨਾਉਣ ਦੇ ਪ੍ਰਸਤਾਵ ਤੋਂ ਇਲਾਵਾ ਬੂਥ ਨੰਬਰ 199 ਚੌਹਾਨ ਵਿਚ ਪਿੰਡ ਬਲਾਂ ਦੀਆਂ ਵੋਟਾਂ ਨੂੰ ਬੂਥ ਨੰਬਰ 197, 98-ਟਾਹਲੀ ਨਾਲ ਜੋੜਨ, ਬੂਥ ਨੰਬਰ 195 ਵਿਚ ਰੜਾ ਮੰਡ ਦਾ ਸੈਕਸ਼ਨ ਬਨਾਉਣ ਅਤੇ ਬੂਥ ਨੰਬਰ 212 ਤਲਵੰਡੀ ਡੰਡੀਆਂ ਵਿਚ ਨਵਾਂ ਸੈਕਸ਼ਨ ਪਤੀ ਮੀਰਾਪੁਰ ਦਰਜ ਕਰਵਾਉਣ ਦਾ ਪ੍ਰਸਤਾਵ ਦਿੱਤਾ। ਇਨ੍ਹਾਂ ਵਿਸ਼ਿਆਂ ’ਤੇ ਰਿਟਰਨਿੰਗ ਅਫ਼ਸਰ ਨੇ ਭਰੋਸਾ ਦਿਵਾਇਆ ਕਿ ਉਨ੍ਹਾਂ ਵਲੋਂ ਦਿੱਤੇ ਗਏ ਪ੍ਰਸਤਾਵ ਨੂੰ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੈਰੀਫਿਕੇਸ਼ਨ ਕਰਵਾ ਕੇ ਜ਼ਰੂਰੀ ਕਾਰਵਾਈ  ਕੀਤੀ ਜਾਵੇਗੀ।


ਇਸ ਮੌਕੇ ਇੰਡੀਅਨ ਨੈਸ਼ਨਲ ਕਾਂਗਰਸ ਤੋਂ ਜੋਗਿੰਦਰ ਸਿੰਘ ਗਿਲਜੀਆਂ ਅਤੇ ਅਨਿਲ ਕੁਮਾਰ ਪਿੰਕਾ, ਚੇਅਰਮੈਨ ਬਲਾਕ ਸੰਮਤੀ ਟਾਂਡਾ ਜਰਨੈਲ ਸਿੰਘ, ਸ਼੍ਰੋਮਣੀ ਅਕਾਲੀ ਦਲ (ਬ)-ਬਸਪਾ ਵਲੋਂ ਡਾ. ਬਲਵਿੰਦਰ ਸਿੰਘ ਮਰਵਾਹਾ, ਆਮ ਆਦਮੀ ਪਾਰਟੀ ਵਲੋਂ ਹਰਮੀਤ ਸਿੰਘ ਔਲਖ ਸ਼ਾਮਲ ਹੋਏ।

LEAVE A REPLY

Please enter your comment!
Please enter your name here