ਸਿਹਤ ਵਿਭਾਗ ਨੇ ਜਿਲਾਂ ਪੱਧਰ ਤੇ ਪੇਟ ਦੇ ਕੀੜਿਆਂ ਤੋਂ ਰਾਸ਼ਟਰੀ ਮੁੱਕਤ ਦਿਵਸ ਮਨਾਇਆ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਪੇਟ ਦੇ ਕੀੜੀਆਂ ਤੋ ਰਾਸ਼ਟਰੀ ਮੁਕਤੀ ਦਿਵਸ ਸਬੰਧੀ ਸਿਵਲ ਸਰਜਨ ਡਾ. ਰਣਜੀਤ ਸਿੰਘ ਘੋਤੜਾ ਦੀ ਪ੍ਰਧਾਨਗੀ ਹੇਠ ਸਰਕਾਰੀ ਸੀਨੀਅਰ ਸਕੰਡਰੀ ਸਕੂਲ ਖਵਾਸ ਪੁਰ ਵਿਖੇ ਸਕੂਲੀ ਬੱਚਿਆਂ ਨੂੰ ਅਲਵਿੰਡ ਜੋਲ ਦੀ ਗੋਲੀ ਖਿਲਾਕੇ ਮਨਾਇਆ ਗਿਆ। ਇਸ ਮੋਕੇ ਸਿਵਲ ਸਰਜਨ ਨੇ ਦੱਸਿਆ ਕਿ ਪੇਟ ਦੇ ਕੀੜੇਆ ਤੋ ਰਾਸ਼ਟਰੀ ਮੁੱਕਤੀ ਦਿਵਸ ਵਾਲੇ ਦਿਨ ਜਿਲੇ ਦੇ 3 ਲੱਖ 38 ਹਜਾਰ 299 ਬੱਚਿਆ ਨੂੰ ਪੇਟ ਦੇ ਕੀੜਿਆਂ ਤੋ ਮੁੱਕਤ ਕਰਵਾਉਣ ਲਈ ਐਲਵੇਡਾਜੋਲ ਦੀ ਗੋਲੀ ਦੇ ਕੇ ਡੀ ਵੋਰਮਿੰਗ ਕੀਤਾ ਜਾ ਰਿਹਾ ਹੈ। ਛੋਟੋ ਬੱਚਿਆ ਵਿੱਚ ਖੂਨ ਦੀ ਕਮੀ ਦਾ ਮੁੱਖ ਕਾਰਨ ਪੇਟ ਕੀੜੇ ਹੁੰਦੇ ਹਨ ਅਤੇ ਇਹਨਾਂ ਦੇ ਖਤਮੇ ਲਈ ਸਰਕਾਰ ਵੱਲ ਸਾਲ ਵਿੱਚ ਦੋ ਵਾਰ ਰਾਸ਼ਟਰੀ ਦਿਵਸ ਮੁੱਕਤ ਮਨਾ ਕੇ ਡੀ ਵਾਰਮਿੰਗ ਕੀਤਾ ਜਾਦਾ ਹੈ। ਕਮਜੋਰ ਅਤੇ ਘੱਟ ਖੂਨ ਵਾਲੇ ਬੱਚੇ ਸਰੀਰਕ ਤੋਰ ਤੇ ਕਮਜੋਰ ਹੁੰਦੇ ਹਨ ਇਸ ਦੇ ਨਾਲ ਪੜਨ ਵਿੱਚ ਕਮਜੋਰ ਰਹਿੰਦੇ ਹਨ।

Advertisements

ਇਸ ਮੋਕੇ ਜਿਲਾਂ ਆਰ.ਬੀ.ਐਸ.ਕੇ. ਨੋਡਲ ਅਫਸਰ ਡਾ. ਸੀਮਾਂ ਗਰਗ ਨੇ ਦੱਸਿਆ ਕਿ ਆਗਨਬਾੜੀ ਸਕੂਲ ਦੇ 1 ਤੋਂ 2 ਸਾਲ ਤੱਕ ਦੇ ਉਮਰ ਦੇ ਬੱਚਿਆ ਨੂੰ ਆਸ਼ਾ ਵਰਕਰ ਦੁਆਰਾ ਘਰ ਘਰ ਜਾ ਕੇੇ ਪਰਿਵਾਰਕ ਮੈਬਰਾਂ ਦੀ ਨਿਗਰਾਨੀ ਹੇਠ ਦਵਾਈ ਪਿਲਾਈ ਜਾਵੇਗੀ ਅਤੇ 2 ਤੋਂ 19 ਸਾਲ ਦੇ ਸਕੂਲੀ ਬੱਚਿਆ ਨੂੰ ਸਕੂਲ ਵਿੱਚ ਅਧਿਆਪਕਾ ਦਾ ਨਿਗਰਾਨੀ ਹੇਠ ਇਹ ਗੋਲੀ ਖਿਲਾਈ ਜਾਵੇਗੀ।

ਇਸ ਮੋਕੇ ਸਕੂਲ ਹੈਲਥ ਅਫਸਰ ਡਾ ਗੁਨਦੀਪ ਨੇ ਦੱਸਿਆ ਕਿ 1 ਤੋਂ 19 ਸਾਲ ਤੱਕ ਦੇ ਸਰਕਾਰੀ, ਪ੍ਰਾਈਵੇਟ ਸਕੂਲ, ਆਗਨਬਾੜੀ ਸੈਟਰਾਂ ਵਿੱਚ ਪੜਨ ਵਾਲੇ ਬੱਚਿਆ ਨੂੰ ਇਸ ਦਿਨ ਡੀਵੋਰਮ ਕੀਤਾ ਗਿਆ ਅਤੇ ਜੇਕਰ ਕੋਈ ਬੱਚਾਂ ਕਿਸੇ ਕਾਰਨ ਦਵਾਈ ਖਾਣ ਤੋ ਵਾਝਾ ਰਹਿ ਜਾਦਾ ਹੈ ਤਾਂ ਉਸ ਨੂੰ 1 ਸਤੰਬਰ ਨੂੰ ਮੋਪਅਪ ਡੇ ਵਾਲੇ ਦਿਨ ਦਵਾਈ ਖਿਲਾਈ ਜਾਵੇਗੀ। ਅਖੀਰ ਵਿੱਚ ਪਿ੍ਰੰਸੀਪਲ ਰਮਨਦੀਪ ਕੋਰ ਵੱਲੋ ਸਿਹਤ ਵਿਭਾਗ ਦੀ ਟੀਮ ਦਾ ਧੰਨਵਾਦ ਕਰਦੇ ਹੋਏ । ਇਸ ਮੋਕੇ ਡਾ ਸਹਾਇਕ ਸਿਵਲ ਸਰਜਨ ਡਾ ਪਵਨ ਕੁਮਾਰ, ਡਾ. ਵਿਵੇਕ, ਡਾ. ਮਨਦੀਪ, ਡਾ. ਸੰਤੋਖ ਰਾਮ ਅਤੇ ਆਰ.ਬੀ.ਕੇ.ਐਸ ਦੀ ਟੀਮ ਹਾਜਰ ਸੀ।

LEAVE A REPLY

Please enter your comment!
Please enter your name here