ਸਿਵਲ ਸਰਜਨ ਡਾ. ਰਣਜੀਤ ਘੋਤੜਾ ਵੱਲੋ ਨਿਊਮੋਕੋਕਲ ਕੰਜੂਗੇਟ (ਪੀ,ਸੀ,ਵੀ) ਵੈਕਸੀਨ ਦੀ ਰਸਮੀ ਸ਼ੁਰੂਆਤ

ਹਸ਼ਿਆਰਪੁਰ(ਦ ਸਟੈਲਰ ਨਿਊਜ਼)। ਸਿਵਲ ਸਰਜਨ ਹੁਸ਼ਿਆਰਪੁਰ ਡਾ. ਰਣਜੀਤ ਸਿੰਘ ਘੋਤੜਾ ਵੱਲੋਂ ਅੱਜ ਸਿਵਲ ਹਸਪਤਾਲ ਵਿਖੇ ਬੱਚਿਆਂ ਨੂੰ ਨਿਊਮੋਕੋਕਲ ਵੈਕਸੀਨ ਲਗਾਏ ਜਾਣ ਦੀ ਰਸਮੀ ਸ਼ੁਰੂਆਤ ਕੀਤੀ ਗਈ। ਇਸ ਮੋਕੇ ਉਹਨਾਂ ਨੇ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਨਿਊਮੋਕੋਕਲ ਨਿਊਮੋਨੀਆ ਦੀ ਬਿਮਾਰੀ ਤੋਂ ਬਚਾਉਣ ਲਈ ਕੌਮੀ ਟੀਕਾਕਰਨ ਪ੍ਰੋਗਰਾਮ ਵਿੱਚ ਨਿਊਮੋਕੋਕਲ ਕੰਜੂਗੇਟ ਵੈਕਸੀਨ ਨੂੰ ਸ਼ਾਮਿਲ ਕੀਤਾ ਗਿਆ ਹੈ । ਉਨ੍ਹਾਂ ਕਿਹਾ ਕਿ ਹੁੱਣ ਤੱਕ ਪ੍ਰਾਈਵੇਟ ਹਸਪਤਾਲਾਂ ਵਿੱਚ ਮਿਲਣ ਵਾਲੀ ਇਹ ਵੈਕਸੀਨ ਅੱਜ ਤੋਂ ਸਿਹਤ ਵਿਭਾਗ ਦੇ ਕੌਮੀ ਟੀਕਾਕਰਨ ਪ੍ਰੋਗਰਾਮ ਦਾ ਹਿੱਸਾ ਬਣੇਗੀ।ਇਸ ਦੇ ਤਹਿਤ ਬੱਚਿਆਂ ਨੂੰ ਇੱਕ ਸਾਲ ਦੇ ਅੰਦਰ ਨਿਊਮੋਕੋਕਲ ਕੰਜੂਗੇਟ (ਪੀ,ਸੀ,ਵੀ) ਵੈਕਸੀਨ  ਤਿੰਨ ਵਾਰ ਲਗਾਈ ਜਾਵੇਗੀ ਤਾਂ ਜੋ ਨਿਊਮੋਕੋਕਲ ਨਿਊਮੋਨੀਆ ਜਿਹੀ ਜਾਨਲੇਵਾ ਬਿਮਾਰੀ ਤੋਂ ਬਚਾਇਆ ਜਾ ਸਕੇ।ਉਨ੍ਹਾਂ ਕਿਹਾ ਕਿ ਨਿਊਮੋਕੋਕਲ ਬੈਕਟੀਰੀਆ ਦੇ ਕਾਰਨ ਹੋਣ ਵਾਲੀ ਬਿਮਾਰੀਆਂ ਦਾ ਇੱਕ ਸਮੂਹ ਹੈ,ਜੋ ਕਿ ਬੱਚਿਆਂ ਅਤੇ ਬਜ਼ੁਰਗਾਂ ਨੂੰ ਪ੍ਰਭਾਵਿਤ ਕਰਦਾ ਹੈ।ਇਸ ਬਿਮਾਰੀ ਦੀ ਚਪੇਟ ਵਿੱਚ ਆਉਣ ਵਾਲੇ ਬੱਚੇ ਆਮ ਤੌਰ ਤੇ ਨਿਊਮੋਨੀਆ ਪ੍ਰਭਾਵਿਤ ਹੋ ਜਾਂਦੇ ਹਨ।

Advertisements

 ਇਸ ਨਾਲ ਫੇਫੜਿਆਂ ਵਿੱਚ ਜਲਨ ਹੋਣ ਲਗਦੀ ਹੈ ਅਤੇ ਪਾਣੀ ਭਰ ਜਾਂਦਾ ਹੈ।ਇਸ ਬਿਮਾਰੀ ਕਾਰਨ ਖਾਂਸੀ ਆਉਂਦੀ ਹੈ ਅਤੇ ਸਾਹ ਲੈਣ ਵਿੱਚ ਪਰੇਸ਼ਾਨੀ ਹੁੰਦੀ ਹੈ,ਜੋ ਕਿ ਜਾਨਲੇਵਾ ਹੋ ਸਕਦੀ ਹੈ।ਉਨ੍ਹਾਂ ਕਿਹਾ ਕਿ ਗੰਭੀਰ ਨਿਊਮੋਕੋਕਲ ਬਿਮਾਰੀ ਦਾ ਸਭ ਤੋਂ ਜਿਆਦਾ ਖਤਰਾ ਬੱਚਿਆਂ ਨੂੰ ਪਹਿਲੇ ਸਾਲ ਵਿੱਚ ਹੁੰਦਾ ਹੈ ਅਤੇ ਇਹ ਖਤਰਾ 24 ਮਹੀਨੇ ਤੱਕ ਬਣ ਸਕਦਾ ਹੈ।ਇਸ ਨਾਲ ਆਮ ਲੱਛਣ ਬੁਖਾਰ,ਦਰਦ ਤੇ ਕੰਨ ਵਿੱਚ ਰਿਸਾਵ,ਨੱਕ ਬੰਦ ਹੋਣਾ, ਨੱਕ ਵਿੱਚੋਂ ਰਿਸਾਵ, ਖਾਂਸੀ, ਸਾਹ ਤੇਜ ਆਉਣਾ,ਸਾਹ ਲੈਣ ਵਿੱਚ ਪ੍ਰੇਸ਼ਾਨੀ ਤੇ ਛਾਤੀ ਜਾਮ ਹੋਣਾ, ਦੌਰੇ ਪੈਣਾ, ਗਰਦਨ ਆਕੜਨਾ ਅਤੇ ਸਦਮਾ ਲੱਗ ਜਾਣਾ ਸ਼ਾਮਿਲ ਹੈ।

ਇਸ ਦੋਰਾਨ ਜਿਲ੍ਹਾ ਟੀਕਾਕਰਨ ਅਫਸਰ ਡਾ ਸੀਮਾਂ ਗਰਗ ਨੇ ਜਾਣਕਾਰੀ ਦਿੰਦਿਆਂ ਕਿਹਾ ਅੱਜ ਤੋਂ ਜਿਲ੍ਹਾ ਹਸਪਤਾਲ , ਸੀ.ਐਚ. ਸੀ., ਪੀ. ਐਚ. ਸੀਜ ਅਤੇ ਸਿਹਤ ਤੇ ਤੰਦਰੁਸਤੀ ਕੇਂਦਰਾਂ ਵਿਖੇ ਲੱਗਣ ਵਾਲੇ ਮਮਤਾ ਦਿਵਸ ਮੋਕੇ ਇਸ ਦੀ ਪਹਿਲੀ ਖੁਰਾਕ ( ਸਿਰਫ 06 ਹਫਤੇ) ਦੇ ਬੱਚੇ ਤੋਂ ਰੁਟੀਨ ਟੀਕਾਕਰਨ ਦੇ ਨਾਲ ਸ਼ੁਰੂ ਕੀਤੀ ਜਾ ਰਹੀ ਹੈ। ਉਹਨਾਂ ਅਪੀਲ ਕੀਤੀ ਕਿ ਬੱਚਿਆਂ ਦੇ ਮਾਪਿਆਂ ਵੱਲੋਂ ਇਸ ਗੱਲ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ ਕਿ ਇਸ ਟੀਕੇ ਦੀ ਪਹਿਲੀ ਖੁਰਾਕ 06 ਹਫਤੇ (ਡੇਢ ਮਹੀਨੇ) ਤੇ ਦੂਜੀ ਖੁਰਾਕ 14 ਹਫਤੇ ਮਹੀਨੇ (ਸਾਢੇ ਤਿੰਨ ਮਹੀਨੇ) ਤੇ ਅਤੇ 09 ਮਹੀਨੇ ਤੇ ਤੀਜੀ ਖੁਰਾਕ ਬੂਸਟਰ ਡੋਜ਼ ਵਜੋਂ ਦਿੱਤੀ ਜਾਵੇਗੀ। ਸ਼ੁਰੂਆਤ ਮੋਕੇ ਸਾਹਇਕ ਸਿਵਲ ਸਰਜਨ ਡਾ ਪਵਨ ਕੁਮਾਰ, ਡਾ. ਸੁਨੀਲ ਅਹੀਰ, ਡੀ ਐਮ ਸੀ ਡਾ. ਹਰਬੰਸ ਕੋਰ, ਐਸ ਐਮ ਉ ਡਾ. ਸਵਾਤੀ, ਡਾ. ਹਰਨੂਰ ਕੋਰ ਬੱਚਿਂਆ ਦੇ ਮਾਹਿਰ, ਡਾ. ਮੀਤ, ਪਰਦੀਪ ਕੁਮਾਰ, ਉਪਕਾਰ ਸਿੰਘ, ਰਜਵੰਤ ਕੋਰ, ਹਰਵਿੰਦਰ ਕੋਰ ਆਦਿ ਹਾਜਰ ਸਨ। 

LEAVE A REPLY

Please enter your comment!
Please enter your name here