ਲਖਨਊ ਅਤੇ ਫਿਰੋਜ਼ਾਬਾਦ ਵਿੱਚ ਬੁਖਾਰ ਨਾਲ 50 ਦੇ ਕਰੀਬ ਲੋਕਾਂ ਦੀ ਮੌਤ, 400 ਤੋ ਵੱਧ ਪੀੜਿਤ


ਲਖਨਊ ( ਦ ਸਟੈਲਰ ਨਿਊਜ਼), ਜੋਤੀ।
ਉੱਤਰ ਪ੍ਰਦੇਸ਼ ਵਿੱਚ ਅਤੇ ਉਸਦੇ ਨੇੜਵੇ ਇਲਾਕਿਆ ਵਿੱਚ ਬੁਖਾਰ ਨੇ ਤਬਾਈ ਮਚਾਈ ਹੋਈ ਹੈ ਜਿਸਦੇ ਕਾਰਣ ਫਿਰੋਜ਼ਾਬਾਦ ਵਿੱਚ ਬੁਖਾਰ ਦੇ ਕਾਰਣ ਇੱਕ ਹਫਤੇ ਵਿੱਚ ਹੋਈਆ ਮੌਤਾਂ ਦੀ ਗਿਣਤੀ ਵੱਧ ਕੇ 50 ਦੇ ਕਰੀਬ ਹੋ ਗਈ ਹੈ । ਇਸਤੋ ਇਲਾਵਾ ਪਿਛਲੇ 24 ਘੰਟਿਆ ਵਿੱਚ 6 ਲੋਕਾਂ ਦੀ ਮੌਤ ਹੋ ਗਈ ਹੈ । ਜਾਣਕਾਰੀ ਦੇ ਅਨੁਸਾਰ, ਬੁਖਾਰ ਤੇ ਨਾਲ 400 ਤੋ ਵੱਧ ਲੋਕ ਪੀੜਿਤ ਦੱਸੇ ਜਾ ਰਹੇ ਹਨ। ਇਸ ਦੋਰਾਨ ਪੀੜਿਤ ਵਿਅਕਤੀਆ ਨੂੰ ਲਖਨਊ ਦੇ ਸਰਕਾਰੀ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਹੈ ਅਤੇ ਜਿੱਥੇ ਉਹਨਾ ਦਾ ਇਲਾਜ ਚੱਲ ਰਿਹਾ ਹੈ ।

Advertisements

ਰਿਪੋਰਟ ਦੇ ਅਨੁਸਾਰ, ਡਾਕਟਰਾਂ ਦੁਆਰਾ ਇਹ ਡੇਗੂ ਬੁਖਾਰ ਦੱਸਿਆ ਜਾ ਰਿਹਾ ਹੈ ਅਤੇ ਇਸ ਬੁਖਾਰ ਨਾਲ ਲੱਗਪਗ 32 ਬੱਚਿਆ ਦੀ ਮਾਰੇ ਜਾਣ ਦੀ ਖਬਰ ਮਿਲੀ ਹੈ । ਜਿਸ ਦੋਰਾਨ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਹਸਪਤਾਲ ਵਿੱਚ ਜਾ ਕੇ ਪੀੜਿਤਾ ਦਾ ਹਾਲ ਪੁਛਿਆ ਅਤੇ ਉਹਨਾ ਨੂੰ ਜਲਦ ਤੋ ਜਲਦ ਤੰਦਰੁਸਤ ਹੋਣ ਦੀ ਉਮੀਦ ਦਿੱਤੀ। ਇਸ ਦੋਰਾਨ ਜ਼ਿਲਾ ਮੈਜਿਸਟ੍ਰੇਟ ਚੰਦਰਵਿਜੈ ਨੇ ਲਾਪਰਵਾਹੀ ਦੇ ਦੋਸ਼ਾ ਤਹਿਤ ਤਿੰਨ ਡਾਕਟਰਾਂ ਨੂੰ ਮੁਅੱਤਲ ਕਰ ਦਿੱਤਾ ਹੈ ।

LEAVE A REPLY

Please enter your comment!
Please enter your name here