ਕੁਝ ਚੈਨਲਾਂ ਰਾਹੀਂ ਫਿਰਕਾਪਰੱਸਤੀ ਫੈਲਾਉਣ ਵਾਲਿਆਂ ਖਿਲਾਫ ਸੁਪਰੀਮ ਕੋਰਟ ਦੀ ਟਿੱਪਣੀ ਪ੍ਰਸ਼ੰਸਾਯੋਗ: ਟੇਰਕਿਆਨਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪ੍ਰਸਿੱਧ ਲੇਖਕ ਰਘਵੀਰ ਸਿੰਘ ਟੇਰਕਿਆਨਾ ਨੇ ਮਾਨਯੋਗ ਸੁਪਰੀਮ ਕੋਰਟ ਦੀ ਇੱਕ ਕੇਸ ਵਿੱਚ ਤਾਜ਼ੀ ਤਾਜ਼ੀ ਕੀਤੀ ਉਸ ਟਿੱਪਣੀ ਦੀ ਸ਼ਲਾਘਾ ਕੀਤੀ ਹੈ ਜਿਸ ਵਿੱਚ ਮਾਨਯੋਗ ਅਦਾਲਤ ਵੱਲੋਂ ਮੀਡੀਆ ਚੈਨਲਾਂ ਦੇ ਉਸ ਵਰਗ ਦੀ ਨਿੰਦਿਆ ਕੀਤੀ ਗਈ ਹੈ ਜਿਹੜੇ ਕੁਝ ਚੈਨਲਾਂ ਰਾਹੀਂ ਫਿਰਕਾਪਰੱਸਤੀ ਫੈਲਾਉਣ ਅਤੇ ਸਮਾਜਿਕ ਹਾਲਾਤਾਂ ਨੂੰ ਖ਼ਰਾਬ ਕਰਨ ਦੇ ਆਹਰ ਵਿੱਚ ਲੱਗੇ ਰਹਿੰਦੇ ਹਨ । ਇਹ ਗੱਲ ਹੈ ਵੀ ਤਾਂ ਸੋਲਾਂ ਆਨੇ ਸੱਚ ਕਿ ਚੈਨਲਾਂ ਰਾਹੀਂ ਉਹ ਵਰਗ ਇਕ ਪਾਸੜ ਗੱਲਾਂ ਕਰਦਾ ਹੈ।

Advertisements

ਜਿਸ ਨਾਲ ਸਮੁੱਚੇ ਲੋਕਾਂ ਦੀ ਮਾਨਸਿਕਤਾ ਉੱਤੇ ਬੁਰੇ ਪ੍ਰਭਾਵ ਪੈਂਦੇ ਹਨ । ਟੇਰਕਿਆਨਾ ਨੇ ਕਿਹਾ ਕਿ ਚੈਨਲ ਅਜਿਹੇ ਸੈਸਟਿਵ ਅਦਾਰੇ ਹੁੰਦੇ ਹਨ ਜਿਨਾ ਦਾ ਕੰਮ ਬੜਾ ਜ਼ੁਮੇਵਾਰੀ ਵਾਲਾ ਹੁੰਦਾ ਹੈ ਤੇ ਹੋਣਾ ਵੀ ਚਾਹੀਦਾ ਹੈ ਪਰ ਫਿਰਕਾਪ੍ਰਸਤੀ ਫੈਲਾਉਣ ਵਾਲਾ ਉਹ ਵਰਗ ਸਮੁੱਚੇ ਸਮਾਜ ਦੀਆਂ ਭਾਵਨਾਵਾਂ ਦੀ ਪ੍ਰਵਾਹ ਕੀਤੇ ਬਗੈਰ ਕਿਸੇ ਇੱਕ ਪਾਰਟੀ ਦੇ ਹੱਕ ਵਿੱਚ ਭੁਗਤ ਕੇ ਇੱਕੋ ਪਾਰਟੀ ਦਾ ਅਜਿਹਾ ਗੁੱਡਾ ਬੰਨਦੇ ਹਨ ਕਿ ਦਰਸ਼ਕ ਹੱਕੇ ਬੱਕੇ ਹੀ ਰਹਿ ਜਾਂਦੇ ਹਨ ਕਿ ਇਹ ਹੋ ਕੀ ਰਿਹਾ ਹੈ ਤੇ ਮੁੜ ਮੁੜ ਉਹੀ ਗੱਲ ਵਾਰ ਵਾਰ ਸੁਣ ਕੇ ਦਰਸ਼ਕ ਅੱਕ ਤੇ ਥੱਕ ਵੀ ਜਾਂਦੇ ਹਨ ਪਰ ਚੈਨਲਾਂ ਵਾਲ਼ਿਆਂ ਦਾ ਉਹੀ ਵਰਗ ਲੋਕਾਂ ਦੀ ਨਬਜ਼ ਪਛਾਣੇ ਬਗੈਰ ਹੀ ਕਾਨਾ ਟਿੰਡ ਵਿੱਚ ਪਾਈ ਰੱਖਦਾ । ਅਜਿਹੇ ਖੱਪੑਖ਼ਾਨੇ ਤੋਂ ਦੁਖੀ ਹੋ ਕੇ ਹੀ ਸਾਡੇ ਮੁਲਕ ਦੀ ਸਰਬੑਉੱਚ ਅਦਾਲਤ ਨੇ ਆਖਰ ਉਂਨਾਂ ਚੈਨਲਾਂ ਦੇ ਉਸ ਵਰਗ ਦੇ ਖ਼ਿਲਾਫ਼ ਇਹ ਮਹੱਤਵਪੂਰਨ ਟਿੱਪਣੀ ਕਰ ਹੀ ਦਿੱਤੀ ਹੈ ਜਿਸ ਦੀ ਜਿੰਨੀ ਵੀ ਪ੍ਰਸੰਸਾ ਕਰ ਲਓ ਥੋੜੀ ਹੈ। ਆਸ ਹੈ ਹੁਣ ਚੈਨਲਾਂ ਵਾਲੇ ਸੋਚ ਸਮਝ ਕੇ ਹੀ ਬੋਲਿਆ ਕਰਨਗੇ ।

LEAVE A REPLY

Please enter your comment!
Please enter your name here