ਬਸਪਾ ਨੇ ਥਾਣਾ ਸਦਰ ਦੇ ਐੱਸ.ਐੱਚ.ਓ. ਵੱਲੋਂ ਬਲਾਤਕਾਰ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਾ ਕਰਨ ਦੀ ਕੀਤੀ ਸਖ਼ਤ ਨਿਖੇਧੀ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਬਹੁਜਨ ਸਮਾਜ ਪਾਰਟੀ ਦੇ ਲੋਕ ਸਭਾ ਹੁਸ਼ਿਆਰਪੁਰ ਦੇ ਇੰਚਾਰਜ ਉਂਕਾਰ ਸਿੰਘ ਝਮਟ ਨੇ ਦਲਜੀਤ ਰਾਏ ਸਕੱਤਰ ਬਸਪਾ ਪੰਜਾਬ ਨੇ ਸਾਂਝੇ ਬਿਆਨ ਰਾਹੀਂ ਪਿਛਲੇ ਦਿਨੀਂ ਮਹੱਲਾ ਫ਼ਤਿਹਗੜ੍ਹ ਹੁਸ਼ਿਆਰਪੁਰ ਦੀ ਦਸਵੀਂ ਕਲਾਸ ਵਿੱਚ ਪੜ੍ਹਦੀ ਇੱਕ ਸਕੂਲੀ ਵਿਦਿਆਰਥਣ ਨਾਲ ਚਾਰ ਵਿਅਕਤੀਆਂ ਵੱਲੋਂ ਕੀਤੇ ਗੈਂਗਰੇਪ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾਂ ਕੀਤੀ। ਉਨ੍ਹਾਂ ਕਿਹਾ ਕਿ ਐਫ.ਆਈ.ਆਰ ਨੰ: 143 ਥਾਣਾ ਸਦਰ ਦਰਜ਼ ਹੋਣ ਦੇ ਬਾਵਜੂਦ ਵੀ ਐੱਸ.ਐੱਚ.ਓ. ਸਦਰ ਨੇ ਵੀ ਦੋਸ਼ੀਆਂ ਨੂੰ 12-13 ਦਿਨ ਦੇ ਸਮਾਂ ਬੀਤ ਜਾਣ ਤੋਂ ਬਾਅਦ ਦੋਸ਼ੀਆਂ ਨੂੰ ਅਜੇ ਵੀ ਪੁਲੀਸ ਕਾਬੂ ਨਹੀਂ ਕਰ ਸਕੀ। ਦੋਸ਼ੀ, ਲੜਕੀ ਅਤੇ ਲੜਕੀ ਦੇ ਪਰਿਵਾਰ ਨੂੰ ਕੇਸ ਵਾਪਸ ਲੈਣ ਲਈ ਦਬਾ ਪਾ ਰਹੇ ਹਨ। ਉਂਕਾਰ ਸਿੰਘ ਝਮਟ ਨੇ ਦੋਸ਼ ਲਾਇਆ ਕਿ ਥਾਣਾ ਸਦਰ ਐੱਸ.ਐੱਚ.ਓ. ਦੋਸ਼ੀਆਂ ਨਾਲ ਮਿਲਿਆ ਹੋਇਆ ਹੈ ਤੇ ਇਹੀ ਕਾਰਨ ਹੈ ਦੋਸ਼ੀ ਅਜੇ ਤੱਕ ਗ੍ਰਿਫ਼ਤਾਰ ਨਹੀ ਕੀਤੇ ਗਏ।

Advertisements

ਉਨ੍ਹਾਂ ਕਿਹਾ ਕਿ ਲੜਕੀ ਕਿਤੇ ਕਿਸੇ ਅਮੀਰ ਘਰਾਣੇ ਨਾਲ ਸਬੰਧਿਤ ਹੁੰਦੀ ਤਾਂ ਦੋਸ਼ੀਆਂ ਨੂੰ ਪੁਲਿਸ ਨੇ ਤੁਰੰਤ ਗਿ੍ਰਫਤਾਰ ਕਰ ਲੈਣਾ ਸੀ। ਝਮਟ ਨੇ ਕਿਹਾ ਕਿ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਾ ਕਰਕੇ ਭਾਰਤੀ ਸੰਵਿਧਾਨ ਦੀ ਉਲੰਘਣਾ ਕੀਤੀ ਕੀਤੀ ਹੈ। ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ ਤੇ ਸੰਬੱਧ ਅਧਿਕਾਰੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉੁਨ੍ਹਾਂ ਇਹ ਵੀ ਮੰਗ ਕੀਤੀ ਕਿ ਪੀੜਤ ਪਰਿਵਾਰ 50 ਲੱਖ ਰੁਪਏ ਦਾ ਮੁਆਵਜ਼ਾ ਸਰਕਾਰ ਵੱਲੋਂ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਨਾਲ ਸੰਬੰਧਿਤ ਮੰਤਰੀ ਨੇ ਇਸ ਘਟਣਾ ਦਾ ਪਤਾ ਹੋਣ ਦੇ ਬਾਵਜੂਦ ਕੋਈ ਗੰਭੀਰ ਨੋਟਿਸ ਨਹੀਂ ਲਿਆ ਅਤੇ ਉੱਚ ਅਧਿਕਾਰੀਆਂ ਨੂੰ ਅੱਜ ਤੱਕ ਕੋਰੀ ਆਦੇਸ਼ ਨਹੀਂ ਦਿੱਤਾ ਗਿਆ।

ਇਸ ਨਾਲ ਇਲਾਕਾ ਨਿਵਾਸੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪੀੜਤ ਲੜਕੀ ਦਾ ਘਰ ਮੰਤਰੀ ਦੇ ਘਰ ਤੋਂ ਕੁੱਝ ਹੀ ਕਰਮਾਂ ਤੇ ਹੈ।ਜੇ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਦੋਸ਼ੀਆਂ ਨੂੰ 4 ਦਿਨਾਂ ਅੰਦਰ ਗ੍ਰਿਫ਼ਤਾਰ ਨਾ ਕੀਤਾ ਤਾਂ ਬਹੁਜਨ ਸਮਾਜ ਪਾਰਟੀ ਥਾਣਾ ਸਦਰ ਘੇਰਾਉ ਕਰਨ ਲਈ ਮਜਬੂਰ ਹੋਵੇਗੀ ਇਸ ਦ ਜ਼ੁੰਮੇਵਾਰ ਖ਼ੁਦ ਜ਼ਿਲ੍ਹਾ ਪ੍ਰਸ਼ਾਸਨ ਹੋਵੇਗਾ। ਇਸ ਮੌਕੇ ਉਨ੍ਹਾਂ ਨਾਲ ਹਰਜੀਤ ਲਾਡੀ ਸ਼ਹਿਰੀ ਪ੍ਰਧਾਨ, ਪਵਨ ਕੁਮਾਰ ਹਲਕਾ ਪ੍ਰਧਾਨ, ਮਨੀਸ਼ ਕੁਮਾਰ, ਯਸ਼ ਭੱਟੀ, ਗਿਆਨ ਚੰਦ ਹਿਜਰ ਸਨ।

LEAVE A REPLY

Please enter your comment!
Please enter your name here