ਕਪੂਰਥਲਾ ਵਿਖੇ ਆਮ ਆਦਮੀ ਪਾਰਟੀ ਨੇ ਕਾਂਗਰਸ ਸਰਕਾਰ ਦਾ ਪੁਤਲਾ ਫੂਕਿਆ

ਕਪੂਰਥਲਾ(ਦ ਸਟੈਲਰ ਨਿਊਜ਼)। ਕੈਪਟਨ ਅਮਰਿੰਦਰ ਸਿੰਘ ਅਤੇ ਸੂਬੇ ਦੀ ਕਾਂਗਰਸ ਸਰਕਾਰ ਨੇ ਫੇਰ ਇਕ ਵਾਰ ਪੰਜਾਬੀਆਂ ਨੂੰ ਧੋਖਾ ਦਿੱਤਾ ਹੈ ਕੈਪਟਨ ਅਮਰਿੰਦਰ ਸਿੰਘ ਮਹਿੰਗੀ ਬਿਜਲੀ ਸਮਝੌਤੇ ਰੱਦ ਕਰਨ ਤੋਂ ਮੁਕਰ ਗਿਆ ਹੈ ਜਿਸ ਕਰਕੇ ਲੋਕਾਂ ਤੇ ਮਹਿੰਗੀ ਬਿਜਲੀ ਦੀ ਮਾਰ ਜਾਰੀ ਰਹੇਗੀ। ਇਸ ਮੁੱਦੇ ਤੇ ਆਮ ਆਦਮੀ ਪਾਰਟੀ ਵੱਲੋਂ ਜ਼ਿਲ੍ਹਾ ਪੱਧਰੀ ਹੱਲਾ ਬੋਲਦੇ ਹੋਏ ਹਲਕਾ ਕਪੂਰਥਲਾ ਵਿਖੇ ਕੈਪਟਨ ਅਤੇ ਕਾਂਗਰਸ ਸਰਕਾਰ ਦਾ ਪੁਰਾਣੀ ਕਚਹਿਰੀ ਤੋਂ ਚਲਦੇ ਹੋਏ ਭਗਤ ਸਿੰਘ ਚੌਂਕ ਤੋਂ ਸਦਰ ਬਾਜ਼ਾਰ ਤੋਂ ਹੁੰਦੇ ਹੋਏ ਜਲੌਖਾਨਾ ਚੌਕ ਵਿਖੇ ਪੁਤਲਾ ਫੂਕਿਆ ਗਿਆ। ਜ਼ਿਲ੍ਹਾ ਪ੍ਰਧਾਨ ਗੁਰਪਾਲ ਸਿੰਘ ਇੰਡੀਅਨ ਦੀ ਰਹਿਨੁਮਾਈ ਹੇਠ ਇਸ ਵਿਰੋਧ ਵਿਚ ਇੰਡੀਅਨ ਨੇ ਕਿਹਾ ਕਿ ਕੈਪਟਨ ਨੇ ਆਪਣੇ 2017 ਦੇ ਮੈਨੀਫੈਸਟੋ ਵਿੱਚ ਕਿਹਾ ਸੀ ਕਿ ਸਰਕਾਰ ਬਣਦੇ ਹੀ ਮਹਿੰਗੀ ਬਿਜਲੀ ਦੇ ਸਮਝੋਤੇ ਰੱਦ ਕੀਤੇ ਜਾਣਗੇ। ਅੱਜ ਸਾਢੇ ਚਾਰ ਸਾਲ ਹੋ ਗਏ ਪਰ ਕੈਪਟਨ ਨੇ ਕੁਝ ਨਹੀਂ ਕੀਤਾ। ਹਲਕਾ ਇੰਚਾਰਜ ਸੁਲਤਾਨਪੁਰ ਲੋਧੀ ਤੋਂ ਸੱਜਣ ਸਿੰਘ ਚੀਮਾ ਨੇ ਕਿਹਾ ਕਿ ਇਨ੍ਹਾਂ ਸਮਝੌਤਿਆਂ ਕਰਕੇ ਸੂਬਾ ਕਰਜ਼ਾਈ ਹੁੰਦਾ ਜਾ ਰਿਹਾ। ਲੋਕਾਂ ਤੇ ਆਰਥਿਕ ਬੋਝ ਵੱਧ ਰਿਹਾ ਹੈ।

Advertisements

ਸਾਬਕਾ ਜੱਜ ਮੈਡਮ ਮੰਜੂ ਰਾਣਾ ਨੇ ਕਿਹਾ ਕਿ ਵਾਰ-ਵਾਰ ਕੈਪਟਨ ਅਮਰਿੰਦਰ ਸਿੰਘ ਬਹਾਨੇ ਬਣਾ ਕੇ ਬਾਦਲਾਂ ਵਲੋਂ ਗ਼ਲਤ ਢੰਗ ਨਾਲ ਕੀਤੇ ਇਹ ਬਿਜਲੀ ਸਮਝੌਤੇ ਰੱਦ ਕਰਨ ਤੋਂ ਭੱਜ ਰਹੇ ਹਨ । ਜਦ ਕਿ ਇਹ ਪ੍ਰਾਈਵੇਟ ਥਰਮਲ ਪਲਾਂਟ ਜਿਨ੍ਹਾਂ ਨਾਲ ਸਮਝੌਤੇ ਕੀਤੇ ਗਏ ਹਨ, ਬਿਜਲੀ ਦੀ ਤੰਗੀ ਦੇ ਸੀਜ਼ਨ ਵਿੱਚ ਕਦੀ ਵੀ ਸਹੀ ਢੰਗ ਨਾਲ ਬਿਜਲੀ ਮੁਹੱਈਆ ਨਹੀਂ ਕਰਵਾ ਰਹੇ। ਆਪ ਸੀਨੀਅਰ ਆਗੂ ਗੁਰਸ਼ਰਨ ਸਿੰਘ ਕਪੂਰ ਨੇ ਕਿਹਾ ਕਿ ਕੈਪਟਨ ਅਮਰਿੰਦਰ ਦੇ ਖੁਦ ਦੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਨੇ ਇਸ ਗੱਲ ਨੂੰ ਕਬੂਲਿਆ ਹੈ ਕਿ ਸਰਕਾਰ ਪਹਿਲਾਂ ਹੀ ਬਹੁਤ ਸਮਾਂ ਖ਼ਰਾਬ ਕਰ ਚੁੱਕੀ ਹੈ ਅਤੇ ਜੇਕਰ ਹੁਣ ਇਸ ਮੁੱਦੇ ਤੇ ਕੋਈ ਫੈਸਲਾ ਨਾ ਲਿਆ ਗਿਆ ਤਾਂ ਕੁਝ ਵੀ ਨਹੀਂ ਬਚੇਗਾ। ਆਪ ਸੀਨੀਅਰ ਆਗੂ ਕੰਵਰ ਇਕਬਾਲ ਸਿੰਘ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਬਿਜਲੀ ਸਮਝੌਤਿਆਂ ਬਾਰੇ ਸ਼ੰਕੇ ਪੈਦਾ ਕਰਨ ਤੋਂ ਬਾਜ਼ ਨਹੀਂ ਆਉਂਦੇ । ਉਹ ਵਾਰ ਵਾਰ ਨਵੇਂ ਸ਼ੰਕੇ ਪੈਦਾ ਕਰਕੇ ਇਨ੍ਹਾਂ ਗ਼ਲਤ ਬਿਜਲੀ ਸਮਝੌਤਿਆਂ ਵਿੱਚ ਬਾਦਲਾਂ ਦਾ ਬਚਾਅ ਕਰ ਰਹੇ ਹਨ।

ਗੁਰਪਾਲ ਇੰਡੀਅਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਜਾਣ ਬੁੱਝ ਕੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਵੱਲੋਂ ਲਿਆਂਦੇ ਪ੍ਰਾਈਵੇਟ ਮੈਂਬਰ ਬਿਲ ਉਸ ਨੂੰ ਨਜ਼ਰਅੰਦਾਜ਼ ਕਰਨ ਦੇ ਲਈ ਇਕ ਦਿਨ ਦਾ ਹੀ ਸੈਸ਼ਨ ਬੁਲਾਇਆ, ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੇ ਹੀ ਇਹ ਸਮਝੋਤੇ ਰੱਦ ਕੀਤੇ ਜਾਣਗੇ। ਹੋਰਨਾਂ ਤੋਂ ਇਲਾਵਾ ਕਿਸਾਨ ਵਿੰਗ ਜ਼ਿਲਾ ਪ੍ਰਧਾਨ ਕਰਮਜੀਤ ਸਿੰਘ, ਜ਼ਿਲ੍ਹਾ ਪ੍ਰਧਾਨ ਮਿਆਨ ਮਨਿਓਰਿਟੀ ਵਿੰਗ ਰਾਜਵਿੰਦਰ ਸਿੰਘ, ਜ਼ਿਲ੍ਹਾ ਇਵੈਂਟ ਪ੍ਰਧਾਨ ਕੁਲਵਿੰਦਰ ਸਿੰਘ ਚਾਹਲ, ਸੀਨੀਅਰ ਆਗੂ ਗੁਰਮੀਤ ਸਿੰਘ ਪੰਨੂ, ਬਲਾਕ ਪ੍ਰਧਾਨ ਲਖਵਿੰਦਰ ਸਿੰਘ, ਬਲਾਕ ਪ੍ਰਧਾਨ ਜਗਜੀਤ ਸਿੰਘ ਟਾਂਡੀ, ਕੁਲਵਿੰਦਰ ਸਿੰਘ ਮੁਲਤਾਨੀ, ਮੋਹਨ ਸ਼ਰਮਾ ਰਿਟਾਇਰਡ ਡੀਐੱਸਪੀ, ਪਿਆਰਾ ਸਿੰਘ ਰਿਟਾਇਰਡ ਡੀਐੱਸਪੀ, ਕਰਨੈਲ ਸਿੰਘ, ਬਲਵਿੰਦਰ ਮਸੀਹ, ਆਪ ਸੀਨੀਅਰ ਆਗੂ ਅਵਤਾਰ ਸਿੰਘ ਥਿੰਦ, ਯਸ਼ਪਾਲ ਆਜ਼ਾਦ, ਸੰਦੀਪ ਕਾਂਤ, ਲਵਪ੍ਰੀਤ ਸਿੰਘ, ਸੋਸ਼ਲ ਮੀਡੀਆ ਇੰਚਾਰਜ ਹਰਸਿਮਰਨ ਹੈਰੀ,ਅਨਮੋਲ ਕੁਮਾਰ ਗਿੱਲ, ਮਹਿਲਾ ਵਿੰਗ ਜ਼ਿਲਾ ਸਕੱਤਰ ਬਲਵਿੰਦਰ ਕੌਰ, ਜ਼ਿਲ੍ਹਾ ਸਕੱਤਰ ਯੂਥ ਵਿੰਗ ਕਰਨਵੀਰ, ਦੀਕਸ਼ਿਤ ਅਨੂਪ੍ਰਿਆ ਅਤੇ ਹੋਰ ਪਾਰਟੀ ਵਲੰਟੀਅਰ ਸ਼ਾਮਿਲ ਸਨ।

LEAVE A REPLY

Please enter your comment!
Please enter your name here