ਜ਼ਿਲ੍ਹਾ ਕਾਨੂੰਨੀ ਅਥਾਰਟੀ ਨੇ ਗੂੰਗੇ ਤੇ ਬੋਲੇ ਬੱਚਿਆਂ ਦੇ ਸਕੂਲ ਨਜ਼ਦੀਕ ਕੀਤਾ ਇੱਕ ਬੱਸ ਸਟਾਪ ਦਾ ਪ੍ਰਬੰਧ

ਫਿਰੋਜ਼ਪੁਰ(ਦ ਸਟੈਲਰ ਨਿਊਜ਼)। ਮਿਸ ਏਕਤਾ ਉੱਪਲ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਅਥਾਰਟੀ ਫਿਰੋਜ਼ਪੁਰ ਨੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਸ਼੍ਰੀਮਤੀ ਸ਼ੈਲੀ ਕੰਬੋਜ ਦੀ ਸਹਾਇਤਾ ਨਾਲ ਪਿੰਡ ਕਟੋਰਾ ਵਿਖੇ ਗੂੰਗੇ ਤੇ ਬੋਲੇ ਬੱਚਿਆਂ ਦੇ ਸਕੂਲ ਨਜ਼ਦੀਕ ਇੱਕ ਬੱਸ ਸਟਾਪ ਦਾ ਪ੍ਰਬੰਧ ਕੀਤਾ ਹੈ ਜਿੱਥੇ ਹੁਣ ਹਰੇਕ ਬੱਸ ਰੁਕ ਕੇ ਜਾਇਆ ਕਰੇਗੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਮਿਸ ਏਕਤਾ ਉੱਪਲ ਨੇ ਦੱਸਿਆ ਕਿ ਪਹਿਲਾ ਇਸ ਸਮੱਸਿਆ ਸਬੰਧੀ ਪੀ. ਆਰ. ਟੀ. ਸੀ. ਦੇ ਜਨਰਲ ਮੈਨੇਜਰ ਨਿਰਦੋਸ਼ ਕੁਮਾਰ ਨਾਲ ਮਾਨਯੋਗ ਸੈਸ਼ਨਜ਼ ਜੱਜ ਸਾਹਿਬ ਕਿਸ਼ੋਰ ਕੁਮਾਰ ਨਾਲ ਮੀਟਿੰਗ ਕੀਤੀ ਗਈ, ਇਸ ਦੌਰਾਨ ਇਸ ਸਕੂਲ ਦੇ ਕੋਲ ਬੱਸ ਅੱਡੇ ਦਾ ਪ੍ਰਬੰਧ ਕਰਨ ਸਬੰਧੀ ਵਿਚਾਰ ਕਰਨ ਤੋਂ ਬਾਅਦ ਉਕਤ ਸਕੂਲ ਦੇ ਨਜ਼ਦੀਕ ਬੱਸ ਸਟਾਪ ਦਾ ਪ੍ਰਬੰਧ ਕਰਕੇ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਹੁਣ ਇਸ ਸਕੂਲ ਕੋਲ ਹਰੇਕ ਬੱਸ ਰੁਕ ਕੇ ਜਾਇਆ ਕਰੇਗੀ ।

Advertisements

ਜਿਸ ਨਾਲ ਕਿਸੇ ਵੀ ਰਾਹਗੀਰ ਜਾਂ ਸਕੂਲ ਸਟਾਫ ਜਾਂ ਵਿਦਿਆਰਥੀ ਨੂੰ ਆਉਣ ਜਾਣ ਦੀ ਕੋਈ ਪ੍ਰੇਸ਼ਾਨੀ ਨਹੀਂ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਪ੍ਰਧਾਨ ਮਿਸ ਸ਼ੈਲੀ ਕੰਬੋਜ਼ ਜੀ ਦੀ ਸਹਾਇਤਾ ਨਾਲ ਅਪਾਹਜ ਬੱਚਿਆਂ ਲਈ ਪੈਨਸ਼ਨ ਲਗਾਉਣ ਦਾ ਉਪਰਾਲਾ ਵੀ ਕੀਤਾ ਗਿਆ ਲਗਭਗ 400 ਦੇ ਕਰੀਬ ਯੋਗ ਬੱਚਿਆਂ ਨੂੰ ਪੈਨਸ਼ਨ ਦਾ ਲਾਭ ਦਿਵਾਇਆ ਗਿਆ। ਉਨ੍ਹਾਂ ਦੱਸਿਆ ਕਿ ਬੈਠਕ ਦੌਰਾਨ ਏ. ਡੀ. ਸੀ. ਸੁਖਪ੍ਰੀਤ ਸਿੰਘ ਸਿੱਧੂ,  ਸਿਵਲ ਸਰਜਨ ਡਾ. ਰਾਜਿੰਦਰ ਅਰੋੜਾ ਅਤੇ ਡੀ. ਐੱਸ. ਐੱਸ. ਓ. ਰਾਜਕਿਰਨ ਕੌਰ ਵੀ ਮੌਜੂਦ ਸਨ।

LEAVE A REPLY

Please enter your comment!
Please enter your name here