ਕਾਮਰਸ ਗਿਆਨ ਮੁਕਾਬਲੇ ਵਿਚ ਰੇਲਵੇ ਮੰਡੀ ਦੀਆ ਵਿਦਿਆਰਥਣਾਂ ਜਿਲੇ ਵਿੱਚੋ ਅਵਲ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਮਾਨਯੋਗ ਸਿੱਖਿਆ ਸਕੱਤਰ ਪੰਜਾਬ ਕ੍ਰਿਸ਼ਨ ਕੁਮਾਰ ਜੀ ਦੇ ਨਿਰਦੇਸ਼ ਅਨੁਸਾਰ ਜਿਲਾ ਸਿੱਖਿਆ ਅਫ਼ਸਰ ਗੁਰਸ਼ਰਨ ਸਿੰਘ ਜੀ ਦੀ ਯੋਗ ਅਗਵਾਈ ਹੇਠ +1 ਅਤੇ +2 ਦੇ ਕਾਮਰਸ ਸਟਰੀਮ ਦੇ ਵਿਦਿਆਰਥੀਆਂ ਦੇ ਕਾਮਰਸ ਗਿਆਨ ਮੁਕਾਬਲੇ ਕਰਵਾਏ ਗਏ। ਇਸ ਮੁਕਾਬਲੇ ਵਿਚ ਜਿਲੇ ਦੇ ਲਗਭਗ 36 ਸਕੂਲਾ ਦੇ ਬਚਿਆ ਨੇ ਭਾਗ ਲਿਆ। ਇਹ ਮੁਕਾਬਲੇ ਕੋਵਿਡ19 ਦੀਆ ਹਦਾਇਤਾਂ ਦਾ ਪਾਲਣ ਕਰਦੇ ਹੋਏ ਆਨਲਾਈਨ ਕਰਵਾਏ ਗਏ। ਤਹਿਸੀਲ ਪੱਧਰ ਤੇ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੇ ਜਿਲਾ ਪੱਧਰ ਤੇ ਭਾਗ ਲਿਆ। ਇਸ ਮੁਕਾਬਲੇ ਵਿਚ ਰੇਲਵੇ ਮੰਡੀ ਸਕੂਲ ਦੀਆ ਵਿਦਿਆਰਥਣਾਂ ਹਰਜੋਤ ਕੌਰ ਅਤੇ ਹਰਲੀਨ ਕੌਰ ਨੇ ਸਕੂਲ ਪ੍ਰਿੰਸੀਪਲ ਲਲਿਤਾ ਅਰੋੜਾ ਜੀ ਦੀ ਯੋਗ ਅਗਵਾਈ ਹੇਠ ਕਾਮਰਸ ਵਿਭਾਗ ਦੇ ਲੈਕਚਰਾਰ ਬਲਦੇਵ ਸਿੰਘ, ਯਸ਼ਪਾਲ ਸਿੰਘ ਅਤੇ ਸੰਜੀਵ ਅਰੋੜਾ ਦੀ ਰਹਿਨੁਮਾਈ ਹੇਠ ਭਾਗ ਲਿਆ ਤੇ ਜਿਲੇ ਵਿੱਚੋ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਰਾਜ ਪੱਧਰ ਮੁਕਾਬਲੇ ਲਈ ਆਪਣੀ ਐਂਟਰੀ ਨਿਸ਼ਚਿਤ ਕੀਤੀ।

Advertisements

ਇਸ ਮੌਕੇ ਤੇ ਜਿਲਾ ਸਿੱਖਿਆ ਅਫ਼ਸਰ ਗੁਰਸ਼ਰਨ ਸਿੰਘ ਜੀ ਨੇ ਟੀਮ ਕਾਮਰਸ ਰਾਹੀਂ ਇਹਨਾ ਬਚਿਆ ਨੂੰ ਸਨਮਾਨਿਤ ਕੀਤਾ। ਇਸ ਸਮਾਰੋਹ ਵਿਚ ਪ੍ਰਿੰਸੀਪਲ ਚਰਨ ਸਿੰਘ ਅਤੇ ਡੀ.ਆਰ.ਪੀ ਪ੍ਰਿਤਪਾਲ ਸਿੰਘ ( ਕਾਮਰਸ) ਅਤੇ ਡੀ.ਆਰ.ਪੀ ਨਰੇਸ਼ ਕੁਮਾਰ ( ਗਣਿਤ) ਵੀ ਹਾਜਰ ਸਨ। ਹਰਜੋਤ ਕੌਰ (+2) ਅਤੇ ਹਰਲੀਨ ਕੌਰ (+1) ਦੇ ਜਿਲੇ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਤੇ ਪ੍ਰਿੰਸੀਪਲ ਲਲਿਤਾ ਰਾਣੀ ਜੀ ਨੇ ਖੁਸ਼ੀ ਦਾ ਇਜਹਾਰ ਕਰਦਿਆ ਸਕੂਲ ਸਕੂਲ ਪੱਧਰ ਤੇ ਵੀ ਬਚਿਆ ਨੂੰ ਸਨਮਾਨਿਤ ਕੀਤਾ ਅਤੇ ਭਵਿੱਖ ਵਿਚ ਵੀ ਹੋਰ ਅੱਗੇ ਵਧਣ ਅਤੇ ਮੱਲਾਂ ਮਾਰਨ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਤੇ ਲੈਕਚਰਰ ਬੀਰਬਲ ਸਿੰਘ, ਰਵਿੰਦਰ ਕੁਮਾਰ, ਰਵਿੰਦਰ ਕੌਰ, ਗੁਰਨਾਮ ਸਿੰਘ ਅਤੇ ਸ਼ਾਲਿਨੀ ਅਰੋੜਾ ਵੀ ਹਾਜਰ ਸਨ।

LEAVE A REPLY

Please enter your comment!
Please enter your name here