ਸ਼ਹਿਰ ਨੂੰ ਪਲਾਸਟਿਕ ਮੁਕਤ ਬਣਾਉਣ ਲਈ ਲੋਕਾਂ ਦਾ ਸਹਿਯੋਗ ਜਰੂਰੀ: ਸੰਜੀਵ ਤਿਵਾੜੀ

ਹੁਸ਼ਿਆਰਪੁਰ(ਦਾ ਸਟੈਲਰ ਨਿਊਜ਼), ਰਿਪੋਰਟ: ਮੁਕਤਾ ਵਾਲਿਆ।  ਸਹਾਇਕ ਕਮਿਸ਼ਨਰ ਸੰਜੀਵ ਤਿਵਾੜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਨਗਰ ਨਿਗਮ ਹੁਸ਼ਿਆਰਪੁਰ ਵੱਲੋਂ ਸ਼ਹਿਰ ਦੇ ਵਾਤਾਵਰਣ ਨੂੰ ਸਾਫ਼ ਸੁਥਰਾ ਬਣਾਉਣ ਲਈ ਵੱਖ ਵੱਖ ਵਾਰਡਾਂ ਵਿਚ ਜਾ ਕੇ ਨਗਰ ਨਿਗਮ ਦੇ ਕਰਮਚਾਰੀਆਂ ਵੱਲੋਂ ਸਬੰਧਤ ਕੌਸਲਰਾਂ ਦੇ ਸਹਿਯੋਗ ਨਾਲ ਦੂਕਾਨਦਾਰਾਂ ਅਤੇ ਸ਼ਹਿਰ ਵਾਸੀਆਂ ਨੂੰ ਪਲਾਸਟਿਕ ਦੇ ਲਿਫ਼ਾਫਿਆਂ ਦੀ ਵਰਤੋਂ ਨਾਂ ਕਰਨ ਸਬੰਧੀ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸ ਸਬੰਧੀ  ਵਾਰਡ ਨੰ 8-13 ਦੇ ਕੌਂਸਲਰ ਮੀਨੂ ਸੇਠੀ ਨੇ ਆਪਣੇ ਵਾਰਡ ਦੇ ਦੂਕਾਨਦਾਰਾਂ ਅਤੇ ਮੁਹੱਲਾ ਵਾਸੀਆਂ ਨੂੰ ਪਲਾਸਟਿਕ ਦੇ ਲਿਫ਼ਾਫ਼ਿਆਂ ਦੀ ਵਰਤੌਂ ਨਾਂ ਕਰਨ ਸਬੰਧੀ ਪ੍ਰੇਰਿਤ ਕੀਤਾ।

Advertisements

ਉਹਨਾਂ ਮੁਹੱਲਾ ਵਾਸੀਆਂ ਨੂੰ ਵੀ ਪ੍ਰੇਰਿਤ ਕੀਤਾ ਕਿ ਉਹ ਦੁਕਾਨਾਂ ਤੇ ਸਮਾਨ ਲੈਣ ਲਈ ਆਪਣੇ ਘਰ ਤੋਂ ਹੀ ਥੈਲਾ ਲੈ ਕੇ ਜਾਣ ਅਤੇ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਕਰਨ ਤੋਂ ਪਰਹੇਜ਼ ਕਰਨ। ਉਹਨਾਂ ਨੇ ਦੂਕਾਨਦਾਰਾਂ ਨੂੰ ਇਸ ਸਬੰਧੀ ਪੈਂਫਲਿਟ ਵੀ ਵੰਡੇ। ਦੁਕਾਨਦਾਰਾਂ ਨੇ ਉਹਨਾਂ ਨੂੰ ਭਰੋਸਾ ਦਿਲਾਇਆ ਕਿ ਉਹ ਪਲਾਸਟਿਕ ਦੇ ਲਿਫ਼ਾਫ਼ਿਆਂ ਦੀ ਵਰਤੋ ਨਹੀ ਕਰਣਗੇ। ਨਗਰ ਨਿਗਮ ਦੇ ਸੀ. ਐਫ ਰਵਿੰਦਰ ਸਿੰਘ, ਦੀਪਕ ਕੁਮਾਰ ਅਤੇ ਸਬੰਧਿਤ ਕਰਮਚਾਰੀ ਇਸ ਮੌਕੇ ਤੇ ਉਹਨਾਂ ਦੇ ਨਾਲ ਸਨ।

LEAVE A REPLY

Please enter your comment!
Please enter your name here