ਡਿਪਟੀ ਕਮਿਸ਼ਨਰ ਨੇ ਜਪਮੀਤ ਨੂੰ ਇੰਡੀਆ ਬੁੱਕ ਆਫ ਰਿਕਾਰਡ ਵੱਲੋਂ ਪ੍ਰਾਪਤ ਹੋਏ ਸਨਮਾਨ ਤੇ ਕੀਤੀ ਖੁਸ਼ੀ ਜਾਹਰ

ਫਿਰੋਜ਼ਪੁਰ (ਦ ਸਟੈਲਰ ਨਿਊਜ਼)। ਫਿਰੋਜ਼ਪੁਰ ਦੇ ਪਿੰਡ ਨੂਰਪੁਰ ਸੇਠਾ ਦੇ ਇੱਕ ਬੱਚੇ ਜਪਮੀਤ ਸਿੰਘ ਨੇ ਆਪਣੀ ਸਖਤ ਮਿਹਨਤ ਸਦਕਾ ਆਪਣਾ ਨਾਮ ਇੰਡੀਆ ਬੁੱਕ ਆਫ ਰਿਕਾਰਡ ਵਿੱਚ ਦਰਜ ਕਰਵਾ ਕੇ ਇੱਕ ਵਧੀਆ ਮਿਸਾਲ ਪੈਦਾ ਕੀਤੀ ਹੈ। ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਉਸ ਨੂੰ ਇੰਡੀਆ ਬੁੱਕ ਆਫ ਰਿਕਾਰਡ ਦੇ ਮੈਡਲ, ਆਈ ਕਾਰਡ, ਪੈੱਨ, ਬੈਚ ਅਤੇ ਇੱਕ ਸਰਟੀਫਿਕੇਟ ਦੇ ਆਪਣੀ ਖੁਸ਼ੀ ਜਾਹਰ ਕੀਤੀ।

Advertisements

ਜ਼ਿਕਰਯੋਗ ਹੈ ਕਿ ਜਪਮੀਤ ਸਿੰਘ ਨੂੰ ਇੰਡੀਆ ਬੁੱਕ ਆਫ ਰਿਕਾਰਡ ਵਲੋਂ ਇੱਕ ਸਰਟੀਫਿਕੇਟ, ਮੈਡਲ, ਆਈ ਕਾਰਡ, ਪੈਨ, ਬੈਚ ਭੇਜਿਆ ਗਿਆ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ 2 ਸਾਲ 5 ਮਹੀਨੇ ਦੇ ਬੱਚੇ ਨੇ ਹੌਂਸਲੇ, ਜਜਬੇ ਤੇ ਸਖਤ ਮਿਹਨਤ ਨਾਲ ਇੰਡੀਆ ਬੁੱਕ ਆਫ ਰਿਕਾਰਡ ਵਿੱਚ ਆਪਣਾ ਨਾਮ ਦਰਜ ਕਰਵਾਇਆ ਹੈ ਜੋ ਕਿ ਕਾਫੀ ਸਲਾਘਾਯੋਗ ਕਾਰਜ ਹੈ। ਉਸ ਦੇ ਪਿਤਾ ਹਰਪ੍ਰੀਤ ਸਿੰਘ ਕੰਬੋਜ ਅਤੇ ਮਾਤਾ ਜਸਬੀਰ ਕੌਰ ਨੇ ਆਪਣੀ ਖੁਸ਼ੀ ਜਾਹਰ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਉਨ੍ਹਾਂ ਦੇ ਬੱਚੇ ਨੇ ਉਨ੍ਹਾਂ ਦਾ ਤੇ ਆਪਣੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ। 

LEAVE A REPLY

Please enter your comment!
Please enter your name here