ਪਨਬੱਸ/ਪੰਜਾਬ ਰੋਡਵੇਜ਼/ਪੀਆਰਟੀਸੀ ਕੰਟ੍ਰਰੈਕਟ ਵਰਕਰਜ ਯੂਨੀਅਨ ਨੇ ਵਿਧਾਇਕ ਰਾਣਾ ਗੁਰਜੀਤ ਨੂੰ ਸੌਂਪੀਆ ਮੰਗ ਪੱਤਰ

ਕਪੂਰਥਲਾ (ਦ ਸਟੈਲਰ ਨਿਊਜ਼)। ਪਨਬੱਸ/ਪੰਜਾਬ ਰੋਡਵੇਜ਼/ਪੀ ਆਰ ਟੀ ਸੀ ਕੰਟ੍ਰਰੈਕਟ ਵਰਕਰਜ ਯੂਨੀਅਨ ਕਪੂਰਥਲਾ ਵੱਲੋਂ ਹਲਕਾ ਕਪੂਰਥਲਾ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਨੂੰ ਮਿਲ ਕੇ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਕੱਚੇ ਵਰਕਰਾਂ ਨੂੰ ਰੈਗੂਲਰ ਕੀਤਾ ਜਾਵੇ ਅਤੇ ਪਨਬੱਸ ਪੰਜਾਬ ਰੋਡਵੇਜ਼ ਅਤੇ ਪੀ ਆਰ ਟੀ ਸੀ ਦੇ ਵਿਹੜੇ ਵਿਚ 10 ਹਜ਼ਾਰ ਬੱਸਾਂ ਪਾਉਣ ਦਾ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਤੇ ਬੋਲਦਿਆਂ ਕਪੂਰਥਲਾ ਡਿੱਪੂ ਪ੍ਰਧਾਨ ਸਤਨਾਮ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸਾਡੇ ਅਦਾਰੇ ਪਨਬੱਸ ਅਤੇ ਪੀ ਆਰ ਟੀ ਸੀ ਦੇ ਕੱਚੇ ਵਰਕਰ ਕਾਫੀ ਲੰਬੇ ਸਮੇਂ ਤੋਂ ਆਊਟਸੋਰਸਿੰਗ ਅਤੇ ਕੰਟਰੈਕਟ ਤੇ ਕੰਮ ਕਰ ਰਹੇ ਹਨ।

Advertisements

ਇਸ ਮੌਕੇ ਤੇ ਚੇਅਰਮੈਨ ਬਗੀਚਾ ਸਿੰਘ, ਸੁਖਬੀਰ ਸਿੰਘ, ਹਰਪਾਲ ਸਿੰਘ ਨੇਂ ਗੱਲ ਬਾਤ ਕਰਦਿਆਂ ਕਿਹਾ ਕਿ ਅਦਾਰੇ ਵਿੱਚ ਬੱਸਾਂ ਦੀ ਗਿਣਤੀ ਬਹੁਤ ਘੱਟ ਹੈ ਜਿਸ ਕਰਕੇ ਜੋ ਪੰਜਾਬ ਸਰਕਾਰ ਦੁਆਰਾ ਫਰੀ ਸਫਰ ਸਹੂਲਤ ਦਿੱਤੀ ਗਈ ਹੈ ਉਸਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪਨਬੱਸ ਪੰਜਾਬ ਰੋਡਵੇਜ਼ ਅਤੇ ਪੀ ਆਰ ਟੀ ਸੀ ਦੇ ਵਿਹੜੇ ਵਿਚ 10 ਹਜ਼ਾਰ ਬੱਸਾਂ ਪਾਈਆਂ ਜਾਣ ਤਾਂ ਜੋ ਅਦਾਰਾ ਵੀ ਬਚ ਸਕੇ ਅਤੇ ਲੋਕਾਂ ਨੂੰ ਵਧੀਆ ਸਫਰ ਸਹੂਲਤ ਮਿਲ ਸਕੇ। ਇਸ ਮੌਕੇ ਗੁਰਵਿੰਦਰ ਸਿੰਘ, ਦਵਿੰਦਰ ਸਿੰਘ ਮਨੋਚਾਲ,ਪਰਗਟ ਸਿੰਘ,ਬਲਜੀਤ ਸਿੰਘ, ਸੁਖਚੈਨ ਸਿੰਘ,ਗੁਰਜੀਤ ਸਿੰਘ ਮਾਹਵਾ, ਜਗਜੀਤ ਸਿੰਘ ਅਤੇ ਹੋਰ ਸਾਥੀ ਹਾਜਰ ਰਹੇ।

LEAVE A REPLY

Please enter your comment!
Please enter your name here