ਮਿਸਟਰ ਇੰਡੀਆ ਜੇਤੂ ਮਨੋਜ ਪਾਟਿਲ ਨੇ ਖੁਦਕਸ਼ੀ ਕਰਨ ਦੀ ਕੀਤੀ ਕੋਸ਼ਿਸ਼, ਇਲਾਜ ਜਾਰੀ

ਮੁੰਬਈ(ਦ ਸਟੈਲਰ ਨਿਊਜ਼), ਰਿਪੋਰਟ: ਜੋਤੀ। ਮਿਸਟਰ ਇੰਡੀਆ ਮੁਕਾਬਲਾ 2016 ਦੇ ਜੇਤੂ ਰਹੇ ਮਨੋਜ ਪਾਟਿਲ ਨ ਵੀਰਵਾਰ ਨੂੰ ਨੀਂਦ ਦੀਆਂ ਗੋਲੀਆਂ ਖਾ ਕੇ ਖੁਦਕਸ਼ੀ ਕਰਨ ਦੀ ਕੌਸ਼ਿਸ਼ ਕੀਤੀ। ਮਨੋਜ ਦਾ ਜਨਮ 1992 ਵਿੱਚ ਹੋਇਆ ਸੀ ਅਤੇ ਉਸਨੇ ਮਿਸਟਰ ਇੰਡੀਆ ਮੇਨਸ ਫਿਜ਼ਿਕ ਓਵਰਆਲ ਚੈਪੀਅਨਸ਼ਿਪ ਦਾ ਖਿਤਾਬ ਵੀ ਹਾਸਿਲ ਕੀਤਾ ਹੈ। ਮਨੋਜ ਦੀ ਉਮਰ 29 ਸਾਲਾਂ ਦੇ ਕਰੀਬ ਹੈ। ਜਾਣਕਾਰੀ ਦੇ ਅਨੁਸਾਰ, ਮਨੋਜ ਨੇ .ਸਾਢੇ 12 ਦੇ ਕਰੀਬ ਘਰ ਵਿੱਚ ਖੁਦਕਸ਼ੀ ਕਰਨ ਦੀ ਕੋਸ਼ਿਸ਼ ਕੀਤੀ ।

Advertisements

ਜਿਸ ਦੋਰਾਨ ਉਸਦੀ ਹਾਲਤ ਬਹੁਤ ਗੰਭੀਰ ਹੈ ਅਤੇ ਉਸਦਾ ਮੁੰਬਈ ਦੇ ਕਪੂਰ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਮਨੋਜ ਦੇ ਪਰਿਵਾਰਿਕ ਮੈਂਬਰਾ ਨੇ ਦੱਸਿਆ ਕਿ ਉਸਨੇ ਕੁੱਝ ਦਿਨ ਪਹਿਲਾ ਓਸ਼ਿਵਰਾ ਪੁਲਿਸ ਨੂੰ ਇੱਕ ਚਿੱਠੀ ਲਿਖੀ ਸੀ, ਕਿ ਉਸ ਉੱਪਰ ਸ਼ੋਸਲ ਮੀਡੀਆ ਤੇ ਝੂਠੀਆ ਅਫਵਾਹਾਂ ਫਲਾ ਕੇ ਉਸਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਸਦੇ ਕਾਰਣ ਮਨੋਜ ਨੇ ਇੱਕ ਬਾਲੀਵੁੱਡ ਅਭਿਨੇਤਾ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਸੀ। ਪਰ ਪੁਲਿਸ ਦੁਆਰਾ ਮਨੋਜ ਦੇ ਬਿਆਨ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ ।

LEAVE A REPLY

Please enter your comment!
Please enter your name here