ਵੂਮੈਨ ਹੈਲਪ ਡੈਸਕ ਅਤੇ ਟਰੈਫਿਕ ਐਜੂਕੇਸ਼ਨ ਸੈੱਲ ਵਲੋਂ ਕਰਵਾਇਆ ਗਿਆ ਸੈਮੀਨਾਰ

ਕਪੂਰਥਲਾ ( ਦ ਸਟੈਲਰ ਨਿਊਜ਼), ਰਿਪੋਰਟ-ਕੁਮਾਰ ਗੌਰਵ: ਵੂਮੈਨ ਹੈਲਪ ਡੈਸਕ ਅਤੇ ਟਰੈਫਿਕ ਐਜੂਕੇਸ਼ਨ ਸੈੱਲ ਕਪੂਰਥਲਾ ਵਲੋਂ- ਮਾਨਯੋਗ ਵਧੀਕ ਡਾਇਰੈਕਟਰ ਜਨਰਲ ਆਫ ਪੁਲਿਸ , ਕਮਿਊਨਟੀ ਆਫੇਰਜ ਡਵੀਜ਼ਨ ਪੰਜਾਬ ਚੰਡੀਗੜ੍ਹ ਅਤੇ ਸੀਨੀਅਰ ਪੁਲਿਸ ਕਪਤਾਨ ਹਰਕਮਲਪ੍ਰੀਤ ਸਿੰਘ ਖੱਖ, ਸ੍ਰੀਮਤੀ ਅਮਨਦੀਪ ਕੌਰ ਡੀ ਐਸ ਪੀ ਜੁਰਮ ਵਿਰੁੱਧ ਔਰਤਾਂ ਅਤੇ ਬੱਚਿਆਂ ਜੀ ਦੇ ਹੁਕਮਾਂ ਅਨੁਸਾਰ ਅੱਜ ਇੰਚਾਰਜ ਵੂਮੈਨ ਹੈਲਪ ਡੈਸਕ ਜ਼ਿਲ੍ਹਾ ਕਪੂਰਥਲਾ ਇੰਸਪੈਕਟਰ ਸੁਰਿੰਦਰ ਕੌਰ ਦੀ ਅਗਵਾਈ ਵਿੱਚ‌ ਓਲੰਪੀਅਨ- ਕ੍ਰਿਸ਼ਨਾ ਬੀ:ਪਾਠਕ ਸੀਨੀਅਰ ਸੈਕੰਡਰੀ ਸਕੂਲ ਹੁਸੈਨ ਪੁਰ(ਰੇਲ ਕੋਚ ਫੈਕਟਰੀ) ਕਪੂਰਥਲਾ ਵਿਖੇ ਅਧਿਆਪਕਾਂ, ਵਿਦਿਆਰਥੀਆਂ ਨਾਲ ਮਿਲਕੇ ਸੈਮੀਨਾਰ ਕੀਤਾ ਗਿਆ।

Advertisements

ਔਰਤਾਂ ਅਤੇ ਬੱਚਿਆਂ ਦੀ ਸੁਰੱਖਿਆ ਲਈ ਜਾਗਰੂਕਤਾ ਮੁਹਿੰਮ ਤਹਿਤ ਜਾਣਕਾਰੀ ਦਿੱਤੀ ਗਈ। ਔਰਤਾਂ ਪ੍ਰਤੀ ਵੱਧ ਰਹੇ ਜੁਰਮ ਨੂੰ ਰੋਕਣ ਲਈ ਔਰਤ ਸਮਾਜ ਨੂੰ ਇਕਜੁੱਟ ਅਤੇ ਜਾਗਰੂਕ ਕਰਨ ਲਈ ਸੈਮੀਨਾਰ ਕੀਤੇ ਜਾ ਰਹੇ ਹਨ। ਬੱਚਿਆਂ ਦੀ ਸਰਵਪੱਖੀ ਸ਼ਖ਼ਸੀਅਤ ਤੇ ਵਿਗਿਆਨਕ ਸੋਚ ਦੇ ਧਾਰਨੀ ਬਣਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ।ਸਾਡਾ ਸਭ ਦਾ ਸਾਂਝਾ ਫਰਜ ਹੈ ਕਿ ਅਸੀਂ ਇਹ ਧਿਆਨ ਰੱਖੀਏ ਕਿ ਬੱਚਿਆਂ (ਲੜਕੇ- ਲੜਕੀਆਂ) ਨਾਲ ਵਧੀਕੀਆਂ ਤਾਂ ਨਹੀਂ ਹੋ ਰਹੀਆਂ।ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਕਰਨ ਲਈ ਸਮਾਜ ਨੂੰ ਪ੍ਰਸ਼ਾਸਨ ਨਾਲ ਤਾਲਮੇਲ ਕਰਨਾ ਚਾਹੀਦਾ ਹੈ, ਤਾਂ ਬੱਚਿਆਂ ਤੇ ਹੋ ਰਹੇ ਜਿਨਸੀ ਸ਼ੋਸ਼ਣ ਦੇ ਮਾਮਲਿਆਂ ਨੂੰ ਰੋਕਿਆ ਜਾ ਸਕੇ।

ਅਗਰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸਮੱਸਿਆ ਔਰਤਾਂ ਅਤੇ ਬੱਚਿਆਂ ਨੂੰ ਆਉਂਦੀ ਹੈ ਤਾਂ ਉਹ ਤੁਰੰਤ ਨੇੜੇ ਦੇ ਵੂਮੈਨ ਹੈਲਪ ਡੈਸਕ ਜਾਂ ਪੰਜਾਬ ਪੁਲਿਸ ਮਹਿਲਾ ਮਿੱਤਰ ਜੋ ਜ਼ਿਲ੍ਹੇ ਦੇ ਸਾਰੇ ਹੀ ਪੁਲਿਸ ਸਟੇਸ਼ਨਾਂ ਵਿਚ ਤਾਇਨਾਤ ਕੀਤੇ ਗਏ ਹਨ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਐਮਰਜੈਂਸੀ ਫੋਨ ਨੰਬਰ 1091,181,112 ਅਤੇ ਪੁਲਿਸ ਕੰਟਰੋਲ ਰੂਮ ਕਪੂਰਥਲਾ ਦੇ 95929-14519 ਤੇ ਜਾਂ ਨੇੜੇ ਦੇ ਪੁਲਿਸ ਸਟੇਸ਼ਨ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਪ੍ਰਿੰਸੀਪਲ ਕਮਲਜੀਤ ਕੌਰ, ਮੈਡਮ ਰਵਿੰਦਰ ਕੌਰ, ਅਮਰਜੀਤ ਕੌਰ ਏ.ਐਸ.ਆਈ. ਰਾਜਬੀਰ ਸਿੰਘ ਹਾਜਰ ਸਨ।

LEAVE A REPLY

Please enter your comment!
Please enter your name here