Saturday, October 24, 2026
Home National ਪ੍ਰੀਖਿਆ ਦੇਣ ਜਾ ਰਹੇ ਨੌਜਵਾਨਾਂ ਨਾਲ ਵਾਪਰਿਆ ਭਿਆਨਕ ਹਾਦਸਾ, 6 ਦੀ ਮੌਤ,...

ਪ੍ਰੀਖਿਆ ਦੇਣ ਜਾ ਰਹੇ ਨੌਜਵਾਨਾਂ ਨਾਲ ਵਾਪਰਿਆ ਭਿਆਨਕ ਹਾਦਸਾ, 6 ਦੀ ਮੌਤ, 5 ਜ਼ਖਮੀ

ਰਾਜਸਥਾਨ( ਦ ਸਟੈਲਰ ਨਿਊਜ਼), ਰਿਪੋਰਟ: ਜੋਤੀ। ਰਾਜਸਥਾਨ ਦੀ ਰਾਜਧਾਨੀ ਜੈਪੁਰ ਦੇ ਚਾਕਸੂ ਵਿੱਚ ਇੱਕ ਭਿਆਨਕ ਸੜ੍ਹਕ ਹਾਦਸਾ ਵਾਪਰਿਆ । ਇਹ ਹਾਦਸਾ ਇੰਨਾ ਜ਼ਬਰਦਸਤ ਸੀ ਕਿ ਹਾਦਸੇ ਦੋਰਾਨ ਮੌਕੇ ਤੇ 6 ਨੌਜਵਾਨਾਂ ਦੀ ਮੌਕੇ ਤੇ ਮੌਤ ਹੋ ਗਈ। ਇਹ ਹਾਦਸਾ ਸ਼ਨੀਵਾਰ ਸਵੇਰੇ ਚਾਕਸੂ ਥਾਣਾ ਖੇਤਰ ਦੇ ਨਿਮੋਡੀਆ ਕੱਟ ਦੇ ਨੇੜੇ ਹਾਈਵੇਅ ਤੇ ਵਾਪਰਿਆ । ਜਾਣਕਾਰੀ ਦੇ ਅਨੁਸਾਰ ਇਹ ਸਾਰੇ ਨੌਜਵਾਨ ਰੀਟ ਦੀ ਪ੍ਰੀਖਿਆ ਲਈ ਜਾ ਰਹੇ ਸਨ ਅਤੇ ਜਿਸ ਦੋਰਾਨ ਰਾਸਤੇ ਵਿੱਚ ਨੌਜਵਾਨਾ ਦੀ ਵੈਨ ਜ਼ੋਰਦਾਰ ਟੇ੍ਰਲਰ ਨਾਲ ਟਕਰਾ ਗਈ । ਇਸ ਹਾਦਸੇ ਵਿੱਚ 6 ਨੌਜਵਾਨਾਂ ਦੀ ਮੌਕੇ ਤੇ ਮੌਤ ਹੋ ਗਈ ਜਦਕਿ 5 ਨੌਜਵਾਨ ਜ਼ਖਮੀ ਹੋ ਗਏ ।

Advertisements

ਜਿਹਨਾਂ ਨੂੰ ਨੇੜੇ ਦੇ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਹੈ ਅਤੇ ਉਹਨਾਂ ਦੀ ਇਲਾਜ ਚੱਲ ਰਿਹਾ ਹੈ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਇਸ ਮਾਮਲੇ ਦੀ ਜਾਂਚ ਕਰਕੇ ਮਿ੍ਰਤਕ ਦੇਹਾਂ ਨੂੰ ਕਬਜ਼ੇ ਵਿੱਚ ਲੈ ਲਿਆ । ਇਸ ਦੋਰਾਨ ਪੁਲਿਸ ਨੇ ਮਿ੍ਰਤਕਾਂ ਅਤੇ ਜ਼ਖਮੀਆ ਦੇ ਪਰਿਵਾਰਿਕ ਮੈਂਬਰਾਂ ਨੂੰ ਵੀ ਸੂਚਿਤ ਕਰ ਦਿੱਤਾ ਹੈ ।

LEAVE A REPLY

Please enter your comment!
Please enter your name here