ਅਜ਼ਾਦ ਕਿਸਾਨ ਕਮੇਟੀ ਦੋਆਬਾ ਨੇ 27 ਸਤੰਬਰ ਦੇ ਭਾਰਤ ਬੰਦ ਨੂੰ ਕਿਸਾਨਾਂ ਦਾ ਸਾਥ ਦੇ ਕੇ ਕਾਮਯਾਬ ਕਰਨ ਦੀ ਕੀਤੀ ਅਪੀਲ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਅਜ਼ਾਦ ਕਿਸਾਨ ਕਮੇਟੀ ਦੋਆਬਾ ਹੁਸ਼ਿਆਰਪੁਰ ਦੇ ਪ੍ਰਧਾਨ ਹਰਬੰਸ ਸਿੰਘ ਸੰਘਾ ਵਲੋਂ ਸੰਯੁਕਤ ਕਿਸਾਨ ਮੋਰਚਾ ਦੀਆਂ ਸਮੂਹ ਜਥੇਬੰਦੀ ਨੂੰ ਨਾਲ ਲੈ ਕੇ ਹੁਸ਼ਿਆਰਪੁਰ ਦੇ ਸਾਰੇ ਬਜਾਰਾਂ ਵਿਚ ਇਕ ਚੇਤਨ ਰੈਲੀ ਮੋਟਰ ਸਾਈਕਲ, ਸਕੂਟਰ ਅਤੇ ਸਾਈਕਲਾਂ ਤੇ ਕੱਢੀ। ਇਹ ਰੈਲੀ ਉਧਮ ਸਿੰਘ ਪਾਰਕ ਤੋਂ ਸ਼ੁਰੂ ਹੋ ਕੇ ਫਗਵਾੜਾ ਚੋਂਕ, ਘੰਟਾ-ਘਰ, ਸੈਸ਼ਨ-ਚੌਂਕ, ਗੌਰਮਿੰਟ ਕਾਲਜ ਚੌਂਕ ਤੋਂ ਫਗਵਾੜਾ ਚੌਂਕ ਹੁੰਦੀ ਹੋਈ ਪਰਭਾਤ ਚੌਂਕ ਤੋਂ ਵਾਪਿਸ ਬੱਸ ਸਟੈਂਡ ਵਲ ਦੀ ਹੋ ਕੇ ਉਧਮ ਸਿੰਘ ਪਾਰਕ ਵਿਚ ਹੀ ਸਮਾਪਤ ਹੋਈ । ਇਸ ਚੇਤਨਾ ਰੈਲੀ ਵਿੱਚ ਹੁਸ਼ਿਆਰਪੁਰ ਦੇ ਦੁਕਾਨਦਾਰਾਂ ,ਰੇਹੜੀ ਚਾਲਕਾਂ, ਟਰਾਂਸਪੋਰਟ ਅਦਾਰਿਆਂ, ਸਮੂਹ ਇੰਡਸਟਰੀਆਂ ਅਤੇ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਮਿਤੀ 27 ਸਤੰਬਰ 2022 ਦੇ ਭਾਰਤ ਬੰਦ ਨੂੰ ਕਿਸਾਨਾਂ ਦਾ ਸਾਥ ਦੇ ਕੇ ਕਾਮਯਾਬ ਕਰਨ।

Advertisements

ਇਸ ਤੋਂ ਇਲਾਵਾ ਸੋਨਾਲੀਕਾ ਟਰੈਕਟਰ ਫੈਕਟਰੀ ਨੂੰ ਵੀ ਲਿੱਖ ਕੇ ਅਪੀਲ ਕੀਤੀ ਕਿ ਮਿਤੀ 27 ਸਤੰਬਰ ਨੂੰ ਭਾਰਤ ਬੰਦ ਦਾ ਸਮਥਨ ਕਰਨ ।ਇਸ ਰੈਲੀ ਵਿਚ ਸੰਯੁਕਤ ਕਿਸਾਨ ਮੋਰਚੇ ਦੇ ਸਮੂਹ ਮੈਂਬਰ ਪ੍ਰਧਾਨ ਹਰਬੰਸ਼ ਸਿੰਘ ਸੰਘਾ, ਕਮਜੀਤ ਸਿੰਘ ਰਾਜਪੁਰ ਭਾਈਆਂ, ਹਰਮੇਸ਼ ਸਿੰਘ, ਕਾਮਰੇਡ ਗੰਗਾ ਪਸ਼ਾਦ,ਕਸ਼ਮੀਰ ਸਿੰਘ ਹਰਗੵੜ, ਜੋਗਾ ਸਿੰਘ, ਬਲਜੀਤ ਸਿੰਘ, ਹਰਮੇਸ਼ ਲਾਲ, ਗਿਆਨ ਸਿੰਘ ਭਲੇਠੂ, ਅਮਨਦੀਪ ਸਿੰਘ ਮੋਨਾ ਕਲਾਂ, ਚਰਨ ਸਿੰਘ ਮੋਨਾ ਕਲਾਂ, ਮਲਕੀਤ ਸਿੰਘ ਹੁੱਕੜਾਂ, ਬਲਜੀਤ ਸਿੰਘ ਕਾਹਰੀ, ਸੁਖਪਾਲ ਸਿੰਘ ਕਾਹਰੀ, ਗੁਰਮੇਲ ਸਿੰਘ, ਮਨਜੀਤ ਸਿੰਘ ਫਤਹਿਗੵੜ, ਦਿਲਬਾਗ ਸਿੰਘ ਕਾਹਰੀ, ਸੁਰਜੀਤ ਸਿੰਘ ਸੈਣੀ, ਦਲਬੀਰ ਸਿੰਘ ਕਾਹਰੀ, ਮੰਗਤ ਸਿੰਘ ਹੁਸ਼ਿਆਰਪੁਰੀ ,ਜਗਤਾਰ ਸਿੰਘ ਕਾਹਰੀ, ਸ਼ਾਮ ਸਿੰਘ ਮੋਨਾ ਕਲਾਂ, ਗੁਰਮੇਲ ਸਿੰਘ ਅਤੇ ਹੋਰ ਜਥੇਬੰਦੀਆਂ ਦੇ ਮੈਂਬਰਾਂ ਨੇ ਵੀ ਹਿੱਸਾ ਲਿਆ।

LEAVE A REPLY

Please enter your comment!
Please enter your name here