ਸੀ.ਐਚ.ਓ ਤਾਲਮੇਲ ਕਮੇਟੀ ਪੈਰਾ ਮੈਡੀਕਲ ਯੂਨੀਅਨ ਦੇ ਨੁਮਾਇਦੇ ਸਰਕਾਰੀ ਪੱਤਰ ਨੂੰ ਲੈ ਕੇ ਆਹਮਣੇ-ਸਾਹਮਣੇ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ। ਅੱਜ ਕਮਉਟੀ ਹੈਲਥ ਅਫਸਰ ਯੂਨੀਅਨ ਜਿਲਾ ਹੁਸ਼ਿਆਰਪੁਰ ਵੱਲੋ ਸਿਵਲ ਸਰਜਨ ਹੁਸਿਆਰਪੁਰ ਨੂੰ ਇਕ ਮੰਗ ਪੱਤਰ ਦਿੱਤਾ ਗਿਆ । ਇਸ ਮੋਕੇ ਡਾ. ਵਰੁਣ ਵਸ਼ਿਸ਼ਠ , ਡਾ. ਮਨਵੀਰ ਕਲਸੀ, ਡਾ. ਗੁਰਿੰਦਰ  ਪਾਲ, ਡਾ. ਮੁਨੀਸ਼,  ਡਾ. ਦੀਪੀ ਭਾਰਤੀ, ਡਾ. ਨਵਪ੍ਰੀਤ, ਡਾ. ਦਰਬਾਰੀ ਲਾਲ, ਡਾ. ਕੁਲਦੀਪ, ਡਾ. ਸੁਨੀਲ, ਸਿਮਰਜੀਤ ਕੋਰ, ਜਸਪ੍ਰੀਤ ਕੋਰ, ਰਿਚਾ ਸ਼ਰਮਾਂ, ਹਰਪ੍ਰੀਤ ਕੋਰ, ਡਾ. ਕੰਚਨ, ਨਵਦੀਪ ਸੈਣੀ ਵੱਲੋ  ਕੁਲਵਿੰਦਰ ਕੋਰ, ਰਨਦੀਪ ਕੋਰ ਇੱਕ ਸਾਂਝਾ ਬਿਆਨ ਜਾਰੀ ਕਰਦੇ ਹੋਏ ਦੱਸਿਆ ਕਿ ਸਿਵਲ ਸਰਜਨ ਹੁਸ਼ਿਆਰਪੁਰ ਵੱਲ ਭਾਰਤ ਸਰਕਾਰ ਆਯੂਸ਼ਮਾਨ ਯੋਜਨਾਂ ਤਹਿਤ ਨਿਰਦੇਸ਼ਾਂ ਅਨੁਸਾਰ ਇਕ ਪੱਤਰ ਜਾਰੀ ਕੀਤਾ ਜਿਸ ਦੇ ਅਨੁਸਾਰ ਕਾਮਨਿਉਟਰੀ ਹੈਲਥ ਅਫਸਰ ਆਪਣੇ ਹੈਲਥ ਐਡ ਵੈਲਨੈਸ ਸੈਂਟਰ ਦਾ ਇਨੰਚਾਰਜ ਹੋਵੇਗਾ ਅਤੇ ਸੈਂਟਰ ਦੇ ਅਧੀਨ ਆਉਦੇ ਹਰ ਕਰਮਚਾਰੀਆਂ ਸਿਹਤ ਸੇਵਾਵਾਂ ਦੀ ਦੇਖ ਰੇਖ ਕਰੇਗਾਂ ।

Advertisements

ਇਸ ਤੋ ਇਲਾਵਾਂ ਇਹ ਵੀ ਨਿਰਦੇਸ਼ ਦਿੱਤੇ ਗਏ ਸਨ ਏ.ਐਨ.ਐਮ, ਐਪ.ਪੀ.ਐਚ. ਡਬਲਯੂ. ਤੇ ਆਸ਼ਾਂ ਵਰਕਰ ਦੇ ਆਉਟ ਡੋਰ ਮੂਮੈਟ ਟੂਰ ਅਤੇ ਰਿਪੌਟਿੰਗ ਦੀ ਦੇਖ ਰੇਖ ਸੀ. ਐਚ. ਉ. ਕਰੇਗਾ ਇਹ ਸਾਰੀਆਂ ਹਦਾਇਤਾਂ ਅਤੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਵੱਲੋ ਪੱਤਰ ਜਾਰੀ ਕੀਤਾ ਗਿਆ ਸੀ। ਪਿਛਲੇ ਦਿਨੀ ਪੈਰਾ ਮੈਡੀਕਲ ਯੂਨੀਅਨ  ਦੇ ਦਬਾਅ ਹੇਠ ਇਹ ਫੈਸਲਾ ਸਿਵਲ ਸਰਜਨ ਹੁਸ਼ਿਆਰਪੁਰ ਵੱਲੋ ਰੱਦ ਕਰ ਦਿਤਾ ਗਿਆ , ਇਸ ਪੱਤਰ ਦੇ ਰੱਦ ਹੋਣ ਦੇ ਵਿਰੋਧ ਵਿੱਚ ਜਿਲੇ ਦੇ ਸਮੂਹ ਸੀ. ਐਚ. ਉਹਨਾਂ ਵੱਲੋ ਸਿਵਲ ਸਰਜਨ ਨੂੰ ਕੇਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੇ ਜਾਰੀ ਪੱਤਰ ਨੰ. ਐਚ ਡਬਲਯੂ ਸੀ/ਪੀ.ਬੀ /19/761-782 ਮਿਤੀ 11-3-2019 ਦੇ ਵਿੱਚ ਦਿੱਤੀਆ ਹੋਈਆ ਹਦਾਇਤਾ ਅਤੇ ਦਿਸ਼ਾ ਨਿਰਦੇਸ਼ਾ ਸਬੰਧੀ ਜਾਣੂ ਕਰਵਾਇਆ। ਉਹਨਾਂ ਸਿਵਲ ਸਰਜਨ ਤੋ ਮੰਗ ਕੀਤੀ ਕਿ ਕੇਦਰ ਸਰਕਾਰ ਦੇ ਪੱਤਰ ਦੇ ਅਨੁਸਾਰ ਹੀ ਕੰਮ ਚਲਣ ਦੇਣਾ ਚਹੀਦਾ ਹੈ, ਜਿਸ ਮੰਤਵ ਲਈ ਸਰਕਾਰ ਵੱਲੋ ਸਾਡੀ ਨਿਯੁਕਤੀ ਕੀਤੀ ਗਈ ਹੈ।

ਯੂਨੀਅਨ ਦੇ ਨਿਮਾਉਦਿਆ ਵੱਲੋ ਸਿਵਲ ਸਰਜਨ ਨੂੰ ਇਹ ਜਾਣਕਾਰੀ ਦਿੱਤੀ ਕਿ ਫੀਲਡ ਵਿੱਚ ਕੰਮ ਕਰਨ ਦੇ ਦੋਰਾਨ ਹੈਲਥ ਐਡ ਵੈਲਨੈਸ ਸੈਟਰ ਦੇ ਸਟਾਫ ਵੱਲੇ ਸਹਿਯੋਗ ਨਹੀ ਦਿੱਤਾ ਜਾ ਰਿਹਾ ਜਿਸ ਨਾਲ ਕੰਮ ਪ੍ਰਭਾਵਿਤ ਹੋ ਰਿਹਾ ਹੈ। ਪੂਰੇ ਪੰਜਾਬ ਪੱਧਰ ਦੇ ਉਤੇ ਸਰਵੇ ਆਨੁਸਾਰ ਹੈਲਥ ਐਡ ਵੈਲਨੈਸ਼ ਸੈਟਰ  ਵਿੱਚ ਮਰੀਜਾਂ ਨੂੰ ਸ਼ੂਗਰ ਬੀ.ਪੀ ਅਤੇ ਛੋਟੀ ਮੋਟੀ ਬਿਮਾਰੀਆਂ ਦੇ ਲਈ ਦਵਾਈਆਂ ਅਤੇ ਟੈਸਟ ਮੁਫਤ ਮੁਹਾਈਆਂ ਕਰਵਾਏ ਜਾ ਰਹੇ ਹਨ ਅਤੇ ਕਈ ਸੰਚਾਰਿਕ ਅਤੇ ਗੈਰ ਸੰਚਾਰਿਕ ਬਿਮਾਰੀਆਂ ਲਈ ਪਿੰਡ ਪੱਧਰ ਤੇ ਸਕਰਿਨਿੰਗ ਕੀਤੀ ਜਾ ਰਹੀ ਹੈ।  ਇਸ ਮੋਕੇ ਯੂਨੀਅਨ ਨੁਮਾਦਿਆ ਵੱਲੋ ਸਿਵਲ ਸਰਜਨ ਹੁਸ਼ਿਆਰਪੁਰ ਨੂੰ ਕਿਹਾ ਕਿ ਜੇਕਰ ਕੇਦਰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੱਤਰ ਨਾ ਜਾਰੀ ਕੀਤੀ ਗਿਆ ਆਨ ਲਾਈਨ ਰਿਪੋਟਿੰਗ ਅੱਜ ਤੋ ਹੀ ਠੱਪ ਕਰ ਦਿੱਤਾ ਗਿਆ ਤੇ ਜਿਮੇਵਾਰੀ ਸਿਵਲ ਸਰਜਨ ਹੁਸ਼ਿਆਰਪੁਰ ਦੀ ਹੋਵੇਗੀ। ਜੇਕਰ ਯੂਨੀਅਨ ਦੀਆਂ ਮੰਗ ਨਾ ਪੂਰੀ ਕੀਤੀ ਤਾਂ  ਯੂਨੀਅਨ ਵੱਲੋ ਸੰਘਰਸ਼ ਉਲੀਕਿਆ  ਜਾਵੇਗਾ ।

LEAVE A REPLY

Please enter your comment!
Please enter your name here