ਪੰਜਾਬ ਵਿੱਚ 9 ਲੱਖ 38 ਹਾਜਰ 945 ਬੱਚਿਆਂ ਨੂੰ ਪੋਲੀਉ ਬੂੰਦਾਂ ਪਿਲਾਈਆ ਜਾ ਰਹੀਆ: ਡਾ. ਉ ਪੀ ਗੋਜਰਾਂ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਮਾਈਗ੍ਰਟੇਰੀ ਪੱਲਸ ਪੋਲੀਓ ਮੁਹਿੰਮ ਦੀ ਸ਼ੁਰੂਆਤ ਪੀ. ਐਸ. ਸੀ .ਚੱਕੋਵਾਲ ਤੋ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਡਾ ਉ. ਪੀ. ਗੋਜਰਾਂ ਵੱਲੋ ਕੀਤੀ ਗਈ ਇਸ ਮੋਕੇ ਉਹਨਾਂ ਦੇ ਨਾਲ ਸਿਵਲ ਸਰਜਨ ਡਾ ਰਣਜੀਤ ਸਿੰਘ ਘੋਤੜਾ , ਸੀਨੀਅਰ ਮੈਡੀਕਲ ਅਫਸਰ ਡਾ ਬਲਦੇਵ ਸਿੰਘ ਹਾਜਰ ਸਨ । ਇਸੇ ਤਰਾਂ ਹੁਸ਼ਿਆਰਪੁਰ ਦੇ ਸਲੱਮ ਏਰੀਏ ਸ਼ੁੰਦਰ ਨਗਰ ਤੇ ਡਿਪਟੀ ਡਾਇਰੈਕਟਰ ਪੰਜਾਬ ਡਾ ਸੁਰਿੰਦਰ ਮੱਲ ਅਤੇ ਜਿਲਾਂ ਟੀਕਾਕਰਨ ਅਫਸਰ ਡਾ ਸੀਮਾਂ ਗਰਗ ਵੱਲੋ ਪੋਲੀਉ ਬੂੰਦਾ ਪਿਲਾ ਕੇ ਕੀਤੀ । ਇਸ ਮੋਕੇ ਡਾ ਉ. ਪੀ. ਗੋਜਰਾਂ ਵੱਲੋ ਦੱਸਿਆ ਕਿ ਪੰਜਾਬ ਰਾਜ ਵਿੱਚ ਪ੍ਰਵਾਸੀ ਅਬਾਦੀ ਦੇ 0 ਤੋ ਲੈ ਕੇ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਉ ਬੂੰਦਾਂ ਪਿਲਾਉਣ ਲਈ ਇਹ ਰਾਉਡ ਕੀਤਾ ਜਾ ਰਿਹਾ ਹੈ । ਇਸ ਰਾਉਡ ਦੋਰਾਨ ਹਾਈਰਿਸਕ ਏਰੀੇੇਏ ਭੱਠੇ, ਨਵ ਉਸਾਰੀ ਇਮਾਰਤਾਂ , ਗੁਜਰਾਂ ਦੇ ਡੇਰੇ , ਝੁੱਗੀ ਝੋਪੜੀ , ਸਲੱਮ ਖੇਤਰ ਨੂੰ ਕਵਰ ਕੀਤਾ ਜਾਵੇਗਾ।

Advertisements

ਪੰਜਾਬ ਵਿੱਚ ਇਸ ਰਾਊਡ ਦੋਰਾਨ ਲੱਘ ਭੱਗ 9 ਲੱਖ 38 ਹਾਜਰ 945 ਬੱਚਿਆਂ ਨੂੰ ਪੋਲੀਉ ਬੂੰਦਾਂ ਪਿਲਾਈਆ ਜਾ ਰਹੀਆ ਹਨ । ਇਸ ਲਈ 5449 ਘਰ ਘਰ ਜਾ ਕੇ 809 ਮੁੋਬਾਇਲ ਟੀਮਾਂ ਅਤੇ 141 ਟਰਾਜਿਟ ਟੀਮਾਂ ਬਣਾਈਆ ਗਈਆ ਹਨ । ਪੱਲਸ ਪੋਲੀਓ ਟੀਮਾਂ ਵਿੱਚ 4013 ਏ. ਐਨ. ਐਮ. 11017 ਆਸ਼ਾ ਵਰਕਰ , 3458 ਸਹਿਯੋਗੀ ਕਰਮਚਾਰੀ ਲਗਾਏ ਗਏ ਹਨ ਅਤੇ ਇਹਨਾਂ ਟੀਮਾਂ ਦੀ ਸੁਪਰਵੀਜਨ ਲਈ 1063 ਸੁਪਵਾਈਜਰ ਲਗਾਏ ਗਏ ਹਨ । ਉਹਨਾਂ ਦੱਸਿਆ ਕਿ ਮੁਹਿੰਮ ਨੂੰ ਮਨੀਟਰ ਕਰਨ ਲਈ ਪੰਜਾਬ ਰਾਜ ਦੇ ਉਚ ਅਧਿਕਾਰੀ ਸਮੇਤ ਵਿਸ਼ਵ ਸਿਹਤ ਸੰਗਠਨ ਜੇ ਨੁਮਾਇੰਦੇ ਰਾਜ ਦੇ ਵੱਖ ਵੱਖ ਜਿਲਿਆ ਵਿੱਚ ਦੋਰੇ ਕਰਨਗੇ । ਭਾਰਤ ਸਰਕਾਰ ਵੱਲੋ ਜਾਰੀ ਕੋਵਿਡ –19 ਦੀ ਹਦਾਇਤਾਂ ਪਾਲਣੀ ਵੀ ਯਕੀਨੀ ਬਣਾਈ ਗਈ ਹੈ ।

ਇਸ ਮੋਕੇੋ ਸਿਵਲ ਸਰਜਨ ਡਾ. ਰਣਜੀਤ ਸਿੰਘ ਘੋਤੜਾ ਨੇ ਦੱਸਿਆ ਕਿ ਜਿਲਾਂ ਹੁਸ਼ਿਆਰਪੁਰ 0 ਤੋ 5 ਸਾਲ ਦੇ ਬੱਚੇ 22740 ਹਨ ਤੇ ਘਰਾ ਦੀ ਗਿਣਤੀ 15122 ਹੈ ਤੇ ਕੁੱਲ ਟੀਮਾਂ ਦੀ ਗਿਣਤੀ 178 ਹੈ ਭੱਠਿਆ ਦੀ ਗਿਣਤੀ 117 ਹੈ । ਉਹਨਾਂ ਇਹ ਵੀ ਦੱਸਿਆ ਕਿ ਸਿਹਤ ਵਿਭਾਗ ਦੇ ਕਰਮਚਾਰੀ ਘਰ ਘਰ ਜਾ ਕਿ ਇਹ ਬੂੰਦਾ ਪਿਲਾਉਣਗੇ ਤੇ ਕਰਮਚਾਰੀਆ ਦੀ ਪੂਰਾਂ ਸਹਿਯੋਗ ਕੀਤਾ ਜਾਵੇ ਤਾਂ ਜੋ ਕੋਈ ਵੀ ਇਹਨਾਂ ਬੂੰਦਾਂ ਤੋ ਬੱਚਾ ਵਾਂਝਾ ਨਾ ਰਹਿ ਜਾਵੇ । ਇਸ ਮੋਕੇ ਜਿਲਾਂ ਟੀਕਾਕਰਨ ਅਫਸਰ ਡਾ ਸੀਮਾਂ ਗਰਗ ਨੇ ਦੱਸਿਆ ਕਿ ਜਿਲੇ ਵਿੱਚ 80 ਪ੍ਰਤੀਸ਼ਤ ਬੱਚਿਆਂ ਨੂੰ ਕਵਰ ਕਰ ਲਿਆ ਗਿਆ ਹੈ ਇਸ ਮੋਕੇ ਵਿਸ਼ੇਸ਼ ਤੋਰ ਤੇ ਗੁਰਵਿੰਦਰ ਸ਼ਾਨੇ , ਸਰਬਪ੍ਰੀਤ ਸਿੰਘ , ਤੇ ਹਰਪ੍ਰੀਤ ਸਿੰਘ ਹਾਜਰ ਸਨ ।

LEAVE A REPLY

Please enter your comment!
Please enter your name here