Sunday, October 18, 2026
Home Hoshiarpur ਅਧਿਕਾਰੀਆਂ ਰਾਹੀਂ ਡਾਇਰੀਆ ਪ੍ਰਭਾਵਿਤ ਇਲਾਕਿਆਂ ਵਿਚ ਲੋਂੜੀਦੇ ਪ੍ਰਬੰਧ ਕਰਵਾਏ ਜਾਣ ਮੁਹਾਇਆ: ਮੇਅਰ

ਅਧਿਕਾਰੀਆਂ ਰਾਹੀਂ ਡਾਇਰੀਆ ਪ੍ਰਭਾਵਿਤ ਇਲਾਕਿਆਂ ਵਿਚ ਲੋਂੜੀਦੇ ਪ੍ਰਬੰਧ ਕਰਵਾਏ ਜਾਣ ਮੁਹਾਇਆ: ਮੇਅਰ

ਹੁਸ਼ਿਆਰਪੁਰ ( ਦਾ ਸਟੈਲਰ ਨਿਊਜ਼), ਰਿਪੋਰਟ: ਮੁਕਤਾ ਵਾਲਿਆ। ਬਰਸਾਤਾਂ ਕਾਰਨ ਸ਼ਹਿਰ ਵਿਚ ਫੈਲੇ ਡਾਇਰੀਆ ਅਤੇ ਹੈਜੇ ਦੀ ਰੋਕਥਾਮ ਲਈ ਵਿੱਤ ਅਤੇ ਠੇਕਾ ਕਮੇਟੀ ਦੀ ਮੀਟਿੰਗ ਤੋਂ ਪਹਿਲਾ ਨਗਰ ਨਿਗਮ ਦੇ ਮੇਅਰ ਸ਼ਿਵ ਸੂਦ ਨੇ ਅਧਿਕਾਰੀਆਂ ਨਾਲ ਵਿਚਾਰ ਵਟਾਂਦਰਾ ਕੀਤਾ ਜਿਸ ਵਿਚ ਨਗਰ ਨਿਗਮ ਦੇ ਕਮਿਸ਼ਨਰ ਬਲਬੀਰ ਰਾਜ ਸਿੰਘ, ਕਾਰਜਕਾਰੀ ਇੰਜੀਨੀਅਰ ਸਤੀਸ਼ ਸੈਣੀ, ਸੀਨੀਅਰ ਡਿਪਟੀ ਮੇਅਰ ਪ੍ਰੇਮ ਸਿੰਘ ਪਿੱਪਲਾਂਵਾਲਾ, ਡਿਪਟੀ ਮੇਅਰ ਸ਼ੁਕਲਾ ਦੇਵੀ ਸ਼ਰਮਾ, ਕੋਂਸਲਰ ਕੁਲਵੰਤ ਸਿੰਘ ਸੈਣੀ, ਕਵਿਤਾ ਪਰਮਾਰ, ਵਿਨੇ ਉੱਪਲ ਅਤੇ ਰਾਹੁਲ ਸ਼ਰਮਾ ਵੀ ਇਸ ਮੀਟਿੰਗ ਵਿਚ ਹਾਜਰ ਸਨ।

Advertisements

ਮੀਟਿੰਗ ਵਿਚ ਮੇਅਰ ਸ਼ਿਵ ਸੂਦ ਨੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਸ਼ਹਿਰ ਦੇ ਕੁਝ ਵਾਰਡਾਂ ਵਿਚ ਫੈਲੇ ਡਾਇਰੀਆ ਅਤੇ ਹੈਜੇ ਦੀ ਰੋਕਥਾਮ ਲਈ ਲੋਂੜੀਦੇ ਪ੍ਰਬੰਧ ਕਰਨ ਲਈ ਕਿਹਾ। ਉਹਨਾਂ ਕਿਹਾ ਕਿ ਪ੍ਰਭਾਵਿਤ ਇਲਾਕਿਆਂ ਵਿਚ ਪੀਣ ਵਾਲਾ ਪਾਣੀ, ਕਲੋਰੀਨ ਮਿਲਾ ਕੇ ਦੇਣਾ ਯਕੀਨੀ ਬਣਾਇਆ ਜਾਵੇ, ਪੀਣ ਵਾਲੇ ਪਾਣੀ ਦੀਆਂ ਪਾਈਪਾਂ ਦੀ ਚੈਕਿੰਗ ਅਤੇ ਸਾਫ ਸਫਾਈ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਪ੍ਰਭਾਵਿਤ ਇਲਾਕਿਆਂ ਵਿਚ ਟੈਂਕਰਾਂ ਰਾਹੀਂ ਕਲੋਰੀਨ ਯੁਕਤ ਪਾਣੀ ਦੀ ਸਪਲਾਈ ਕੀਤੀ ਜਾਵੇ। ਉਹਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪੀਣ ਵਾਲਾ ਪਾਣੀ ਉਬਾਲ ਕੇ ਪੀਣ ਅਤੇ ਪੀਣ ਵਾਲੇ ਪਾਣੀ ਵਿਚ ਕਲੋਰੀਨ ਵੀ ਮਿਲਾਉਣ।

LEAVE A REPLY

Please enter your comment!
Please enter your name here