ਕਰੋਨਾ ਯੋਧਿਆਂ ਦੀ ਸੰਭਾਲ ਲਈ ਸਿਹਤ ਵਿਭਾਗ ਨੇ ਸ਼ੁਰੂ ਕੀਤੀ ਫਿਟ ਹੈਲਥ ਵਰਕਰ ਮੁਹਿੰਮ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਿਹਤ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮਹਾਤਮਾ ਗਾਂਧੀ ਦੇ ਜਨਮ ਦਿਨ ਤੇ ਕਰੋਨਾ ਕਾਲ ਯੋਧਿਆਂ ਦੀ ਸਿਹਤ ਸੰਭਾਲ ਲਈ ਸ਼ੁਰੂ ਕੀਤੀ ਗਈ ਮੁਹਿੰਮ ਫਿਟ ਹੈਲਥ ਵਰਕਰ ਕੰਪੇਨ ਤਹਿਤ ਅੱਜ ਸਿਵਲ ਹਸਪਤਾਲ ਵਿਖੇ ਸੀਨੀਅਰ ਮੈਡੀਕਲ ਅਫਸਰ ਡਾ ਜਸਵਿੰਦਰ ਸਿੰਘ ਤੇ ਐਸ. ਐਮ. ਉ. ਡਾ ਨਮਿਤ ਘਈ ਦੀ ਪ੍ਰਧਾਨਗੀ ਹੇਠ ਸਕਰੀਨਿੰਗ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਸਿਹਤ ਵਿਭਾਗ ਵਿੱਚ ਸੇਵਾਵਾਂ ਦੇਣ ਵਾਲੇ ਡਾਕਟਰ, ਨਰਸਾਂ, ਟੈਕਨੀਸ਼ਨ ਅਤੇ ਆਸ਼ਾਂ ਵਰਕਰ ਤੇ ਹੋਰ ਅਮਲੇ ਦੀ ਗੈਰ ਸੰਚਾਰਿਤ ਰੋਗਾਂ ਬਾਰੇ ਜਾਂਚ ਕੀਤੀ ਗਈ ।

Advertisements

ਜਿਸ ਬਲੱਡ ਪ੍ਰੈਸ਼ਰ, ਸ਼ੂਗਰ , ਤੇ ਕੈਸਰ  ਦੀਆਂ ਬਿਮਾਰੀਆਂ ਦੀ ਜਾਂਚ ਕੀਤੀ ਜਾਵੇਗੀ। ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਡਾ. ਜਸਵਿੰਦਰ ਸਿੰਘ ਨ ੇਦੱਸਿਆ ਕਿ 2 ਅਕਤੂਬਰ ਤੋ 23 ਅਤਕੂਬਰ ਤੱਕ ਚਲਣ ਵਾਲੀ ਇਸ ਮੁਹਿੰਮ ਦੋਰਾਨ ਸਿਹਤ ਵਿਭਾਗ ਦੇ ਕਰਮਚਾਰੀਆਂ ਤੋ ਇਲਾਵਾਂ ਸ਼ਹਿਰੀ ਖੇਤਰ ਦੇ ਲੋਕਲ ਬਾਡੀਜ ਵਿਭਾਗ ਦੇ ਸਫਾਈ ਕਰਮਚਾਰੀ, ਆਸ਼ਾ ਵਰਕਰ ਦੀ ਸਿਹਤ ਸੰਸਥਾਂਵਾਂ ਵਿੱਚ ਵਿਸ਼ੇਸ਼ ਸਕਰੀਨਿੰਗ ਕੈਪਾਂ ਰਾਹੀ ਜਾਂਚ ਸ਼ੁਰੂ ਕੀਤੀ ਜਾਵੇਗੀ ਅਤੇ ਫਿਰ ਆਉਣ ਵਾਲੇ ਸਿਹਤ ਕਰਮਚਾਰੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਜਾਵੇਗਾ।

ਇਹ ਕੈਂਪ ਜਿਲਾ ਹਸਪਤਾਲ, ਸਮਦਾਇਕ ਸਿਹਤ ਕੇਂਦਰ, ਮੁਡੱਲਾਂ ਸਿਹਤ ਕੇਂਦਰ ਅਤੇ ਸਿਹਤ ਤੇ ਤੰਦਰੁਸਤੀ ਕੇਦਰਾਂ ਵਿੱਚ ਲਗਾਏ ਜਾਣਗੇ । ਇਸ ਮੋਕੇ ਤੋ ਔਰਤ ਰੋਗਾਂ ਦੇ ਮਾਹਿਰ ਡਾ ਮੰਜਰੀ ਅਰੋੜਾ , ਨਰੇਸ਼ , ਕਿਰਸ਼ਨਾ ਐਲ ਐਚ ਵੀ , ਕਲਵੰਤ ਕੋਰ , ਰੇਨੂੰ ਸੰਦੀਪ , ਮੰਜੂ , ਆਦਿ ਸ਼ਾਮਿਲ ਸਨ ।

LEAVE A REPLY

Please enter your comment!
Please enter your name here