Monday, October 26, 2026
Home Punjab ਜ਼ਿਲ੍ਹਾ ਸੈਸ਼ਨ ਜੱਜ ਵੱਲੋਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫ਼ਿਰੋਜ਼ਪੁਰ ਦੀ ਤਿਮਾਹੀ ਮੀਟਿੰਗ

ਜ਼ਿਲ੍ਹਾ ਸੈਸ਼ਨ ਜੱਜ ਵੱਲੋਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫ਼ਿਰੋਜ਼ਪੁਰ ਦੀ ਤਿਮਾਹੀ ਮੀਟਿੰਗ

ਫਿਰੋਜ਼ਪੁਰ (ਦ ਸਟੈਲਰ ਨਿਊਜ਼)। ਵੱਖ-ਵੱਖ ਵਿਭਾਗਾਂ ਦੀਆ ਸਕੀਮਾਂ ਨੂੰ ਜਮੀਨੀ ਪੱਧਰ ਤੱਕ ਲੋਕਾਂ ਤੱਕ ਪਹੁੰਚਾਉਣ ਦੇ ਮਕਸਦ ਨਾਲ ਇੰਚਾਰਜ ਤੇ ਜ਼ਿਲ੍ਹਾ ਸੈਸ਼ਨ ਜੱਜ ਸ੍ਰੀ ਕਿਸ਼ੋਰ ਕੁਮਾਰ ਵੱਲੋਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫ਼ਿਰੋਜ਼ਪੁਰ ਦੀ ਤਿਮਾਹੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਸ਼੍ਰੀ ਵਿਨੀਤ ਕੁਮਾਰ, ਐਸ ਐਸ ਪੀ ਰਾਜ ਪਾਲ ਸਿੰਘ ਸੰਧੂ, ਏਡੀਜੇ ਸਚਿਨ ਸ਼ਰਮਾ, ਸੀ.ਜੇ.ਐੱਮ ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਏਕਤਾ ਉੱਪਲ ਵੀ ਹਾਜ਼ਰ ਸਨ।

Advertisements

ਇਸ ਮੌਕੇ ਜ਼ਿਲ੍ਹਾ ਸੈਸ਼ਨ ਜੱਜ ਕਿਸ਼ੋਰ ਕੁਮਾਰ ਤੇ ਸੀਜੇਐਮ ਏਕਤਾ ਉੱਪਲ ਨੇ ਆਪਣੇ ਫਿਰੋਜ਼ਪੁਰ ਕੇਂਦਰੀ ਜੇਲ੍ਹ ਦੇ ਕੀਤੇ ਦੌਰੇ ਦੌਰਾਨ ਕੈਦੀਆਂ ਵੱਲੋਂ ਦੱਸੀਆਂ ਮੁਸ਼ਕਿਲਾਂ ਬਾਰੇ ਚਰਚਾ ਕਰਦੇ ਹੋਏ ਉਨ੍ਹਾਂ ਦੇ ਮੁੜ ਵਸੇਬੇ ਲਈ ਜੇਲ੍ਹ ਵਿੱਚ ਸਿਖਲਾਈ ਤੇ ਸਵੈ ਰੁਜ਼ਗਾਰ ਵਰਗੇ ਉਪਰਾਲੇ ਤੇ ਸੁਵਿਧਾਵਾਂ ਮੁਹੱਈਆ ਕਰਵਾਉਣ ਬਾਰੇ ਵੀ ਗੱਲਬਾਤ ਕੀਤੀ ਤਾਂ ਜੋ ਸਜ਼ਾ ਪੂਰੀ ਹੋਣ ਉਪਰੰਤ ਉਹ ਮੁੜ ਇਕ ਚੰਗੇ ਨਾਗਰਿਕ ਬਣ ਕੇ ਮੁੱਖ ਧਾਰਾ ਵਿੱਚ ਜੀਵਨ ਨਿਰਬਾਹ ਕਰ ਸਕਣ। 

ਮੀਟਿੰਗ ਦੌਰਾਨ ਸੀਜੇਐਮ ਏਕਤਾ ਉੱਪਲ ਵੱਲੋਂ ਵੱਖ-ਵੱਖ ਵਿਭਾਗਾਂ ਦੇ ਸਹਿਯੋਗ ਨਾਲ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਵੱਲੋਂ ਮਲਟੀਪਲ ਸ਼ਿਕਾਇਤ ਨਿਵਾਰਣ ਕੈਂਪ ਲਗਾ ਕੇ ਲੋਕਾਂ ਦੀਆਂ ਮੁਸ਼ਕਿਲਾਂ, ਸ਼ਿਕਾਇਤਾਂ ਤੇ ਝਗੜਿਆਂ ਦਾ ਮੌਕੇ ‘ਤੇ ਹੀ ਆਪਸੀ ਸੁਲਾਹ ਦੁਆਰਾ ਨਿਪਟਾਰਾ ਕਰਾਉਣ ਦੀ ਤਜ਼ਵੀਜ਼ ਰੱਖੀ ਗਈ। ਉਨ੍ਹਾਂ ਕਿਹਾ ਕਿ ਜਿਹੜੇ ਕੇਸਾਂ ਵਿੱਚ ਰਾਜ਼ੀਨਾਮੇ ਦੀ ਗੁਜਾਇੰਸ਼ ਹੋਵੇ ਉਨ੍ਹਾਂ ਕੇਸਾਂ ਨੂੰ ਮਿਡੀਗੇਸ਼ਨ ਸੈਂਟਰ ਵਿਖੇ ਭੇਜ ਕੇ ਨਿਪਟਾਰਾ ਕੀਤਾ ਜਾ ਸਕਦਾ ਹੈ ਤੇ ਇਸ ਨਾਲ ਲੋਕ ਅਦਾਲਤੀ ਝਗੜੇ ਤੋਂ ਬਚਣ ਤੋਂ ਇਲਾਵਾ ਸਮਾਂ ਤੇ ਪੈਸੇ ਦੀ ਬਰਬਾਦੀ ਤੋਂ ਵੀ ਬਚ ਸਕਦੇ ਹਨ। ਉਨ੍ਹਾਂ ਪਿੰਡ ਕਟੋਰਾ ਦੇ ਬੱਸ ਸਟਾਪ ‘ਤੇ ਵਿਦਿਆਰਥੀਆਂ ਤੇ ਹੋਰ ਬੱਸ ਦੀ ਉਡੀਕ ਕਰਦੀਆਂ ਸਵਾਰੀਆਂ ਲਈ ਧੁੱਪ ਤੇ ਮੀਂਹ ਤੋਂ ਬਚਾਅ ਲਈ ਸ਼ੈੱਡ ਬਣਾਉਣ ਲਈ ਵੀ ਡਿਪਟੀ ਕਮਿਸ਼ਨਰ ਅੱਗੇ ਤਜ਼ਵੀਜ ਰੱਖੀ। 

LEAVE A REPLY

Please enter your comment!
Please enter your name here