ਦਿਵਆਂਗ ਵਿਅਕਤੀਆਂ ਲਈ ਫੁਗਲਾਣਾ ’ਚ ਲੱਗਾ ਕੈਂਪ, 11 ਸਰਟੀਫਿਕੇਟ ਅਤੇ 19 ਯੂਡੀਆਈਡੀ ਬਣਾਏ


ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਦੇ ਸਮਾਜਿਕ ਸੁਰੱਖਿਆ ਵਿਭਾਗ ਵਲੋਂ ਦਿਵਆਂਗ ਵਿਅਕਤੀਆਂ ਦੀ ਸਹੂਲਤ ਲਈ ਲਾਏ ਜਾਂਦੇ ਵਿਸ਼ੇਸ਼ ਕੈਂਪਾਂ ਤਹਿਤ ਅੱਜ ਪਿੰਡ ਫੁਗਲਾਣਾ ਵਿਖੇ ਲੱਗੇ ਕੈਂਪ ਦੌਰਾਨ 50 ਦਿਵਆਂਗ ਵਿਅਕਤੀਆਂ ਨੇ ਰਜਿਸਟਰੇਸ਼ਨ ਕਰਵਾਈ ਅਤੇ ਮੌਕੇ ’ਤ ਹੀ 11 ਦਿਵਆਂਗ ਸਰਟੀਫਿਕੇਟ ਅਤੇ 19 ਵਿਲੱਖਣ ਸ਼ਨਾਖਤੀ ਕਾਰਡ ਬਣਾਏ ਗਏ।

Advertisements


ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਮੁਕੇਸ਼ ਗੌਤਮ ਨੇ ਦੱਸਿਆ ਕਿ ਇਨ੍ਹਾਂ ਕੈਂਪਾਂ ਵਿਚ ਮਾਹਿਰ ਡਾਕਟਰਾਂ ਵਲੋਂ ਦਿਵਆਂਗ ਵਿਅਕਤੀਆਂ ਦੀ ਮੌਕੇ ’ਤੇ ਹੀ ਲੋੜੀਂਦੀ ਜਾਂਚ ਉਪਰੰਤ ਸਰਟੀਫਿਕੇਟ ਬਣਾ ਕੇ ਦਿੱਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਪਿੰਡ ਫੁਗਲਾਣਾ ਦੇ ਕਮਿਊਨਿਟੀ ਹਾਲ ਵਿਚ ਲੱਗੇ ਕੈਂਪ ਵਿਚ ਡਾਕਟਰ ਗੁਰਮਿੰਦਰ ਸਿੰਘ, ਡਾ. ਬਲਦੀਪ ਸਿੰਘ, ਡਾ. ਕਮਲੇਸ਼ ਰਾਣੀ ਅਤੇ ਡਾ. ਰਾਜਵੰਤ ਕੌਰ ਦੀ ਅਗਵਾਈ ਵਿਚ ਟੀਮਾਂ ਵਲੋਂ ਦਿਵਆਂਗ ਵਿਅਕਤੀਆਂ ਦੇ ਵੱਖ-ਵੱਖ ਸਹੂਲਤਾਂ ਲਈ ਲੋੜੀਂਦੇ ਕਾਰਡ ਬਣਾਏ ਗਏ।

LEAVE A REPLY

Please enter your comment!
Please enter your name here